ਮਲੇਰਕੋਟਲਾ, 8 ਮਾਰਚ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ)-ਸ੍ਰੀ ਸਨਾਤਨ ਧਰਮ ਮਹਾਵੀਰ ਦਲ ਦੀ ਮੀਟਿੰਗ ਮਹੰਤ ਸਵਰੂਪ ਬਿਹਾਰੀ ਸ਼ਰਨ ਰਾਸ਼ਟਰੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿੱਚ ਮਹਾਂਵੀਰ ਦਲ ਨੇ ਸ਼ਹਿਰੀ ਪ੍ਰਧਾਨ ਰਾਜਕੁਮਾਰ ਅਗਰਵਾਲ, ਅਜੇ ਸ਼ਰਮਾ, ਮਹੇਸ਼ ਕਾਂਸਲ, ਹਰੀ ਓਮ ਗੋਇਲ ਕਿ੍ਸ਼ਨ ਗੋਪਾਲ ਕਾਂਸਲ, ਸੱਜੂ ਰਾਮ, ਵਿਨੇ ਗੁਪਤਾ, ਪ੍ਰਸ਼ਾਂਤ ਮਹਾਜਨ, ਡਾਕਟਰ ਸੌਰਭ ਕਪੂਰ, ਵਿਜੇ ਸ਼ਰਮਾ, ਸੁਭਾਸ਼ ਸ਼ਰਮਾ, ਸਮੀਰ ਕੌਸ਼ਿਕ, ਜੀਤੇਸ਼ ਜੈਨ ਆਦਿ ਆਗੂਆਂ ਨੇ ਭਾਗ ਲਿਆ | ਇਸ ਮੌਕੇ ਸਰਬਸੰਮਤੀ ਦੇ ਨਾਲ ਮਤਾ ਪਾਸ ਕੀਤਾ ਗਿਆ ਕਿ 29 ਮਾਰਚ ਨੂੰ ਕਪੂਰ ਹੋਮਿਓ ਹਸਪਤਾਲ ਵਿੱਚ ਇੱਕ ਮੈਡੀਕਲ ਕੈਂਪ ਲਗਾਇਆ ਜਾਵੇਗਾ | ਜਿਸ ਵਿੱਚ ਪੇਟ, ਸ਼ੂਗਰ, ਨੱਕ, ਕੰਨ, ਗਲਾ ਆਦ ਦਾ ਚੈੱਕਅਪ ਕੀਤਾ ਜਾਵੇਗਾ | ਇੱਥੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਮਰੀਜ਼ਾਂ ਦੀ ਮੁਫਤ ਸ਼ੂਗਰ ਜਾਂਚ ਵੀ ਕੀਤੀ ਜਾਵੇਗੀ ਅਤੇ ਫਾਈਬਰੋ ਸਕੈਨ ਦਾ ਟੈੱਸਟ ਮਹਿਜ਼ 300 ਰੁਪਏ ਵਿੱਚ ਕੀਤਾ ਜਾਵੇਗਾ |