12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਹਰ ਪਿੰਡ ਵਿਚ ਬੂਥ ਪੱਧਰ 'ਤੇ ਕਮੇਟੀਆਂ ਬਣਾ ਕੇ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇਗਾ-ਅਰਵਿੰਦ ਖੰਨਾ <br/>

Ad Position 21
No active advertisement
ਗੱਲਬਾਤ ਕਰਦੇ ਹੋਏ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦ ਖੰਨਾ ਅਤੇ ਹੋਰ | ਤਸਵੀਰ: ਰਣਧੀਰ ਸਿੰਘ ਫੱਗੂਵਾਲਾ <br/> 10-03-2026
ਭਵਾਨੀਗੜ੍ਹ, 9 ਮਾਰਚ, (ਰਣਧੀਰ ਸਿੰਘ ਫੱਗੂਵਾਲਾ) - ਹਰ ਪਿੰਡ ਵਿਚ ਬੂਥ ਪੱਧਰ 'ਤੇ ਕਮੇਟੀਆਂ ਬਣਾ ਕੇ ਅਕਾਲੀ ਦਲ ਮਜ਼ਬੂਤ ਕਰਨ ਲਈ ਅਹਿਮ ਉਪਰਾਲੇ ਕੀਤੇ ਜਾਣਗੇ | ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦ ਖੰਨਾ ਨੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਰੰਧਾਵਾ ਦੇ ਨਿਵਾਸ 'ਤੇ ਹਲਕਾ ਇੰਚਾਰਜ ਬਣਨ ਤੋਂ ਬਾਅਦ ਪਹਿਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਪੰਜਾਬ ਦੇ ਭਲੇ ਲਈ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਾਉਣੀ ਬਹੁਤ ਜ਼ਰੂਰੀ ਹੈ, ਕਿਉਂਕਿ ਪਿਛਲੇ 10 ਸਾਲਾਂ ਜਿਨ੍ਹਾਂ ਵਿਚ ਕਾਂਗਰਸ ਅਤੇ ਆਪ ਦੀ ਮੌਜੂਦਾ ਸਰਕਾਰ ਸਮੇਂ ਪੰਜਾਬ ਦੇ ਹਰ ਵਰਗ ਦਾ ਵੱਡਾ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਹਰ ਰੋਜ਼ ਹੋ ਰਹੇ ਕਤਲਾਂ ਅਤੇ ਲੁੱਟ ਦੀਆਂ ਵਾਰਦਾਤਾਂ ਨਾਲ ਹਰ ਵਿਅਕਤੀ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਸ਼੍ਰੀ ਖੰਨਾ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੇ ਆਗੂਆਂ ਅਤੇ ਵਰਕਰਾਂ ਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਇੱਕ ਮੰਚ 'ਤੇ ਆ ਕੇ ਪੰਜਾਬ ਵਿਚ ਸਰਕਾਰ ਬਣਾਉਣੀ ਚਾਹੀਦੀ ਹੈ | ਇਸ ਮੌਕੇ 'ਤੇ ਉਨ੍ਹਾਂ ਮੌਜੂਦਾ ਸਰਕਾਰ 'ਤੇ ਨਿਸ਼ਾਨੇ ਸਾਧਦਿਆਂ ਆਪ ਸਰਕਾਰ ਨੂੰ ਸਭ ਤੋਂ ਨਿਕੰਮੀ ਸਰਕਾਰ ਕਿਹਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਨੇ ਕਿਹਾ ਕਿ ਅਕਾਲੀ ਦਲ ਵਿਚ ਸ਼ਾਮਿਲ ਹੋਏ ਹਰ ਆਗੂ ਅਤੇ ਵਰਕਰ ਦਾ ਪੂਰਾ ਸਤਿਕਾਰ ਕੀਤਾ ਜਾਵੇਗਾ ਅਤੇ ਘਰਾਂ ਵਿਚ ਬੈਠੇ ਟਕਸਾਲੀ ਆਗੂਆਂ ਨੂੰ ਦਲ ਨਾਲ ਜੋੜ ਕੇ ਪਿੰਡਾਂ ਵਿਚ ਮੀਟਿੰਗਾਂ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਕਿ ਪੰਜਾਬ ਵਿਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਬਣਾਈ ਜਾ ਸਕੇ | ਇਸ ਮੌਕੇ 'ਤੇ ਰੁਪਿੰਦਰ ਸਿੰਘ ਰੰਧਾਵਾ , ਹਰਵਿੰਦਰ ਸਿੰਘ ਗੋਲਡੀ ਤੂਰ ਨੇ ਸ਼੍ਰੀ ਖੰਨਾ ਦੀ ਅਗਵਾਈ ਵਿਚ ਸਾਰੇ ਆਗੂਆਂ ਨੂੰ ਇਕੱਠੇ ਹੋ ਕੇ ਦਲ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ | ਮੀਟਿੰਗ ਵਿਚ ਪਰਮਜੀਤ ਕੌਰ ਵਿਰਕ, ਹਰਵਿੰਦਰ ਸਿੰਘ ਕਾਕੜਾ, ਬਿੰਦਰ ਸਿੰਘ ਬਟਰਿਆਣਾ, ਇਕਬਾਲਜੀਤ ਸਿੰਘ ਪੂਨੀਆਂ, ਬਲਜੀਤ ਸਿੰਘ ਭਿੰਡਰਾਂ, ਕੁਲਵੰਤ ਸਿੰਘ ਗਰੇਵਾਲ , ਹਰਵਿੰਦਰ ਸਿੰਘ ਬੰਟੀ ਢਿੱਲੋਂ, ਭਰਪੂਰ ਸਿੰਘ ਫੱਗੂਵਾਲਾ, ਸੁਖਮਨ ਸਿੰਘ ਬਰਾੜ, ਜਗਜੀਤ ਸਿੰਘ ਜੱਗੀ, ਗਮਦੂਰ ਸਿੰਘ ਫੱਗੂਵਾਲਾ, ਰੌਵੀ ਫੱਗੂਵਾਲਾ, ਪਰਮਜੀਤ ਸਿੰਘ ਸੰਗਤਪੁਰਾ, ਰੰਗੀ ਖ਼ਾਨ, ਜਸਵੀਰ ਸਿੰਘ ਹਨੀ ਢਾਬਾ, ਗੁਰਨੈਬ ਸਿੰਘ ਘਰਾਚੋਂ, ਹਰਜਿੰਦਰ ਸਿੰਘ ਜਲਾਨ, ਗੁਰਮੀਤ ਸਿੰਘ ਜੈਲਦਾਰ, ਸਰਬਜੀਤ ਸਿੰਘ ਥੰਮਣ ਸਿੰਘ ਵਾਲਾ, ਸੋਮਾ ਬਹਿਲਾ, ਜਗਤਾਰ ਸਿੰਘ ਰੋਸ਼ਨਵਾਲਾ, ਪ੍ਰਭਜੀਤ ਸਿੰਘ ਲੱਕੀ, ਵਰਿੰਦਰ ਬਾਵੀ, ਦਲਜੀਤ ਸਿੰਘ ਜੀਤੀ, ਗੁਰਿੰਦਰ ਸਿੰਘ ਜੈਲਦਾਰ, ਗੁਰਪ੍ਰੀਤ ਸਿੰਘ ਮਾਝਾ, ਨਛੱਤਰ ਸਿੰਘ ਭਵਾਨੀਗੜ੍ਹ, ਗੁਰਨੈਬ ਸਿੰਘ ਫੱਗੂਵਾਲਾ, ਬਲਵਿੰਦਰ ਸਿੰਘ ਮਾਝੀ, ਨਰਿੰਦਰ ਸਿੰਘ ਬਲਿਆਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੰਮੇ ਸਮੇਂ ਤੋਂ ਟੁੱਟੀ ਸੜਕ ਕਾਰਨ ਦੁਖੀ ਦੁਕਾਨਦਾਰਾਂ ਨੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ 20ਵੀਂ ਸਾਲਾਨਾ ਅਥਲੈਟਿਕ ਮੀਟ ਧੂਮਧਾਮ ਨਾਲ ਸੰਪੰਨ <br/>
Ad Position 24