21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਪਤੀ-ਪਤਨੀ ਦੇ ਕਤਲ ਦੇ ਦੋਸ਼ਾਂ 'ਚ ਦੋ ਸਕੇ ਭਰਾਵਾਂ ਨੂੰ ਉਮਰ ਕੈਦ ਦੀ ਸਜ਼ਾ

Ad Position 21
No active advertisement
ਅਜੀਤ ਡੈਸਕ 27-02-2026
ਸੰਗਰੂਰ, 26 ਫਰਵਰੀ (ਧੀਰਜ਼ ਪਸ਼ੌਰੀਆ)- ਵਧੀਕ ਸੈਸ਼ਨ ਜੱਜ ਬਲਵਿੰਦਰ ਕੁਮਾਰ ਦੀ ਅਦਾਲਤ ਨੇ ਮੁੱਦਈ ਪੱਖ ਦੇ ਵਕੀਲ ਨਰਪਾਲ ਸਿੰਘ ਧਾਲੀਵਾਲ ਵਲੋਂ ਕੀਤੀ ਗਈ ਪੈਰਵੀਂ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ 'ਤੇ ਸੱਤ ਸਾਲ ਪਹਿਲਾਂ ਸੰਗਰੂਰ ਵਿਚ ਪਤੀ ਪਤਨੀ ਦੇ ਹੋਏ ਕਤਲ ਦੇ ਦੋਸ਼ਾਂ 'ਚ ਦੋ ਵਿਅਕਤੀਆਂ ਨੰੂ ਉਮਰ ਕੈਦ ਦੀ ਸਜਾ ਸੁਣਾਈ ਹੈ | ਪੁਲਿਸ ਥਾਣਾ ਸਿਟੀ ਸੰਗਰੂਰ ਵਿਖੇ 3 ਸਤੰਬਰ 2018 ਨੰੂ ਦਰਜ ਮਾਮਲੇ ਮੁਤਾਬਿਕ ਕਰਮਜੀਤ ਕੁਮਾਰ ਉਰਫ਼ ਰਵੀ ਵਾਸੀ ਸੰਗਰੂਰ ਨੇ ਬਿਆਨ ਦਰਜ਼ ਕਰਵਾਇਆ ਸੀ ਕਿ 2 ਸਤੰਬਰ ਰਾਤ 11 ਵਜੇ ਦੇ ਕਰੀਬ ਭਰਾ ਚਰਨਜੀਤ ਉਰਫ਼ ਚਿੜੀ ਨੇ ਫ਼ੋਨ ਕਰ ਕੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਪੂਜਾ ਆਪਣੀ ਕਾਰ 'ਤੇ ਰਣਬੀਰ ਕਾਲਜ ਰੋਡ ਗਏ ਸੀ, ਦੋਨਾਂ ਨੰੂ ਜੱਸੀ, ਪ੍ਰਦੀਪ ਸਮੇਤ ਚਾਰ ਵਿਅਕਤੀਆਂ ਨੇ ਘੇਰ ਰੱਖਿਆ ਹੈ, ਇਨ੍ਹਾਂ ਪਾਸ ਹਥਿਆਰ ਹਨ, ਜਲਦੀ ਆਓ | ਜਦੋਂ ਉਹ ਉੱਥੇ ਪੁੱਜਾ ਤਾਂ ਚਰਨਜੀਤ ਸਿੰਘ ਅਤੇ ਪੂਜਾ ਦੋਵੇਂ ਸੜਕ 'ਤੇ ਡਿੱਗੇ ਪਏ ਸਨ ਅਤੇ ਲਾਸ਼ਾਂ ਖ਼ੂਨ ਨਾਲ ਲੱਥ ਪੱਥ ਸਨ | ਵਜ੍ਹਾ ਰੰਜਸ਼ ਪੈਸੇ ਦਾ ਲੈਣ ਦੇਣ ਸੀ | ਪੁਲਿਸ ਨੇ ਬਿਆਨ ਦਰਜ ਕਰਨ ਤੋਂ ਬਾਅਦ ਪ੍ਰਦੀਪ ਕੁਮਾਰ ਉਰਫ਼ ਕਾਲਾ, ਰਾਜੇਸ਼ ਕੁਮਾਰ ਉਰਫ਼ ਜੱਸੀ, ਅਨੂਪਮ ਕੁਮਾਰ ਪੋਮਪੀ ਅਤੇ ਜੈਦੇਵ ਉਰਫ਼ ਜੱਜੂ ਵਾਸੀਅਨ ਸੰਗਰੂਰ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ | ਹੁਣ ਅਦਾਲਤ ਵਿਚ ਸੁਣਵਾਈ ਮੁਕੰਮਲ ਹੋਣ 'ਤੇ ਰਾਜੇਸ਼ ਕੁਮਾਰ ਜੱਸੀ ਨੰੂ ਉਮਰ ਕੈਦ ਅਤੇ 2,10,000 ਰੁਪਏ ਜੁਰਮਾਨੇ ਦੀ ਸਜ਼ਾ ਅਤੇ ਪ੍ਰਦੀਪ ਕੁਮਾਰ ਕਾਲਾ ਨੰੂ ਉਮਰ ਕੈਦ ਅਤੇ 2,00,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਦੋਵੇਂ ਰਾਜੇਸ਼ ਕੁਮਾਰ ਜੱਸੀ ਅਤੇ ਪ੍ਰਦੀਪ ਕੁਮਾਰ ਕਾਲਾ ਸਕੇ ਭਰਾ ਹਨ | ਸਜਾ ਪ੍ਰਾਪਤ ਦੋਵਾਂ ਦੋਸ਼ੀਆਂ ਵਲੋਂ ਅਦਾ ਕੀਤੇ ਜੁਰਮਾਨੇ ਵਿਚੋਂ 1,90,000 ਰੁਪਏ (ਹਰ ਇੱਕ ਦੇ ਵਿੱਚੋਂ) ਮਿ੍ਤਕਾਂ ਦੇ ਕਾਨੰੂਨੀ ਵਾਰਸਾਂ ਨੰੂ ਮਿਲੇਗਾ | ਜ਼ਿਕਰਯੋਗ ਇਸ ਮਾਮਲੇ ਵਿਚ ਰਹਿੰਦੇ ਵਿਅਕਤੀਆਂ ਵਿਚੋਂ ਇਕ ਨੰੂ ਸੁਪਰੀਮ ਕੋਰਟ ਵਲੋਂ ਸਟੇਅ ਮਿਲੀ ਹੋਈ ਹੈ ਜਦ ਕਿ ਦੂਜਾ ਵਿਅਕਤੀ ਗੈਰ ਹਾਜ਼ਰ ਚੱਲ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਭੈਣ ਦੇ ਪ੍ਰੇਮ ਵਿਆਹ ਕਾਰਨ ਨੌਜਵਾਨ ਵਲੋਂ ਦੋਸਤਾਂ ਨਾਲ ਮਿਲ ਕੇ ਕੀਤੀ ਸੀ ਜੀਜੇ ਦੀ ਹੱਤਿਆ ਅਗਲੀ ਖ਼ਬਰ ਧੋਖਾਧੜੀ ਦੇ ਮਾਮਲੇ 'ਚੋਂ ਦੋ ਬਰੀ
Ad Position 24