21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਭਾਜਪਾ ਦੀ ਸਿਖਲਾਈ ਮਹਾਂ ਅਭਿਆਨ ਨੂੰ ਲੈ ਕੇ ਹੋਈ ਮੀਟਿੰਗ

Ad Position 21
No active advertisement
ਅਜੀਤ ਡੈਸਕ 27-02-2026
ਸੁਨਾਮ ਊਧਮ ਸਿੰਘ ਵਾਲਾ, 26 ਫਰਵਰੀ (ਧਾਲੀਵਾਲ, ਭੁੱਲਰ) - ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ-2 ਵਲੋਂ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਦੀ ਅਗਵਾਈ ਹੇਠ 'ਪੰਡਿਤ ਦੀਨ ਦਿਆਲ ਉਪਾਧਿਆਇ ਸਿਖਲਾਈ ਮਹਾਂ ਅਭਿਆਨ 2026' ਸੰਬੰਧੀ ਇੱਕ ਮਹੱਤਵਪੂਰਨ ਮੀਟਿੰਗ/ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਇਸ ਸਿਖਲਾਈ ਮਹਾਅਭਿਆਨ ਮੀਟਿੰਗ ਪ੍ਰੋਗਰਾਮ ਵਿਚ ਪਾਰਟੀ ਦੇ ਸੀਨੀਅਰ ਆਗੂ, ਭਾਜਪਾ ਜ਼ਿਲ੍ਹਾ ਅਤੇ ਭਾਜਪਾ ਸਰਕਲਾਂ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ | ਇਸ ਸਿਖਲਾਈ ਮਹਾਅਭਿਆਨ ਮੀਟਿੰਗ ਵਿਚ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਦਿਆਲ ਸੋਢੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰ ਕੇ ਪੋ੍ਰਗਰਾਮ ਦੇ ਉਦੇਸ਼, ਸੰਰਚਨਾ ਅਤੇ ਸੰਗਠਨ ਮਜ਼ਬੂਤੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਨੇ ਵਰਕਰਾਂ ਨੂੰ ਪਾਰਟੀ ਦੀ ਵਿਚਾਰਧਾਰਾ ਅਤੇ ਸੇਵਾ ਭਾਵਨਾ ਨਾਲ ਜੁੜ ਕੇ ਜਨਤਾ ਵਿਚ ਸਰਗਰਮ ਭੂਮਿਕਾ ਨਿਭਾਉਣ ਦਾ ਸੰਦੇਸ਼ ਦਿੱਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਕਿਹਾ ਕਿ ਇਹ ਸਿਖਲਾਈ ਮਹਾਂ ਅਭਿਆਨ ਵਰਕਰਾਂ ਵਿਚ ਪਾਰਟੀ ਪ੍ਰਤੀ ਜੋਸ਼, ਅਨੁਸ਼ਾਸਨ ਅਤੇ ਸੰਗਠਨਕ ਸਮਰੱਥਾ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਪਾਰਟੀ ਦੇ ਵਿਕਾਸੀ ਲਕਸ਼ਾਂ ਨੂੰ ਅੱਗੇ ਵਧਾਉਣ ਵਿਚ ਮਹੱਤਵਪੂਰਨ ਸਾਬਤ ਹੋਵੇਗਾ | ਪ੍ਰੋਗਰਾਮ ਦੇ ਅੰਤ ਵਿਚ ਸਭ ਅਹੁਦੇਦਾਰਾਂ ਅਤੇ ਵਰਕਰਾਂ ਨੇ ਪਾਰਟੀ ਦੇ ਸਿਧਾਂਤਾਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਸਮਾਜ ਸੇਵਾ ਲਈ ਸਮਰਪਿਤ ਰਹਿਣ ਦਾ ਸੰਕਲਪ ਲਿਆ | ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਪ੍ਰੇਮ ਗੁਗਨਾਨੀ, ਕਲਭੂਸ਼ਨ ਦਿੜ੍ਹਬਾ, ਸਾਬਕਾ ਜ਼ਿਲ੍ਹਾ ਪ੍ਰਧਾਨ ਰਿਸ਼ੀਪਾਲ ਖੇਰਾ, ਸੰਜੇ ਗੋਇਲ ਖਡਿਆਲੀਆਂ, ਸ਼ੇਰਵਿੰਦਰ ਰਵੀ ਡਸਕਾ, ਮੋਨਿਕ ਗੋਇਲ ਸਾਬਕਾ ਭਾਜਪਾ ਕੌਂਸਲਰ, ਸੱਤਪਾਲ ਸਿੰਗਲਾ ਲਹਿਰਾ, ਰਾਜੀਵ ਮੱਖਣ, ਅਸ਼ੋਕ ਗੋਇਲ, ਰਣਧੀਰ ਕਲੇਰ, ਰਾਂਝਾ ਬਖਸ਼ੀ ਲਹਿਰਾ, ਗਿਆਨ ਸੈਣੀ, ਰਜਿੰਦਰ ਬਿੱਟੂ, ਦਰਸਨ ਨਮੋਲ, ਨਰਿੰਦਰ ਸ਼ੇਰੋਂ, ਅਵਤਾਰ ਬਹਾਦਰਪੁਰ, ਜੱਸੀ ਧਰਮਗੜ੍ਹ, ਗੁਰਮੇਲ ਕਾਲਾ, ਮੱਘਰ ਸਿੰਘ ਦਿੜ੍ਹਬਾ, ਸੁਰੇਸ਼ ਰਾਠੀ, ਅਸ਼ੋਕ ਖਨੌਰੀ, ਰਜਿੰਦਰਪਾਲ ਰੋਗਲਾ, ਹਰਪ੍ਰੀਤ ਕੌਰ ਖੁਰਾਣਾ, ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਦਾ ਬਹਾਦਰੀ ਦਿਵਸ ਸਮਾਗਮ ਪਹਿਲੀ ਮਾਰਚ ਨੂੰ ਅਗਲੀ ਖ਼ਬਰ ਮੁਫ਼ਤ ਮੈਡੀਕਲ ਕੈਂਪ ਲਗਾਇਆ
Ad Position 24