12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਨੌਜਵਾਨ ਪੀੜ੍ਹੀ ਲਈ ਦਸਤਾਰ ਸਜਾਉਣ ਤੇ ਗੁਰਬਾਣੀ ਦੇ ਧਾਰਨੀ ਬਣਨਾ ਸਮੇਂ ਦੀ ਲੋੜ <br/>

Ad Position 21
No active advertisement
ਚੇਤਨਾ ਮਾਰਚ ਦੇ ਕਾਫ਼ਲੇ ਨੂੰ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ | ਤਸਵੀਰ: ਵਰਿੰਦਰ ਭਾਰਦਵਾਜ <br/> 10-03-2026
ਮੂਣਕ, 9 ਮਾਰਚ (ਵਰਿੰਦਰ ਭਾਰਦਵਾਜ, ਪ੍ਰਵੀਨ ਮਦਾਨ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਨਿਮਰਤਾ ਦੀ ਮੂਰਤ, ਬਹਾਦਰੀ ਦੀ ਮਿਸਾਲ, ਅਕਾਲ ਤਖਤ ਦੇ ਛੇਵੇਂ ਜਥੇਦਾਰ ਤੇ ਸਿੱਖ ਕੌਮ ਮਹਾਨ ਜਰਨੈਲ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਦੇਹਲਾਂ ਸੀਹਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇੱਕ ਦਸਤਾਰ ਚੇਤਨਾ ਮਾਰਚ ਪੰਜ ਪਿਆਰਿਆਂ ਦੀ ਅਗਵਾਈ ਹੇਠ ਜਨਮ ਅਸਥਾਨ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਗੁਰਦੁਆਰਾ ਸਾਹਿਬ ਪਿੰਡ ਦੇਹਲਾਂ ਸੀਹਾਂ ਤੋਂ ਮੋਟਰਸਾਈਕਲਾਂ, ਗੱਡੀਆਂ ਤੇ ਸੰਗਤਾਂ ਦੇ ਵੱਡੇ ਕਾਫ਼ਲੇ ਨਾਲ ਸ਼ਾਨੋ-ਸ਼ੌਕਤ ਨਾਲ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਆਪਣੀ ਮੰਜ਼ਿਲ ਵੱਲ ਵਧਦਾ ਹੋਇਆ ਰਵਾਨਾ ਹੋਇਆ | ਇਹ ਦਸਤਾਰ ਚੇਤਨਾ ਮਾਰਚ ਪਿੰਡ ਦੇਹਲਾ ਸੀਹਾਂ ਤੋਂ ਸ਼ੁਰੂ ਹੋ ਕੇ ਭੂਟਾਲ ਖੁਰਦ, ਢੀਂਡਸਾ, ਝਲੂਰ, ਰਾਏਧਰਾਨਾ, ਬਾਦਲਗੜ੍ਹ, ਬੰਗਾ, ਮੰਡਵੀ, ਚੰਦੂ, ਸ਼ਾਹਪੁਰ ਥੇੜੀ, ਮਕਰੋੜ ਸਾਹਿਬ, ਫੂਲਦ, ਘਰਘਾਟ, ਗਨੇਟਾ, ਰਾਮਪੁਰਾ ਗੁੱਜਰਾਂ, ਨੱਕਾ ਸਾਹਿਬ, ਟੋਹਾਣਾ ਰੋੜ, ਬੱਲਰਾਂ, ਪਾਪੜਾ ਚੌਂਕ ਪਹੁੰਚਣ 'ਤੇ ਸੰਗਤਾਂ ਵਲੋਂ ਚੇਤਨਾ ਮਾਰਚ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਦੇਹਲਾ ਸੀਹਾਂ ਵਿਖੇ ਸਮਾਪਤੀ ਹੋਈ | ਇਸ ਮੌਕੇ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਮੈਂਬਰ ਧਰਮ ਪ੍ਰਚਾਰ (ਐਸ.ਜੀ.ਪੀ.ਸੀ.) ਜਥੇਦਾਰ ਹਰਦੇਵ ਸਿੰਘ ਰੋਗਲਾ ਮੈਂਬਰ ਐਸ.ਜੀ.ਪੀ.ਸੀ. ਹਲਕਾ ਦਿੜ੍ਹਬਾ ਤੇ ਬਾਬਾ ਰਛਪਾਲ ਸਿੰਘ ਨੱਕਾ ਸਾਹਿਬ ਵਾਲਿਆਂ ਵਲੋਂ ਸਾਰੇ ਨੌਜਵਾਨਾਂ ਨੂੰ ਸਮੇਂ ਸਿਰ ਪਹੁੰਚ ਕੇ ਦਸਤਾਰ ਮਾਰਚ ਦਾ ਹਿੱਸਾ ਬਣਨ, ਪਤਿਤਪਣੇ ਤੋਂ ਦੂਰ ਰਹਿਣ, ਦਸਤਾਰ ਸਜਾਉਣ ਅਤੇ ਗੁਰਬਾਣੀ ਦੇ ਧਾਰਨੀ ਬਣਨ ਦੀ ਅਪੀਲ ਕੀਤੀ | ਪਿੰਡ ਭੁਟਾਲ ਵਿਖੇ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਖਜਾਨਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਨੇ ਦਸਤਾਰ ਚੇਤਨਾ ਮਾਰਚ ਵਿਚ ਆਪਣੀਆਂ ਹਾਜ਼ਰੀਆਂ ਲਗਵਾਉਂਦਿਆਂ ਕਿਹਾ ਕਿ ਮਹਾਨ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਜਨਮ ਹਲਕੇ ਲਹਿਰੇ ਦੇ ਪਿੰਡ ਦੇਹਲਾ ਵਿਖੇ ਹੋਣਾ ਇਲਾਕਾ ਨਿਵਾਸੀਆਂ ਲਈ ਵੜੇ ਹੀ ਫਖਰ ਦੀ ਗੱਲ ਹੈ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਤੇ ਢਾਡੀ ਜਥਿਆਂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਤੋਂ ਇਲਾਵਾ ਸੇਵਾਦਾਰਾਂ 'ਚ ਗੁਰੂਘਰ ਦੇ ਪ੍ਰਧਾਨ ਸੁਖਵਿੰਦਰ ਸਿੰਘ, ਗੁਰੂਘਰ ਦੇ ਹੈੱਡ ਗ੍ਰੰਥੀ ਬਾਬਾ ਸੰਤੋਖ ਸਿੰਘ, ਸਾਬਕਾ ਏ.ਡੀ.ਸੀ. ਸੁਖਵੰਤ ਸਿੰਘ ਸਰਾਓ, ਹਰਪਾਲ ਸਿੰਘ, ਸਰਪੰਚ ਜਸਪਾਲ ਸਿੰਘ, ਚੇਅਰਮੈਨ ਗੁਰਸੰਤ ਸਿੰਘ ਭੁਟਾਲ, ਪੀ.ਏ. ਹਰਜੋਤ ਸਿੰਘ, ਗੋਰਾ ਸਿੰਘ ਤੇ ਸਮੂਹ ਸੰਗਤਾਂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ 20ਵੀਂ ਸਾਲਾਨਾ ਅਥਲੈਟਿਕ ਮੀਟ ਧੂਮਧਾਮ ਨਾਲ ਸੰਪੰਨ <br/> ਅਗਲੀ ਖ਼ਬਰ ਪੰਜਾਬ ਲਗਾਤਾਰ 'ਆਰਥਿਕ ਖ਼ੁਦਕੁਸ਼ੀ' ਵੱਲ ਵਧ ਰਿਹਾ ਹੈ-ਪਾਲੀ ਰਾਮ ਬਾਂਸਲ
Ad Position 24