ਮੁੱਦਕੀ, 8 ਮਾਰਚ (ਭੂਪਿੰਦਰ ਸਿੰਘ)-ਸਥਾਨਕ ਕਸਬੇ ਦੇ ਕੱਬਰਵੱਛਾ ਰੋਡ ਦਾ ਪਿਛਲੇ ਕਾਫ਼ੀ ਸਮੇਂ ਤੋਂ ਬੁਰਾ ਹਾਲ ਹੈ, ਜਦੋਂ ਦਾ ਕਸਬਾ ਮੁੱਦਕੀ ਵਿਚ ਸੀਵਰੇਜ ਦਾ ਕੰਮ ਚੱਲ ਰਿਹਾ, ਉਦੋਂ ਤੋਂ ਹੀ ਕਸਬੇ ਦੇ ਦੁਕਾਨਦਾਰ ਅਤੇ ਰਾਹਗੀਰ ਕਾਫ਼ੀ ਪਰੇਸ਼ਾਨ ਹਨ | ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਨਗਰ ਪੰਚਾਇਤ ਨੂੰ ਵੀ ਬੇਨਤੀ ਕੀਤੀ ਪ੍ਰੰਤੂ ਕਿਸੇ ਨੇ ਕੋਈ ਸਾਰ ਨਹੀਂ ਲਈ | ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਕਰੀਬ ਦੋ ਹਫ਼ਤੇ ਪਹਿਲਾਂ ਆਮ ਆਦਮੀ ਪਾਟੀ ਦੇ ਆਗੂ ਕੁਲਵੰਤ ਰਾਏ ਕਟਾਰੀਆ ਨੂੰ ਵੀ ਇਸ ਸਬੰਧੀ ਟੈਂਡਰ ਪਾਸ ਕਰਵਾ ਕੇ ਜਲਦੀ ਹੀ ਕੰਮ ਸ਼ੁਰੂ ਕਰਵਾਉਣ ਦੀ ਮੰਗ ਰੱਖੀ ਸੀ | 28 ਫ਼ਰਵਰੀ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ 9 ਮਾਰਚ ਹੋਣ 'ਤੇ ਵੀ ਸਥਿਤੀ ਉਵੇ ਹੀ ਹੈ | ਜਿਸ ਤੋਂ ਦੁੱਖੀ ਹੋਏ ਦੁਕਾਨਦਾਰਾਂ ਨੇ ਅੱਜ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ | ਇਸ ਮੌਕੇ ਹਰਪ੍ਰੀਤ ਬਲਾਸੀ, ਹਰੀਸ਼ ਚਾਵਲਾ, ਮਾਨਵ ਚਾਵਲਾ, ਡਾ. ਰਣਜੀਤ ਸਿੰਘ, ਗੁਰਸੇਵਕ ਸਿੰਘ ਚੰਦੜ, ਗੁਰਪ੍ਰੀਤ ਸਿੰਘ ਸੋਖੀ, ਰਾਜਿੰਦਰ ਕੁਮਾਰ, ਰਾਜ ਕੁਮਾਰ, ਮਨਪ੍ਰੀਤ ਗੋਲਣ, ਗੁਲਸ਼ਨ ਕੁਮਾਰ, ਰਮਨਦੀਪ ਖੋਸਾ, ਜਸਪਾਲ ਜੱਸਾ, ਸੁਖਮੰਦਰ ਸਿੰਘ ਖੋਸਾ, ਡਾ. ਜੈਦੇਵ ਸਿੰਘ, ਡਾ. ਬੇਅੰਤ ਸਿੰਘ, ਮਨਪ੍ਰੀਤ ਸਿੰਘ, ਸਵਰਨ ਸਿੰਘ, ਭੋਲਾ ਸਿੰਘ, ਰਾਕੇਸ਼ ਕੁਮਾਰ ਅਤੇ ਕੱਬਰਵਛਾ ਰੋਡ ਦੇ ਸਮੂਹ ਦੁਕਾਨਦਾਰ ਹਾਜ਼ਰ ਸਨ | ਇਸ ਸਬੰਧੀ ਆਪ ਆਗੂ ਕੁਲਵੰਤ ਰਾਏ ਕਟਾਰੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਟੈਂਡਰ ਹੋ ਚੁੱਕਿਆ ਹੈ ਅਤੇ ਇਕ ਦੋ ਦਿਨਾਂ ਵਿਚ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ | ਇਸ ਸਬੰਧੀ ਜੇ.ਈ ਨਰੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੂਚਨਾ ਮਿਲੀ ਹੈ ਕਿ ਸੀਵਰੇਜ ਸਿਸਟਮ ਦੇ ਕੱਬਰਵੱਛਾ ਰੋਡ 'ਤੇ ਘਰਾਂ ਨੂੰ ਜੋ ਟੂਟੀਆਂ ਦੇ ਕੁਨੈਕਸ਼ਨ ਦੇਣੇ ਹਨ, ਉਹ ਕੰਮ ਹਾਲੇ ਅਧੂਰਾ ਪਿਆ ਹੈ | ਸੜਕ ਬਣਨ ਤੋਂ ਬਾਅਦ ਪੁੱਟਣੀ ਨਾ ਪਵੇ, ਇਸ ਲਈ ਕੁਨੈਕਸ਼ਨ ਕਰਵਾ ਕੇ ਜਲਦੀ ਹੀ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ |