24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਨਾਮਵਰ ਮਿਊਜ਼ਿਕ ਡਾਇਰੈਕਟਰ ਉਪਿੰਦਰ ਸਿੰਘ ਦਾ ਕੀਤਾ ਵਿਸ਼ੇਸ਼ ਸਨਮਾਨ <br/>

Ad Position 21
No active advertisement
ਭੋਗੀਵਾਲ ਹੌਰਸ਼ ਸ਼ੋਅ ਦੌਰਾਨ ਸੰਗੀਤਕਾਰ ਉਪਿੰਦਰ ਸਿੰਘ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ | ਤਸਵੀਰ-ਗੁਰਪ੍ਰੀਤ ਸਿੰਘ ਚੀਮਾ <br/> 13-03-2026
ਸੰਦੌੜ, 12 ਮਾਰਚ (ਗੁਰਪ੍ਰੀਤ ਸਿੰਘ ਚੀਮਾ) - ਪੰਜਾਬੀ ਸੰਗੀਤ ਜਗਤ ਦੇ ਨਾਮਵਰ ਮਿਊਜ਼ਿਕ ਡਾਇਰੈਕਟਰ ਉਪਿੰਦਰ ਸਿੰਘ (ਓ.ਪੀ.ਆਈ ਮਿਊਜ਼ਿਕ) ਦਾ ਬੀਤੇ ਦਿਨੀ ਆਲ ਇੰਡੀਆ ਮਾਰਵਾੜੀ ਹੌਰਸ ਚੈਂਪੀਅਨਸ਼ਿਪ ਭੋਗੀਵਾਲ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਹੌਰਸ਼ ਸ਼ੋਅ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਵੱਲੋਂ ਸੰਗੀਤ ਦੇ ਖੇਤਰ ਵਿਚ ਛੋਟੀ ਉਮਰ ਵਿਚ ਵੱਡੀਆਂ ਮੱਲ੍ਹਾਂ ਮਾਰਨ ਕਰ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਨੇੜਲੇ ਪਿੰਡ ਝੁਨੇਰ ਨਾਲ ਸਬੰਧਿਤ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਸੁਖਦੇਵ ਸਿੰਘ ਝੁਨੇਰ ਦੇ ਸਪੁੱਤਰ ਉਪਿੰਦਰ ਸਿੰਘ ਨੇ ਕੈਨੇਡਾ ਵਿਚ ਰਹਿ ਕੇ ਮਿਊਜ਼ਿਕ ਦੀ ਡਿਗਰੀ ਹਾਸਲ ਕਰ ਕੇ ਮਿਊਜ਼ਿਕ ਇੰਡਸਟਰੀ ਵਿਚ ਆਪਣਾ ਨਾਮ ਕਮਾਇਆ ਹੈ | ਉਨ੍ਹਾਂ ਨੇ ਪੰਜਾਬ ਦੇ ਨਾਮਵਰ ਗਾਇਕ ਅਰਜਨ ਢਿੱਲੋਂ, ਨਿਮਰਤ ਖਹਿਰਾ, ਪ੍ਰੇਮ ਢਿੱਲੋਂ, ਬੀਤ ਬਲਜੀਤ ਵਰਗੇ ਮਸ਼ਹੂਰ ਗਾਇਕਾਂ ਦੇ ਗੀਤਾਂ ਨੂੰ ਸੰਗੀਤਿਕ ਧੁੰਨਾਂ ਦੇ ਕੇ ਚਾਰ ਚੰਨ ਲਾਏ ਹਨ |

Ad Position 22
No active advertisement
ਪਿਛਲੀ ਖ਼ਬਰ ਅਣ ਅਧਿਕਾਰਤ ਕਲੋਨੀ ਦੇ ਮਸਲੇ ਨੂੰ ਲੈ ਕੇ ਵਫ਼ਦ ਡੀ.ਸੀ. ਨੂੰ ਮਿਲਿਆ <br/> ਅਗਲੀ ਖ਼ਬਰ ਸੁਖਵੀਰ ਸਿੰਘ ਵਲੋਂ ਕਮਾਨ ਸਾਂਭਣ ਤੋਂ ਬਾਅਦ ਸਰਕਾਰ ਅਤੇ ਜਨਤਾ ਦਰਮਿਆਨ ਦੂਰੀ ਘਟੀ <br/>
Ad Position 24