24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਮਸਤੂਆਣਾ ਸਾਹਿਬ ਵਿਖੇ 27ਵੀਂ ਦੋ ਰੋਜ਼ਾ ਅਥਲੈਟਿਕ ਮੀਟ ਬੜੇ ਉਤਸ਼ਾਹ ਨਾਲ ਸ਼ੁਰੂ

Ad Position 21
No active advertisement
ਅਥਲੈਟਿਕ ਮੀਟ ਦੌਰਾਨ ਦੌੜਾਂ ਵਿਚ ਭਾਗ ਲੈਂਦੇ ਹੋਏ ਖਿਡਾਰੀ | ਤਸਵੀਰਾਂ: ਦਮਦਮੀ
ਅਥਲੈਟਿਕ ਮੀਟ ਦਾ ਉਦਘਾਟਨ ਕਰਦੇ ਹੋਏ ਮੁੱਖ ਮਹਿਮਾਨ ਸੁਸ਼ੀਲ ਮਿੱਤਲ |
13-03-2026
ਮਸਤੂਆਣਾ ਸਾਹਿਬ, 12 ਮਾਰਚ (ਦਮਦਮੀ) - ਅਕਾਲ ਕਾਲਜ ਆਫ਼ ਫਾਰਮੇਸੀ ਐਂਡ ਟੈਕਨੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਇੰਦਰ ਕੁਮਾਰ ਗੁਜਰਾਲ ਪੀ.ਟੀ ਯੂ- ਕਪੂਰਥਲਾ ਵੱਲੋਂ 27ਵੀਂ ਦੋ ਰੋਜ਼ਾ ਇੰਟਰ ਕਾਲਜ ਅਥਲੈਟਿਕ ਮੀਟ ਬੜੇ ਉਤਸ਼ਾਹ ਅਤੇ ਜੋਸੋ ਖਰੋਸ਼ ਨਾਲ ਸ਼ੁਰੂ ਹੋਈ | ਇਸ ਅਥਲੈਟਿਕ ਮੀਟ ਵਿੱਚ 26 ਕਾਲਜਾਂ ਦੇ ਲਗਪਗ 400 ਖਿਡਾਰੀਆਂ ਨੇ ਹਿੱਸਾ ਲਿਆ | ਅਥਲੈਟਿਕ ਮੀਟ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸ੍ਰੀ ਸੁਸ਼ੀਲ ਮਿੱਤਲ ਵਾਈਸ ਚਾਂਸਲਰ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ -ਕਪੂਰਥਲਾ ਨੇ ਖਿਡਾਰੀਆਂ ਤੋਂ ਮਾਰਚ ਪਾਸਟ ਦੌਰਾਨ ਸਲਾਮੀ ਲੈਣ ਉਪਰੰਤ ਝੰਡਾ ਲਹਿਰਾ ਕੇ ਕੀਤਾ | ਇਸ ਮੌਕੇ ਉਨ੍ਹਾਂ ਨਾਲ ਡਾ ਪ੍ਰਵੀਨ ਬਾਂਸਲ ਡੀਨ ਰਿਸਰਚ ਐਂਡ ਡਿਵੈਲਪਮੈਂਟ ਆਈ. ਕੇ. ਗੁਜ਼ਰਾਲ ਟੈਕਨੀਕਲ ਯੂਨੀਵਰਸਿਟੀ, ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਕੌਂਸਲ ਦੇ ਸੀਨੀਅਰ ਮੈਂਬਰ ਮਨਜੀਤ ਸਿੰਘ ਬਾਲੀਆਂ, ਗੁਰਜੰਟ ਸਿੰਘ ਦੁੱਗਾਂ, ਸਿਆਸਤ ਸਿੰਘ, ਗਮਦੂਰ ਸਿੰਘ, ਪਿ੍ੰਸੀਪਲ ਡਾਕਟਰ ਗੁਰਪ੍ਰੀਤ ਕੌਰ, ਪਿ੍ੰਸੀਪਲ ਡਾ. ਗੀਤਾ ਠਾਕੁਰ, ਡਾ ਸੁਖਦੀਪ ਕੌਰ, ਡਾ ਜਸਪਾਲ ਸਿੰਘ, ਪਿ੍ੰਸੀਪਲ ਰਮਨ ਮਿੱਤਲ, ਪਿ੍ੰਸੀਪਲ ਵਿਜੇ ਪਲਾਹਾ, ਪ੍ਰੋ ਅਮਨਦੀਪ ਕੌਰ, ਡਾਇਰੈਕਟਰ ਡਾ ਜਤਿੰਦਰ ਦੇਵ, ਸੁਖਵਿੰਦਰ ਸਿੰਘ ਫੁੱਲ ਇੰਚਾਰਜ ਅਜੀਤ ਉਪ ਦਫ਼ਤਰ ਸੰਗਰੂਰ, ਡਾ ਨਿਰਪਜੀਤ ਸਿੰਘ, ਸੁਖਵਿੰਦਰ ਸਿੰਘ ਭੱਠਲ, ਸੁਮੀਰ ਸ਼ਰਮਾ, ਜਗਜੀਤ ਸਿੰਘ ਭੁੱਲਰ, ਭੁਪਿੰਦਰ ਸਿੰਘ, ਦਿਨੇਸ਼ ਕੁਮਾਰ, ਡਾ ਹਰਵਿੰਦਰ ਸਿੰਘ ਵਿਰਕ, ਕੁਲਦੀਪ ਸਿੰਘ ਆਬਜ਼ਰਵਰ ਪੀ. ਟੀ. ਯੂ, ਪ੍ਰੋ ਰਣਧੀਰ ਸ਼ਰਮਾ, ਪ੍ਰੋ ਸੋਹਣਦੀਪ ਸਿੰਘ ਜੁਗਨੂੰ, ਡਾ ਸੁਖਜੀਤ ਸਿੰਘ ਘੁਮਾਣ, ਪ੍ਰੋ ਸੁਖਵਿੰਦਰ ਸਿੰਘ ਮਾਨ ਅਤੇ ਹੋਰ ਸਟਾਫ਼ ਮੈਂਬਰ ਮੌਜੂਦ ਸੀ | ਇਸ ਮੌਕੇ ਕੌਂਸਲ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਮਹਿਮਾਨਾਂ ਨੂੰ 'ਜੀ ਆਇਆਂ ਨੂੰ' ਕਹਿਣ ਉਪਰੰਤ ਵੀ.ਸੀ. ਸ੍ਰੀ ਸੁਸ਼ੀਲ ਮਿੱਤਲ ਹੁਰਾਂ ਨੇ ਕਿਹਾ ਕਿ ਐਜੂਕੇਸ਼ਨ ਅਤੇ ਸਪੋਰਟਸ ਪ੍ਰਤੀ ਜੋ ਸਮਰਪਣ ਅਤੇ ਜਜ਼ਬਾ ਉਨ੍ਹਾਂ ਨੇ ਮਸਤੂਆਣਾ ਸਾਹਿਬ ਦੀ ਧਰਤੀ 'ਤੇ ਵੇਖਿਆ ਉਹ ਅੱਜ ਤੱਕ ਕਿਸੇ ਹੋਰ ਕਾਲਜ ਵਿੱਚ ਨਹੀਂ ਦੇਖਿਆ | ਉਨ੍ਹਾਂ ਕਿਹਾ ਕਿ ਵਧੀਆ ਐਜੂਕੇਸ਼ਨ ਅਸੀਂ ਕਲਾਸ ਰੂਮਾਂ ਵਿੱਚ ਬੱਚਿਆਂ ਨੂੰ ਦੇ ਸਕਦੇ ਹਾਂ, ਪਰ ਖੇਡਾਂ ਪ੍ਰਤੀ ਜਗਿਆਸਾ ਅਸੀਂ ਬੱਚਿਆਂ ਵਿੱਚ ਸਿਰਫ਼ ਗਰਾਉਂਡ ਵਿੱਚ ਲਿਜਾ ਕੇ ਹੀ ਪੈਦਾ ਕਰ ਸਕਦੇ ਹਾਂ | ਉਨ੍ਹਾਂ ਸਮੁੱਚੀ ਮੈਨੇਜਮੈਂਟ ਨੂੰ ਵਧੀਆ ਉਪਰਾਲੇ ਲਈ ਮੁਬਾਰਕਬਾਦ ਦਿੱਤੀ | ਪਹਿਲੇ ਦਿਨ ਖਿਡਾਰੀਆਂ ਵੱਲੋਂ ਅਥਲੈਟਿਕ ਮੀਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਲੜਕਿਆਂ ਦੇ 1500 ਮੀਟਰ ਮੁਕਾਬਲਿਆਂ ਵਿਚੋਂ ਕਰਿਸ਼ ਠਾਕੁਰ ਲਾਂਡਰਾਂ ਨੇ ਪਹਿਲਾ ਸਥਾਨ, ਗੁਰਤੇਜ ਸਿੰਘ ਸੰਗਰੂਰ ਨੇ ਦੂਸਰਾ ਅਤੇ ਦਿਲਪ੍ਰੀਤ ਸਿੰਘ ਦਾਖਾਂ ਨੇ ਤੀਸਰਾ ਸਥਾਨ ਹਾਸਲ ਕੀਤਾ | ਟਰਿਪਲ ਜੰਪ (ਵੁਮੈਨ) ਵਿਚੋਂ ਪ੍ਰਭਸਿਮਰਨ ਕੌਰ ਨੇ ਪਹਿਲਾ, ਅਨੀਤਾ ਨੇ ਦੂਸਰਾ ਸਥਾਨ ਹਾਸਲ ਕੀਤਾ | ਡਿਸਕਸ ਥਰੋ (ਮੈਨ) ਵਿੱਚੋਂ ਰਿਸ਼ਵ ਗੋਇਲ ਨੇ ਪਹਿਲਾ, ਵੰਸ਼ ਪ੍ਰਤਾਪ ਸਿੰਘ ਨੇ ਦੂਸਰਾ ਅਤੇ ਹਰਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ | ਪ੍ਰੋ ਅਮਨਦੀਪ ਕੌਰ ਵੱਲੋਂ ਮੰਚ ਸੰਚਾਲਨ ਦੀ ਭੂਮਿਕਾ ਬਾਖ਼ੂਬੀ ਨਿਭਾਉਣ ਉਪਰੰਤ ਪ੍ਰਬੰਧਕ ਕਮੇਟੀ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਮੋਗਾ ਰੈਲੀ ਲਈ 100 ਤੋਂ ਵੱਧ ਗੱਡੀਆਂ ਦਾ ਕਾਫ਼ਲਾ ਕਰੇਗਾ ਸ਼ਿਰਕਤ-ਅਮਨ ਥਾਪਰ
ਅਗਲੀ ਖ਼ਬਰ ਪ੍ਰੋਫੈਸਰ ਓਾਕਾਰ ਸਿੰਘ ਨੇ ਹਲਕਾ ਧੂਰੀ 'ਚ ਛੇੜੀ ਭਾਜਪਾ ਦੇ ਹੱਕ ਵਿਚ ਲਹਿਰ

Ad Position 24