21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਭੈਣ ਦੇ ਪ੍ਰੇਮ ਵਿਆਹ ਕਾਰਨ ਨੌਜਵਾਨ ਵਲੋਂ ਦੋਸਤਾਂ ਨਾਲ ਮਿਲ ਕੇ ਕੀਤੀ ਸੀ ਜੀਜੇ ਦੀ ਹੱਤਿਆ

Ad Position 21
No active advertisement
ਅਜੀਤ ਡੈਸਕ 27-02-2026

ਸੰਗਰੂਰ, 26 ਫਰਵਰੀ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਸੰਗਰੂਰ ਦੇ ਪਿੰਡ ਲਹਿਲ ਕਲਾਂ ਦੇ ਵਸਨੀਕ ਗੁਰਪ੍ਰੀਤ ਸਿੰਘ ਬੱਬੂ ਦੀ ਉਸ ਦੇ ਸਾਲੇ ਵਲੋਂ ਆਪਣੇ ਦੋਸਤਾਂ ਨਾਲ ਮਿਲ ਕੇ ਕੀਤੀ ਹੱਤਿਆ ਦੇ ਮਾਮਲੇ 'ਚ ਸੰਗਰੂਰ ਪੁਲਿਸ ਨੇ ਜਾਂਚ ਨੂੰ ਅੱਗੇ ਵਧਾਉਂਦਿਆਂ ਵਾਰਦਾਤ ਮੌਕੇ ਵਰਤੇ ਗਏ ਦੋ ਪਿਸਤੌਲਾਂ ਅਤੇ ਇਕ ਕਾਰ ਸਮੇਤ ਤਿੰਨ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਐਸ.ਪੀ (ਐਚ) ਰਾਜੇਸ਼ ਛਿੱਬਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 17-18 ਫਰਵਰੀ ਦੀ ਰਾਤ ਨੂੰ ਪਿੰਡ ਲਹਿਲ ਕਲਾਂ ਵਿਖੇ ਗੁਰਪ੍ਰੀਤ ਸਿੰਘ ਬੱਬੂ ਦੇ ਹੋਏ ਕਤਲ ਦੇ ਮਾਮਲੇ 'ਚ ਪੁਲਿਸ ਨੇ 12 ਘੰਟਿਆਂ ਦੇ ਅੰਦਰ-ਅੰਦਰ ਹੀ ਰਮਨਦੀਪ ਸਿੰਘ ਰਵੀ ਵਾਸੀ ਤਲਵਾੜਾ ਹਰਿਆਣਾ ਹਾਲ ਆਬਾਦ ਚੂੜਲ ਕਲਾਂ ਨੂੰ ਨਾਮਜ਼ਦ ਕਰ ਕੇ ਗਿ੍ਫ਼ਤਾਰ ਕਰ ਲਿਆ ਗਿਆ ਸੀ | ਉਨ੍ਹਾਂ ਦੱਸਿਆ ਕਿ ਮਾਮਲੇ ਵਿਚ ਐਸ.ਪੀ (ਡੀ) ਦਵਿੰਦਰ ਅੱਤਰੀ, ਡੀ.ਐਸ.ਪੀ (ਡੀ) ਦਲਜੀਤ ਸਿੰਘ ਵਿਰਕ, ਡੀ.ਐਸ.ਪੀ ਲਹਿਰਾ ਰਣਬੀਰ ਸਿੰਘ, ਸੀ.ਆਈ.ਏ ਇੰਚਾਰਜ ਇੰਸਪੈਕਟਰ ਸੰਦੀਪ ਸਿੰਘ ਅਤੇ ਥਾਣਾ ਲਹਿਰਾ ਦੇ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਉੱਤੇ ਆਧਾਰਿਤ ਜਾਂਚ ਟੀਮ ਵੱਲੋਂ ਇਸ ਦੀ ਜਾਂਚ ਨੂੰ ਤਕਨੀਕੀ ਢੰਗ ਨਾਲ ਅੱਗੇ ਵਧਾਉਂਦਿਆਂ 20 ਫਰਵਰੀ ਨੂੰ ਰਵੀ, ਹਰਪ੍ਰੀਤ ਅਤੇ ਮੌਜੀ ਵਾਸੀਆਨ ਸਿਧਾਣੀ (ਜਾਖ਼ਲ) ਨੂੰ ਵੀ ਇਸ ਮਾਮਲੇ ਵਿਚ ਨਾਮਜ਼ਦ ਕਰ ਕੇ ਗਿ੍ਫ਼ਤਾਰ ਕੀਤਾ ਗਿਆ, ਜਿਨ੍ਹਾਂ ਪਾਸੋਂ ਵਾਰਦਾਤ ਵਿਚ ਵਰਤਿਆ ਗਿਆ ਇੱਕ ਦੇਸੀ ਪਿਸਤੌਲ 32 ਬੋਰ, ਇੱਕ ਦੇਸੀ ਪਿਸਤੌਲ 315 ਬੋਰ ਸਮੇਤ ਖਾਲੀ ਖੋਲ ਅਤੇ ਇੱਕ ਆਲਟੋ ਗੱਡੀ ਬਰਾਮਦ ਕਰਵਾਈ ਗਈ | ਐਸ.ਪੀ ਛਿੱਬਰ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਗੁਰਪ੍ਰੀਤ ਸਿੰਘ ਬੱਬੂ ਨੇ ਰਮਨਦੀਪ ਸਿੰਘ ਰਵੀ ਦੀ ਭੈਣ ਨਾਲ ਕਰੀਬ ਡੇਢ ਸਾਲ ਪਹਿਲਾਂ ਵਿਆਹ ਕਰਵਾ ਲਿਆ ਸੀ ਅਤੇ ਰਮਨਦੀਪ ਸਿੰਘ ਇਸ ਵਿਆਹ ਤੋਂ ਖ਼ੁਸ਼ ਨਹੀਂ ਸੀ | ਰਮਨਦੀਪ ਸਿੰਘ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਆਪਣੇ ਹੀ ਜੀਜੇ ਗੁਰਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ ਸੀ | ਉਨ੍ਹਾਂ ਕਿਹਾ ਕਿ ਮਾਮਲੇ ਵਿਚ ਗਿ੍ਫ਼ਤਾਰ ਕੀਤੇ ਗਏ ਸਾਰੇ ਨੌਜਵਾਨਾਂ ਦਾ ਮੁੜ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਨੌਜਵਾਨ ਵਾਰਦਾਤ ਵਿਚ ਵਰਤੇ ਗਏ ਹਥਿਆਰ ਕਿੱਥੋਂ ਅਤੇ ਕਿਸ ਤੋਂ ਲੈ ਕੇ ਆਏ ਸਨ | ਐਸ.ਪੀ ਛਿੱਬਰ ਨੇ ਥਾਣਾ ਖਨੌਰੀ ਨੇ ਕਿਹਾ ਕਿ ਘਟਨਾ ਤੋਂ ਕਰੀਬ ਡੇਢ ਮਹੀਨੇ ਬਾਅਦ ਟਾਟਾ ਲਾਈਫ ਇੰਸ਼ੋਰੈਂਸ ਕੰਪਨੀ ਵਲੋਂ ਇਕ ਬੀਮੇ ਦੀ ਪਾਲਿਸੀ ਡਾਕ ਰਾਹੀਂ ਮਿ੍ਤਕ ਦੇ ਘਰ ਦੇ ਪਤੇ 'ਤੇ ਭੇਜੀ ਗਈ ਜੋ ਮਿ੍ਤਕ ਕਿ੍ਸ਼ਨ ਸਿੰਘ ਦੇ ਨਾਮ 'ਤੇ 19 ਨਵੰਬਰ 2025 ਨੂੰ ਕਰਵਾਈ ਗਈ ਸੀ | ਜਿਸ 'ਚ ਪਾਲਿਸੀ ਦਾ ਨੋਮਨੀ ਸੋਨੂੰ ਲਿਖਿਆ ਹੋਇਆ ਸੀ ਅਤੇ ਉਸ ਦੀ ਪਹਿਲੀ ਕਿਸ਼ਤ ਵੀ ਭਰੀ ਹੋਈ ਸੀ | ਇਸ ਤੋਂ ਕੁਝ ਸਮੇਂ ਬਾਅਦ ਹੀਰੋ ਫਾਇਨਾਸ ਕੰਪਨੀ ਦੇ ਕੁਝ ਮੁਲਾਜਮ ਦੇ ਘਰ ਆਏ ਅਤੇ ਉਨ੍ਹਾਂ ਦੱਸਿਆ ਕਿ੍ਸ਼ਨ ਨੇ ਉਨ੍ਹਾਂ ਪਾਸੋਂ ਇੱਕ ਸਕਾਰਪੀਓ ਗੱਡੀ 'ਤੇ ਲੋਨ ਕਰਵਾਇਆ ਅਤੇ ਜਿਸ ਦੀ ਕਿ੍ਸ਼ਨ ਨੇ ਹਾਲੇ ਤੱਕ ਕੋਈ ਕਿਸ਼ਤ ਨਹੀਂ ਭਰੀ ਅਤੇ ਇਸ ਲੋਨ 'ਤੇ ਵੀ ਬੀਮਾ ਕਰਵਾਇਆ ਹੋਇਆ ਹੈ ਜਿਸ ਵਿਚ ਵੀ ਨੋਮਨੀ ਸੋਨੂੰ ਹੀ ਹੈ ਅਤੇ ਇਹ ਲੋਨ ਸੋਨੂੰ ਅਤੇ ਉਸ ਦੇ ਦੋਸਤ ਗੁਰਪ੍ਰੀਤ ਸਿੰਘ ਵਾਸੀਆਨ ਰਾਮਗੜ੍ਹ ਗੁੱਜਰਾਂ ਵਲੋਂ ਮਿਲ ਕੇ ਕਰਵਾਇਆ ਗਿਆ ਸੀ | ਐਸ.ਪੀ ਨੇ ਦੱਸਿਆ ਕਿ ਕਿ੍ਸ਼ਨ ਦੀ ਮੌਤ ਸੰਬੰਧੀ ਸ਼ੱਕ ਹੋਣ 'ਤੇ ਥਾਣਾ ਖਨੌਰੀ ਵਿਖੇ ਸੋਨੂੰ ਅਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਤਫ਼ਤੀਸ਼ ਆਰੰਭੀ ਗਈ ਅਤੇ ਸੋਨੂੰ ਨੂੰ ਗਿ੍ਫ਼ਤਾਰ ਕਰ ਕੇ ਪੁੱਛ-ਗਿੱਛ ਕੀਤੀ ਗਈ | ਦੌਰਾਨੇ ਪੁੱਛ-ਗਿੱਛ ਸੋਨੂੰ ਨੇ ਮੰਨਿਆ ਕਿ ਕਿ੍ਸ਼ਨ ਦਾ ਵਿਆਹ ਨਹੀਂ ਹੋਇਆ ਸੀ ਅਤੇ ਉਹ ਸ਼ਰਾਬ ਪੀਣ ਦਾ ਆਦੀ ਸੀ ਜਿਸ ਦੇ ਚਲਦਿਆਂ ਸੋਨੂੰ ਅਤੇ ਉਸ ਦੇ ਦੋਸਤ ਗੁਰਪ੍ਰੀਤ ਸਿੰਘ ਨੇ ਸਾਜ਼ਿਸ਼ ਤਹਿਤ ਕਿ੍ਸ਼ਨ ਦੇ ਨਾਂਅ 'ਤੇ 1 ਅਗਸਤ 2025 ਨੂੰ ਟੋਹਾਨਾ ਵਿਖੇ ਇੱਕ ਬੈਂਕ ਵਿੱਚ ਖਾਤਾ ਖੁਲ੍ਹਵਾਇਆ ਅਤੇ ਫਿਰ ਇੱਕ ਪੁਰਾਣੀ ਸਕਾਰਪੀਓ ਗੱਡੀ ਖ਼ਰੀਦ ਕੀਤੀ ਜਿਸ 'ਤੇ ਹੀਰੋ ਫਾਈਨਾਂਸ ਕੰਪਨੀ ਤੋਂ ਕਰੀਬ ਸਵਾ 8 ਲੱਖ ਰੁਪਏ ਦਾ ਲੋਨ ਕਰਵਾਇਆ ਅਤੇ ਉਸ ਲੋਨ 'ਤੇ ਵੀ ਕਿ੍ਸ਼ਨ ਦੇ ਨਾਮ 'ਤੇ ਬੀਮਾ ਕਰਵਾ ਲਿਆ
ਜਿਸ ਦਾ ਨੋਮਨੀ ਸੋਨੂੰ ਖ਼ੁਦ ਬਣ ਗਿਆ ਸੀ ਫਿਰ ਉਨ੍ਹਾਂ ਨੇ ਕਿ੍ਸ਼ਨ ਦਾ ਟਾਟਾ ਲਾਇਫ ਇੰਸ਼ਰੈਂਸ ਤੋਂ 15 ਲੱਖ ਰੁਪਏ ਦਾ ਬੀਮਾ ਕਰਵਾਇਆ ਅਤੇ ਉਸ ਬੀਮੇ ਦੀ ਸਾਲਾਨਾ ਕਿਸ਼ਤ ਕਰੀਬ 1 ਲੱਖ 35 ਹਜਾਰ ਰੁਪਏ ਵੀ ਉਨ੍ਹਾਂ ਨੇ ਖੁਦ ਹੀ ਭਰ ਕੇ ਆਪਣੇ-ਆਪ ਨੂੰ ਨੋਮਨੀ ਪਾ ਲਿਆ | 24 ਨਵੰਬਰ ਨੂੰ ਸੋਨੂੰ ਅਤੇ ਗੁਰਪ੍ਰੀਤ ਸਿੰਘ ਨੇ ਸ਼ਾਮ ਸਮੇਂ ਕਿ੍ਸ਼ਨ ਨਾਲ ਇੱਕ ਮੋਟਰ 'ਤੇ ਬੈਠ ਕੇ ਪਹਿਲਾਂ ਸ਼ਰਾਬ ਪੀਤੀ ਅਤੇ ਜਦ ਕਿ੍ਸ਼ਨ ਸ਼ਰਾਬੀ ਹੋ ਗਿਆ ਤਾਂ ਦੋਵਾਂ ਨੇ ਕਿ੍ਸ਼ਨ ਨੂੰ ਪਾਣੀ ਵਾਲੀ ਖੇਲ (ਚਬੱਚਾ) 'ਚ ਮੂੰਹ ਡਬੋ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਭੱਜ ਗਏ | ਐਸ.ਪੀ ਛਿੱਬਰ ਨੇ ਕਿਹਾ ਕਿ ਸੋਨੂੰ ਅਤੇ ਗੁਰਪ੍ਰੀਤ ਨੇ ਬੀਮੇ ਦੇ ਪੈਸੇ ਹੜੱਪਣ ਲਈ ਸਾਜਿਸ਼ ਤਹਿਤ ਕਿ੍ਸ਼ਨ ਦਾ ਕਤਲ ਕੀਤਾ ਸੀ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਗੁਰਪ੍ਰੀਤ ਫਿਲਹਾਲ ਪੁਲਿਸ ਦੀ ਗਿ੍ਫ਼ਤ ਵਿੱਚੋਂ ਬਾਹਰ ਹੈ ਜਿਸ ਨੂੰ ਜਲਦ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ | ਇਸ ਮੌਕੇ ਡੀ.ਐਸ.ਪੀ(ਡੀ) ਦਲਜੀਤ ਸਿੰਘ ਵਿਰਕ, ਡੀ.ਐਸ.ਪੀ ਲਹਿਰਾ ਰਣਬੀਰ ਸਿੰਘ, ਡੀ.ਐਸ.ਪੀ ਮੂਨਕ ਜਸਕਰਨ ਸਿੰਘ, ਸੀ.ਆਈ.ਏ ਇੰਚਾਰਜ ਸੰਦੀਪ ਸਿੰਘ, ਥਾਣਾ ਲਹਿਰਾ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਅਤੇ ਥਾਣਾ ਖਨੌਰੀ ਮੁਖੀ ਬਾਬੂ ਸਿੰਘ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਮਲਵਈ ਨੇ ਗ਼ਰੀਬ ਪਰਿਵਾਰ ਦੇ ਘਰ ਦੀ ਰੋਕੀ ਨਿਲਾਮੀ ਅਗਲੀ ਖ਼ਬਰ ਪਤੀ-ਪਤਨੀ ਦੇ ਕਤਲ ਦੇ ਦੋਸ਼ਾਂ 'ਚ ਦੋ ਸਕੇ ਭਰਾਵਾਂ ਨੂੰ ਉਮਰ ਕੈਦ ਦੀ ਸਜ਼ਾ
Ad Position 24