05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਗਗਨਦੀਪ ਸਿੰਘ ਲਿੱਲੀ ਬਣੇ ਪ੍ਰਧਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-03-2026
ਸੁਨਾਮ ਊਧਮ ਸਿੰਘ ਵਾਲਾ, 27 ਮਾਰਚ (ਭੁੱਲਰ, ਧਾਲੀਵਾਲ)-ਫੋਟੋਗ੍ਰਾਫਰ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਚੰਦ ਬਾਂਸਲ ਦੀ ਪ੍ਰਧਾਨਗੀ ਹੇਠ ਸਥਾਨਕ ਇਕ ਰੈਸਟੋਰੈਂਟ ਵਿਖੇ ਹੋਈ | ਜਿਸ ਵਿਚ ਫੋਟੋਗ੍ਰਾਫਰਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਉਨ੍ਹਾਂ ਦੇ ਠੋਸ ਹੱਲ ਲਈ ਵਿਸਥਾਰ ਸਹਿਤ ਵਿਚਾਰ ਚਰਚਾ ਕਰਨ ਉਪਰੰਤ ਅਗਲੇ ਸਮੇਂ ਲਈ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਸਰਬਸੰਮਤੀ ਨਾਲ ਹੋਈ ਇਸ ਚੋਣ ਵਿਚ ਗਗਨਦੀਪ ਸਿੰਘ ਲਿੱਲੀ (ਲਿੱਲੀ ਸਟੂਡੀਓ) ਨੂੰ ਪ੍ਰਧਾਨ, ਗੁਰਦੀਪ ਸਿੰਘ (ਦੀਪੂ ਸਟੂਡੀਓ) ਸਕੱਤਰ ਅਤੇ ਦਵਿੰਦਰ ਕੁਮਾਰ (ਨਾਈਸ ਫ਼ੋਟੋਗਰਾਫੀ) ਨੂੰ ਖ਼ਜ਼ਾਨਚੀ ਚੁਣਿਆ ਗਿਆ | ਨਵ-ਨਿਯੁਕਤ ਪ੍ਰਧਾਨ ਗਗਨਦੀਪ ਸਿੰਘ ਲਿੱਲੀ ਨੇ ਐਸੋਸੀਏਸ਼ਨ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਸਮੇਂ ਨਵ-ਨਿਯੁਕਤ ਪ੍ਰਧਾਨ ਗਗਨਦੀਪ ਸਿੰਘ ਲਿੱਲੀ ਅਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਗੁਰਪ੍ਰੀਤ ਪਾਲ ਸਿੰਘ, ਕੁਲਦੀਪ ਸਿੰਘ, ਗੁਰਤੇਜ ਸਿੰਘ, ਪਰਵਿੰਦਰ ਕੁਮਾਰ, ਮਨਜੀਤ ਸਿੰਘ, ਜਗਸੀਰ ਸਿੰਘ ਜੱਗੀ, ਰਣਜੀਤ ਕੁਮਾਰ ਅਤੇ ਰਾਮਪਾਲ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਅੰਦਰ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਬਣੇਗੀ-ਬੀਬੀ ਕਾਂਤਾ ਕੁਠਾਲਾ ਅਗਲੀ ਖ਼ਬਰ ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਆਗੂਆਂ ਨੇ ਜਥੇਬੰਦੀ ਤੋਂ ਕੀਤਾ ਕਿਨਾਰਾ <br/>
Ad Position 24