ਮਸਤੂਆਣਾ ਸਾਹਿਬ, 12 ਮਾਰਚ (ਦਮਦਮੀ) - ਪਿੰਡ ਉਭਾਵਾਲ ਵਿਖੇ ਅੱਖਾਂ ਦਾ ਵਿਸ਼ਾਲ ਕੈਂਪ ਲਗਾਇਆ ਗਿਆ ਜਿਸ ਵਿਚ ਗਲੋਬਲ ਹਸਪਤਾਲ ਦੇ ਤਜਰਬੇਕਾਰ ਡਾਕਟਰ ਮਨਪ੍ਰੀਤ ਸਿੰਘ ਗਲੋਬਲ ਅਤੇ ਉਨ੍ਹਾਂ ਦੀ ਟੀਮ ਵੱਲੋਂ 447 ਅੱਖਾਂ ਦਾ ਚੈੱਕਅਪ ਕਰ ਕੇ 215 ਮਰੀਜ਼ਾ ਦੇ ਫ਼ਰੀ ਲੈਨਜ਼ ਪਾਏ ਗਏ | ਲਗਭਗ 195 ਮਰੀਜ਼ਾਂ ਨੂੰ ਫ਼ਰੀ ਐਨਕਾਂ ਲਗਾਈਆਂ ਗਈਆਂ ਅਤੇ ਦਵਾਈਆਂ ਦਿੱਤੀਆਂ ਗਈਆਂ | ਇਸ ਕੈਂਪ ਦਾ ਉਦਘਾਟਨ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕੌਂਸਲ ਮਸਤੂਆਣਾ ਸਾਹਿਬ ਨੇ ਕੀਤਾ | ਇਸ ਮੌਕੇ ਸਕੱਤਰ ਖਹਿਰਾ ਨੇ ਕਿਹਾ ਕਿ ਜਥੇਦਾਰ ਅਕਾਲੀ ਫੂਲਾ ਸਿੰਘ ਨਸ਼ਾ ਛੁਡਾਊ, ਦਸਤਾਰ ਸਜਾਓ ਫਾਊਾਡੇਸ਼ਨ ਵੱਲੋਂ ਅੱਖਾਂ ਦਾ ਕੈਂਪ ਲਗਾ ਕੇ ਬਹੁਤ ਵਧੀਆ ਉਪਰਾਲਾ ਕੀਤਾ ਹੈ | ਇਸ ਮੌਕੇ ਮੁੱਖ ਮਹਿਮਾਨ ਐਡਵੋਕੇਟ ਭਾਸਕਰ ਸ਼ਰਮਾ ਰਿੰਕੂ ਕੈਨੇਡਾ ਨੇ ਹਾਜ਼ਰੀ ਲਗਵਾਈ | ਇਨ੍ਹਾਂ ਤੋ ਇਲਾਵਾ ਕੈਂਪ ਵਿਚ ਵਿਸ਼ੇਸ਼ ਮਹਿਮਾਨ ਵਜੋਂ ਗੁਲਜ਼ਾਰ ਸਿੰਘ ਬੌਬੀ ਮੈਂਬਰ ਐੱਸ ਸੀ ਕਮਿਸ਼ਨ ਪੰਜਾਬ ਨੇ ਹਾਜ਼ਰੀ ਲਗਵਾਈ | ਜਥੇਦਾਰ ਅਕਾਲੀ ਕੈਪ ਫੂਲਾ ਸਿੰਘ ਨਸਾ ਸਡਾਓ ਦਸਤਾਰ ਸਜਾਓ ਫਾਊਾਡੇਸ਼ਨ ਦੇ ਪ੍ਰਧਾਨ ਜਗਸੀਰ ਸਿੰਘ ਖੇੜੀ ਚੰਦਵਾ ਨੇ ਸਾਰੀਆਂ ਸੰਗਤਾਂ ਦਾ ਕੈਂਪ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ | ਇਸ ਮੌਕੇ ਮਨਜਿੰਦਰਪਾਲ ਸਿੰਘ, ਮੋਹਿਤ ਸਰਮਾ ਕੈਨੈਡਾ, ਕੁਲਦੀਪ ਸਰਮਾ ਉਭਾਵਾਲ, ਖਜ਼ਾਨਚੀ ਪਾਲੀ ਸਿੰਘ ਕਮਲ ਸਾਬਕਾ ਸਰਪੰਚ ਉਭਾਵਾਲ, ਸੁਖਪਾਲ ਸਿੰਘ ਭੰਮਾਬੰਦੀ ਸੀਨੀਅਰ ਮੀਤ ਪ੍ਰਧਾਨ, ਡਾਕਟਰ ਗੁਰਦੀਪ ਸਿੰਘ ਖੇੜੀ ਚੰਦਵਾ, ਡਾਕਟਰ ਕਿ੍ਸਨ ਸਿੰਘ, ਬਿੰਦਰ ਸਿੰਘ ਮੰਗਵਾਲ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ |