ਡਾ. ਨਿਧੀ ਗੁਪਤਾ ਨੇ ਯੂਨਿਵਰਸਿਟੀ ਵਿਚੋਂ ਟਾਪ ਕਰਕੇ ਇਲਾਕੇ ਦਾ ਨਾਂਅ ਕੀਤਾ ਰੌਸ਼ਨ
ਮਲੇਰਕੋਟਲਾ, 4 ਸਤੰਬਰ (ਪਾਰਸ ਜੈਨ, ਮਨਜਿੰਦਰ ਸਿੰਘ ਸਰੌਦ) - ਮਲੇਰਕੋਟਲਾ ਦੀ ਹੋਣਹਾਰ ਧੀ ਨਿਧੀ ਗੁਪਤਾ ਪੁੱਤਰੀ ਡਾ: ਗੁਲਸ਼ਨ ਕੁਮਾਰ ਨੇ ਬੀ. ਐਚ.
ਮਲੇਰਕੋਟਲਾ, 4 ਸਤੰਬਰ (ਪਾਰਸ ਜੈਨ, ਮਨਜਿੰਦਰ ਸਿੰਘ ਸਰੌਦ) - ਮਲੇਰਕੋਟਲਾ ਦੀ ਹੋਣਹਾਰ ਧੀ ਨਿਧੀ ਗੁਪਤਾ ਪੁੱਤਰੀ ਡਾ: ਗੁਲਸ਼ਨ ਕੁਮਾਰ ਨੇ ਬੀ.ਐਚ.ਐਮ.ਐਸ ਦੀ ਫਾਇਨਲ ਵਰ੍ਹੇ ਦੀ ਪ੍ਰੀਖਿਆ ’ਚੋਂ ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਲੁਧਿਆਣਾ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਮਲੇਰਕੋਟਲਾ ਸ਼ਹਿਰ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਡਾ: ਨਿਧੀ ਗੁਪਤਾ ਵਲੋਂ ਯੁਨਿਵਰਸਿਟੀ ਵਿਚੋਂ ਟਾਪ ਕਰਨ ਨੂੰ ਲੈ ਕੇ ਗੁਪਤਾ ਪਰਿਵਾਰ ਨੂੰ ਰਿਸ਼ਤੇਦਾਰਾਂ ਅਤੇ ਸ਼ਹਿਰ ਵਾਸੀਆਂ ਵਲੋਂ ਲਗਾਤਾਰ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੈ। ਡਾ: ਨਿਧੀ ਗੁਪਤਾ ਨੇ ਕਿਹਾ ਕਿ ਡਾਕਟਰੈਟ ਦੀ ਡਿਗਰੀ ਹਾਸਲ ਕਰਕੇ ਉਨ੍ਹਾਂ ਦਾ ਮੁੱਖ ਮੰਤਵ ਮਾਨਵਤਾ ਦੀ ਸੇਵਾ ਕਰਨਾ ਹੈ। ਡਾ: ਗੁਲਸ਼ਨ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਸ਼ਿਵਾਲੀ ਗੁਪਤਾ ਨੇ ਕਿਹਾ ਕਿ ਡਾ: ਨਿਧੀ ਗੁਪਤਾ ਨੇ ਆਪਣੀ ਸਖਤ ਮਿਹਨਤ ਨਾਲ ਪਰਿਵਾਰ ਦੇ ਮਾਣ ਨੂੰ ਵਧਾਇਆ ਹੈ।