04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਜ਼ਿਲ੍ਹਾ ਮਾਲੇਰਕੋਟਲਾ ਦੇ ‘ਖੇਤੀ ਸੈਕਟਰ ਦੀ ਤਕਦੀਰ’ ਬਦਲਣ ਦੇ ਸਮਰੱਥ ਹੋਵੇਗੀ ‘ਨਹਿਰੀ ਪਾਣੀ ਦੀ ਮਹਾਂ ਯੋਜਨਾ’

ਮਾਲੇਰਕੋਟਲਾ, 4 ਸਤੰਬਰ (ਮਨਜਿੰਦਰ ਸਿੰਘ ਸਰੌਦ)- ਪਿਛਲੇ ਦਿਨਾਂ ਤੋਂ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਕਰੀਬ 54 ਕਿਲੋਮੀਟਰ ਲੰਬੀ ਤੇ 38 ਪਿੰਡਾਂ ਦੇ ਜ਼ਮੀਨੀ ਰਕਬੇ ਚੋਂ ਗੁਜ਼ਰਨ ਵਾਲੀ ਮਿੰਨੀ ਨਹਿਰ ਦੇ ਨਿਰਮਾਣ ਨੂੰ ਲੈ ਕੇ ਕਿਸਾਨ ਭਾਈਚਾਰੇ ਦੀਆਂ 2 ਧਿਰਾਂ ਵੱਲੋਂ ਵੱਖੋ-ਵੱਖਰੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ। ਮਿੰਨੀ ਨਹਿਰ ਦਾ ਕਰੀਬ 9 ਕਿਲੋਮੀਟਰ ਦਾ ਏਰੀਆ ਨਿਰਮਾਣ ਅਧੀਨ ਹੈ।

Ad Position 21
repet_subhas-goyals [Copy P29]
ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ। 05-09-2026
ਮਾਲੇਰਕੋਟਲਾ, 4 ਸਤੰਬਰ (ਮਨਜਿੰਦਰ ਸਿੰਘ ਸਰੌਦ)- ਪਿਛਲੇ ਦਿਨਾਂ ਤੋਂ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਕਰੀਬ 54 ਕਿਲੋਮੀਟਰ ਲੰਬੀ ਤੇ 38 ਪਿੰਡਾਂ ਦੇ ਜ਼ਮੀਨੀ ਰਕਬੇ ਚੋਂ ਗੁਜ਼ਰਨ ਵਾਲੀ ਮਿੰਨੀ ਨਹਿਰ ਦੇ ਨਿਰਮਾਣ ਨੂੰ ਲੈ ਕੇ ਕਿਸਾਨ ਭਾਈਚਾਰੇ ਦੀਆਂ 2 ਧਿਰਾਂ ਵੱਲੋਂ ਵੱਖੋ-ਵੱਖਰੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ। ਮਿੰਨੀ ਨਹਿਰ ਦਾ ਕਰੀਬ 9 ਕਿਲੋਮੀਟਰ ਦਾ ਏਰੀਆ ਨਿਰਮਾਣ ਅਧੀਨ ਹੈ। ਸਬੰਧਤ ਵਿਭਾਗ ਵੱਲੋਂ ਕਰੀਬ 20 ਕਰਮ ਜਗਾਂ ਨਹਿਰ ਲਈ ਐਕਵਾਇਰ ਕੀਤੀ ਗਈ ਹੈ । ਕੁਝ ਥਾਵਾਂ ਤੋਂ ਇਹ ਅੰਕੜੇ ਵੱਖਰੇ ਹੋ ਸਕਦੇ ਹਨ । ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਤੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਚੂੰਘਾਂ ਦਾ ਆਖਣਾ ਹੈ ਕਿ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਨਹਿਰੀ ਪਾਣੀ ਯੋਜਨਾ ਜੇਕਰ ਸਹੀ ਢੰਗ ਨਾਲ ਨੇਪਰੇ ਚੜ੍ਹ ਜਾਂਦੀ ਹੈ ਤਾਂ ਇਹ ਕਿਸਾਨੀ ਲਈ ਨਿਆਮਤ ਸਾਬਤ ਹੋਵੇਗੀ । ਧਰਤੀ ਹੇਠਲੇ ਪਾਣੀ ਦੇ ਬੇਹੱਦ ਖ਼ਤਰਨਾਕ ਹੱਦ ਤੱਕ ਡੂੰਘੇ ਹੋ ਰਹੇ ਪੱਧਰ ਨੂੰ ਰੋਕਣ ਤੇ ਖੇਤੀ ਸੈਕਟਰ ਦੇ ਲਈ ਸਿੰਚਾਈ ਦੇ ਬਦਲਵੇਂ ਸਾਧਨਾ ਵਜੋਂ ਨਹਿਰੀ ਪਾਣੀ ਦੀ ਆਮਦ ਨੂੰ ਯਕੀਨੀ ਬਣਾ ਕੇ ਸੂਬਾ ਸਰਕਾਰ ਵੱਲੋਂ ਕਿਸਾਨ ਵਰਗ ਨੂੰ ਚੰਗੀਆਂ ਸਿੰਚਾਈ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਤਹਿਤ ਕਰੋੜਾਂ ਰੁਪਏ ਲਾਗਤ ਨਾਲ ਜੌੜੇਪੁਲ ਨਹਿਰ ਦੇ ਲਾਡੇਵਾਲ ਹੈਡ ਤੋਂ ਨਿਕਲਦੀ ਮਿੰਨੀ ਨਹਿਰ ਇਤਿਹਾਸਕ ਪੱਧਰ ਦਾ ਸਿੰਚਾਈ ਪ੍ਰੋਜੈਕਟ ਸਾਬਿਤ ਹੋ ਸਕਦਾ ਹੈ । ਉਧਰ ਦੂਜੇ ਪਾਸੇ ਜਿਨ੍ਹਾਂ ਕਿਸਾਨਾਂ ਦੇ ਖੇਤਾਂ ਅੰਦਰੋਂ ਦੀ ਇਹ ਮਿੰਨੀ ਨਹਿਰ ਨਿਕਲ ਰਹੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਸਾਡੇ ਖੇਤ ਦੋਫਾੜ ਹੋ ਜਾਣਗੇ ਕਿਉਂਕਿ ਜਿਹੜੇ ਕਿਸਾਨਾਂ ਕੋਲ ਮਹਿਜ਼ 2 ਏਕੜ ਜ਼ਮੀਨ ਹੈ, ਉਨ੍ਹਾਂ ਦੇ ਖੇਤਾਂ ਦਾ ਕੀ ਬਣੇਗਾ । ਮਿੰਨੀ ਨਹਿਰ ਮਾੜੇ ਅਨਸਰਾਂ ਦੀ ਠਹਿਰ ਬਣ ਜਾਵੇਗੀ । ਉਨ੍ਹਾਂ ਆਖਿਆ ਕਿ ਕਿਸਾਨਾਂ ਨੂੰ ਮੁਆਵਜ਼ਾ ਵੀ ਪੂਰਾ ਨਹੀਂ ਮਿਲ ਰਿਹਾ । ਨਹਿਰੀ ਪਾਣੀ ਦੇ ਇਸ ਪ੍ਰੋਜੈਕਟ ਨੂੰ ਲੈ ਕੇ ਕਿਸਾਨ ਭਾਈਚਾਰੇ ਦੀਆਂ ਦੋਵਾਂ ਧਿਰਾਂ ਵੱਲੋਂ ਆਪੋ-ਆਪਣਾ ਪੱਖ ਪੇਸ਼ ਕੀਤਾ ਜਾ ਰਿਹਾ ਹੈ। ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਅਨੁਸਾਰ ਇਸ ਪ੍ਰੋਜੈਕਟ ਤਹਿਤ ਹਲਕਾ ਅਮਰਗੜ੍ਹ ਦੇ 13 ਪਿੰਡਾਂ ਅੰਦਰ ਨਹਿਰੀ ਪਾਣੀ ਦੀ ਆਮਦ ਹੋਵੇਗੀ ਤੇ ਇਸ ਤੋਂ ਇਲਾਵਾ ਮਲੇਰਕੋਟਲਾ ਸਣੇ ਬਾਕੀ ਹਲਕਿਆਂ ਦੇ 60 ਪਿੰਡਾਂ ਦੇ ਕਰੀਬ ਜ਼ਮੀਨੀ ਰਕਬੇ ਨੂੰ ਨਹਿਰੀ ਪਾਣੀ ਲੱਗਣ ਨਾਲ ਖੇਤੀ ਸੈਕਟਰ ਦੇ ਅੰਦਰ ਭਾਰੀ ਤਬਦੀਲੀ ਆਵੇਗੀ । ਉਨ੍ਹਾਂ ਕਿਹਾ ਕਿ ਤੋਂ ਇਸ ਤੋਂ ਪਹਿਲਾਂ ਕਰੋੜਾਂ ਰੁਪਏ ਦੀ ਲਾਗਤ ਨਾਲ ਜ਼ਿਲ੍ਹਾ ਮਾਲੇਰਕੋਟਲਾ ਦੇ ਖੇਤਾਂ ਅੰਦਰ ਨਹਿਰੀ ਪਾਣੀ ਦੀ ਪਹੁੰਚ ਯਕੀਨੀ ਬਣਾਉਣ ਲਈ ਕੰਮ ਹੋ ਚੁੱਕਿਆ ਹੈ ਜਿਸ ਨਾਲ ਹਲਕੇ ਦੇ ਕਿਸਾਨਾਂ ਨੂੰ ਟਿਊਬਵੈੱਲਾਂ ‘ਤੇ ਨਿਰਭਰਤਾ ਘਟਾਉਣ ‘ਤੇ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗਦੇ ਪੱਧਰ ਨੂੰ ਉੱਚਾ ਚੁੱਕਣ ਵਿੱਚ ਵੱਡੀ ਮਦਦ ਮਿਲੇਗੀ । ਨਹਿਰੀ ਪਾਣੀ ਦੇ ਇਸ ਮਹਾਂ ਪ੍ਰੋਜੈਕਟ ਦੇ ਤਹਿਤ ਨਾ ਸਿਰਫ਼ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਸਫਲ ਹੋਵਾਂਗੇ, ਸਗੋਂ ਕਿਸਾਨਾਂ ਦੀ ਆਮਦਨ ਵੀ ਵਧੇਗੀ । ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਤੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਚੂੰਘਾ ਨੇ ਆਖਿਆ ਕਿ ਹਲਕਾ ਮਾਲੇਰਕੋਟਲਾ ਦੇ ਅੰਦਰ ਪਿਛਲੇ ਲੰਬੇ ਸਮੇਂ ਤੋਂ ਧਰਤੀ ਹੇਠਲੇ ਪਾਣੀ ਦਾ ਪੱਧਰ ਖਤਰਨਾਕ ਹੱਦ ਤੱਕ ਪਹੁੰਚ ਗਿਆ ਹੈ । ਕਾਫੀ ਦੇਰ ਪਹਿਲਾਂ ਹੀ ਮਲੇਰਕੋਟਲਾ ਤੋਂ ਇਲਾਵਾ ਉਸ ਦੇ ਨਾਲ ਲੱਗਦੇ ਖੇਤਰ ਵੀ ਡਾਰਕ ਜੋਨ ਘੋਸ਼ਤ ਕੀਤੇ ਜਾ ਚੁੱਕੇ ਹਨ । ਧਰਤੀ ਹੇਠਲੇ ਪਾਣੀ ਨੂੰ ਲੈ ਕੇ ਜ਼ਿਲ੍ਹੇ ਦੇ ਕਈ ਹਿੱਸਿਆਂ ਦੀ ਹਾਲਤ ਬਹੁਤ ਜ਼ਿਆਦਾ ਵਧੀਆ ਨਹੀਂ ਹੈ । ਕਈ ਪਿੰਡਾਂ ਅੰਦਰ ਪਾਣੀ ਦਾ ਪੱਧਰ 160 ਫੁੱਟ ਨੂੰ ਪਾਰ ਕਰ ਚੁੱਕਿਆ ਹੈ । ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਭੂਦਨ, ਸੰਦੋੜ, ਕੁਠਾਲਾ ਹਥਨ, ਬੁਰਜ਼, ਨੌਧਰਾਨੀ ਆਦਿ ਦਰਜਨਾਂ ਪਿੰਡਾਂ ਦੇ ਕਿਸਾਨ ਧਰਤੀ ਹੇਠਲੇ ਡੂੰਘੇ ਪਾਣੀ ਦਾ ਸੰਤਾਪ ਹੰਢਾਉਣ ਲਈ ਮਜ਼ਬੂਰ ਹਨ ਇਸ ਲਈ ਮਿੰਨੀ ਨਹਿਰ ਦੀ ਖੁਦਾਈ ਦਾ ਕੰਮ ਤੇਜ਼ੀ ਨਾਲ ਕੀਤਾ ਜਾਵੇ । ਮਿੰਨੀ ਨਹਿਰ ਦੇ ਨਿਰਮਾਣ ਤੇ ਇਤਰਾਜ਼ ਜਤਾਉਣ ਵਾਲੇ ਕਿਸਾਨਾਂ ਵੱਲੋਂ ਆਪਣਾ ਦਰਦ ਦੱਸ ਕੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਵੇਖਣਾ ਹੋਵੇਗਾ ਕਿ ਹੁਣ ਇਹ ਮਾਮਲਾ ਅਗਲੇ ਦਿਨਾਂ ਨੂੰ ਕੀ ਰੁੱਖ ਅਖਤਿਆਰ ਕਰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ੋਨ ਪੱਧਰੀ ਐਥਲੈਟਿਕ ਮੁਕਾਬਲਿਆਂ ’ਚ ਸੋਨੇ, ਚਾਂਦੀ ਤੇ ਕਾਂਸੀ ਦੇ ਤਗਮੇ ਜਿੱਤੇ ਅਗਲੀ ਖ਼ਬਰ ਨਿਪਾਲ ’ਚ ਕੁਦਰਤੀ ਆਫ਼ਤ ਦੌਰਾਨ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹਿੰਦੂ-ਸਿੱਖ ਭਾਈਚਾਰੇ ਤੇ ਫਿਰਕੂ ਸਦਭਾਵਨਾ ਦੀ ਮ...
Ad Position 24