ਸੰਗਰੂਰ, 12 ਮਾਰਚ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਦੇ ਕੌਂਸਲਰ ਸਤਿੰਦਰ ਸੈਣੀ, ਕੌਂਸਲਰ ਰਵੀ ਚਾਵਲਾ, ਓ.ਪੀ. ਗਰਗ, ਦਲਵੀਰ ਸਿੰਘ ਦਿਲਵਰ ਅਤੇ ਜੀਤਾ ਸਿੰਘ ਦੇ ਵਫ਼ਦ ਵਲੋਂ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨੂੰ ਮੰਗ ਪੱਤਰ ਦਿੱਤਾ ਗਿਆ | ਵਫ਼ਦ ਨੇ ਡੀ.ਸੀ. ਕੋਲ ਸੰਗਰੂਰ ਦੀ ਹਦੂਦ ਅੰਦਰ ਵਾਰਡ ਨੰ. 23 ਦੀ ਰਾਮ ਨਗਰ ਬਸਤੀ ਵਿਚ ਨਜਾਇਜ਼ ਤੌਰ ਉੱਤੇ ਕੱਟੀ ਜਾ ਰਹੀ ਹੈ ਅਣਅਧਿਕਾਰਤ ਕਲੋਨੀ ਸਬੰਧੀ ਰਜਿਸਟਰਾਰ, ਸਬ ਰਜਿਸਟਰਾਰ ਅਤੇ ਕਲੋਨੀਕਾਰਾਂ ਉੱਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ | ਕੌਂਸਲਰਾਂ ਅਤੇ ਸ਼ਹਿਰ ਦੇ ਹੋਰ ਪਤਵੰਤਿਆਂ ਨੇ ਡੀ.ਸੀ. ਦੇ ਧਿਆਨ ਵਿਚ ਲਿਆਂਦਾ ਕਿ ਨਗਰ ਕੌਂਸਲ ਸੰਗਰੂਰ ਦੀ ਹਦੂਦ ਅੰਦਰ ਉਪਰੋਕਤ ਸਥਾਨ ਉੱਤੇ ਨਜਾਇਜ਼ ਅਤੇ ਅਣ ਅਧਿਕਾਰਤ ਕਲੋਨੀ ਤਕਰੀਬਨ 4 ਕਿਲਿਆ ਵਿਚ ਰਾਮ ਨਗਰ ਬਸਤੀ ਵਿਚ ਕੱਟੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਕਲੋਨੀ ਤਕਰੀਬਨ 2022 ਤੋਂ ਕੱਟੀ ਜਾ ਰਹੀ ਹੈ ਅਤੇ ਤਕਰੀਬਨ 50 ਤੋਂ ਵੱਧ ਰਜਿਸਟਰੀਆਂ ਜੋ ਗ਼ਰੀਬ ਲੋਕ ਨੂੰ ਕਲੋਨੀਕਾਰ ਵਰਗ਼ਲਾ ਕੇ ਗ਼ਲਤ ਬਿਆਨੀ ਕਰ ਕੇ ਪਲਾਟ ਕੱਟ ਕੇ ਵੇਚ ਰਹੇ ਜਾ ਰਹੇ ਹਨ | ਉਪਰੋਕਤ ਪਲਾਟਾਂ ਦੀ ਕੋਈ ਐਨ.ਓ.ਸੀ. ਨਹੀ ਕੱਟੀ ਜਾ ਰਹੀ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਜੋ ਵਿਅਕਤੀ ਕਲੋਨੀ ਵਿਚ ਹਿੱਸੇਦਾਰ ਹੈ ਉਹੀ ਵਿਅਕਤੀ ਇਸ ਕਲੋਨੀ ਦੀਆਂ ਰਜਿਸਟਰੀਆਂ ਲਿਖਦਾ ਹੈ ਅਤੇ ਆਪ ਹੀ ਉਨ੍ਹਾਂ ਨੂੰ ਤਸਦੀਕ ਕਰਦਾ ਹੈ | ਇੱਕ ਕਲੋਨੀ ਵਿਚ 3 ਵਿਅਕਤੀ ਨੂੰ ਤਸਦੀਕ ਕਰਦਾ ਹੈ | ਇਸ ਕਲੋਨੀ ਵਿਚ 3 ਵਿਅਕਤੀ ਹਿੱਸੇਦਾਰ ਹਨ ਅਤੇ ਲੋਕਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਹਾਡਾ ਪਾਣੀ, ਸੀਵਰੇਜ, ਨਕਸ਼ਾ ਪਾਸ, ਸੜਕਾਂ ਬਣਵਾ ਕੇ ਦੇਵਾਂਗੇ | ਹੁਣ ਤੱਕ ਤਕਰੀਬਨ 10-15 ਮਕਾਨ ਵੀ ਬਣ ਚੁੱਕੇ ਹਨ | ਇਸ ਤਰ੍ਹਾਂ ਅਣਅਧਿਕਾਰਤ ਕਲੋਨੀ ਅਤੇ ਪਲਾਟਾਂ ਦੀ ਪੰਜਾਬ ਸਰਕਾਰ ਦੀ ਪਾਲਿਸੀ ਦੀ ਸ਼ਰੇਆਮ ਉਲੰਘਣਾ ਕਰ ਕੇ ਕਲੋਨਾਈਜਰ ਅਤੇ ਮਾਲ ਮਹਿਕਮੇ ਦੇ ਅਧਿਕਾਰੀ ਲੱਖਾ ਰੁਪਏ ਦਾ ਨੁਕਸਾਨ ਪਹੁੰਚਾ ਰਹੇ ਹਨ | ਡੀ.ਸੀ. ਤੋਂ ਮੰਗ ਕਰਦਿਆਂ ਸਤਿੰਦਰ ਸੈਣੀ, ਰਵੀ ਚਾਵਲਾ ਨੇ ਕਿਹਾ ਕਿ ਉਕਤ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਕੇ ਕਰਮਚਾਰੀਆਂ, ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ |