17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਮਲੇਰਕੋਟਲਾ ਵਿਖੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਨੌਜਵਾਨ ਦਾ ਕਤਲ, ਇਕ ਜ਼ਖਮੀ <br/>

Ad Position 21
No active advertisement
ਅਜੀਤ ਡੈਸਕ 06-04-2026
ਮਲੇਰਕੋਟਲਾ, 5 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ, ਮਨਜਿੰਦਰ ਸਿੰਘ ਸਰੋਦ)-ਲੰਘੀ ਰਾਤ 11 ਵਜੇ ਦੇ ਕਰੀਬ ਸਥਾਨਕ ਬੱਸ ਸਟੈਂਡ ਦੇ ਪਿੱਛੇ ਪੈਟਰੋਲ ਪੰਪ ਨੇੜੇ 2 ਵਿਅਕਤੀਆਂ ਨੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ 2 ਨੌਜਵਾਨਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਮੌਕੇ-ਏ-ਵਾਰਦਾਤ ਤੋਂ ਫਰਾਰ ਹੋ ਗਏ | ਜ਼ਖਮੀਆਂ 'ਚੋਂ ਇਕ ਨੌਜਵਾਨ ਸ਼ਹਿਬਾਜ਼ ਮਲੇਰਕੋਟਲਾ ਦੀ ਅੱਜ ਸਵੇਰੇ ਕਰੀਬ ਤਿੰਨ ਵਜੇ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਹੈ ਜਦਕਿ ਦੂਜਾ ਜ਼ਖਮੀ ਵਿਅਕਤੀ ਮੁਹੰਮਦ ਯੂਸਫ ਵਾਸੀ ਮਲੇਰਕੋਟਲਾ ਪਟਿਆਲਾ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ | ਜ਼ੇਰੇ ਇਲਾਜ ਜ਼ਖਮੀ ਮੁਹੰਮਦ ਯੂਸਫ ਨੇ ਪੁਲਿਸ ਕੋਲ ਦਰਜ ਕਰਵਾਏ ਗਏ ਆਪਣੇ ਬਿਆਨਾਂ 'ਚ ਦੱਸਿਆ ਕਿ ਲੰਘੀ ਰਾਤ 11 ਵਜੇ ਦੇ ਕਰੀਬ ਮੈਂ ਆਪਣੀ ਭੂਆ ਦੇ ਲੜਕੇ ਸਹਿਬਾਜ਼ ਮੁਹੰਮਦ ਸਮੇਤ ਆਪਣੇ ਦੋਸਤ ਅਲਮਦਾਰ ਹੁਸੈਨ ਉਰਫ ਬਾਬੂ ਪੁੱਤਰ ਹੁਸੈਨ ਅਲੀ ਵਾਸੀ ਮੁਹੱਲਾ ਖੋਜਗਾਨ ਨੇੜੇ ਪਿਪਲ ਵਾਲਾ ਚੌਂਕ ਮਲੇਰਕੋਟਲਾ ਅਤੇ ਮੁਹੰਮਦ ਸਾਹਿਲ (ਪੁਲਸ ਮੁਲਾਜ਼ਮ) ਪੁੱਤਰ ਮੁਹੰਮਦ ਫਾਰੂਕ ਵਾਸੀ ਜੁਝਾਰ ਨਗਰ ਮਲੇਰਕੋਟਲਾ ਦੇ ਨਾਲ ਬੱਸ ਸਟੈਂਡ ਦੇ ਪਿੱਛੇ ਸਥਿਤ ਪੈਟਰੋਲ ਪੰਪ ਨੇੜੇ ਗੱਡੀ ਖੜ੍ਹੀ ਕਰਕੇ ਸ਼ਹਿਬਾਜ਼ ਮੁਹੰਮਦ ਦੇ ਘਰ ਨੂੰ ਜਾ ਰਹੇ ਸੀ ਤਾਂ ਅਚਾਨਕ ਬੱਸ ਸਟੈਂਡ ਵੱਲ ਤੋਂ ਮੁਹੰਮਦ ਸਲਮਾਨ ਉਰਫ ਲਾਲਾ ਅਤੇ ਉਸਦਾ ਦੋਸਤ ਰਿਹਾਨ ਪੁੱਤਰ ਉਰਫ ਝਾਊ ਮੋਟਰਸਾਇਕਲ 'ਤੇ ਸਵਾਰ ਹੋ ਕੇ ਸਾਡੇ ਪਿੱਛੇ ਆ ਗਏ ਮੁਹੰਮਦ ਸਲਮਾਨ ਲਾਲਾ ਅਤੇ ਰਿਹਾਨ ਦੋਵਾਂ ਨੇ ਆਉਂਦਿਆਂ ਹੀ ਮੋਟਰਸਾਇਕਲ ਖੜ੍ਹਾ ਕਰਕੇ ਸ਼ਹਿਬਾਜ ਮੁਹੰਮਦ ਨੂੰ ਫੜ੍ਹ ਲਿਆ | ਇਸ ਦੌਰਾਨ ਸਲਮਾਨ ਲਾਲਾ ਉਕਤ ਨੇ ਸ਼ਹਿਬਾਜ ਮੁਹੰਮਦ ਦੇ ਗਲੇ 'ਚ ਬਾਂਹ ਪਾ ਕੇ ਆਪਣੇ ਹੱਥ 'ਚ ਫੜ੍ਹੀ ਹੋਈ ਕਸਾਈਆਂ ਵਾਲੀ ਤੇਜ਼ਧਾਰ ਛੁਰੀ ਨਾਲ ਸ਼ਹਿਬਾਜ ਮੁਹੰਮਦ ਦੇ ਸਿਰ ਪਿੱਛੇ ਗਰਦਨ 'ਚ 2 ਵਾਰ ਕਰਨ ਉਪਰੰਤ ਸਲਮਾਨ ਲਾਲਾ ਨੇ ਛੁਰੀ ਦਾ ਤੀਜਾ ਵਾਰ ਸ਼ਹਿਬਾਜ ਦੇ ਪੇਟ 'ਚ ਖੱਬੇ ਪਾਸੇ ਕੀਤਾ | ਇਹ ਦੇਖ ਕੇ ਅਸੀਂ ਸਾਰੇ ਜਣੇ ਘਬਰਾ ਗਏ | ਫਿਰ ਮੈਂ ਅਤੇ ਮੇਰਾ ਦੋਸਤ ਜਦੋਂ ਅਸੀਂ ਉਕਤ ਹਮਲਾਵਰ ਵਿਅਕਤੀਆਂ ਤੋਂ ਮੇਰੀ ਭੂਆ ਦੇ ਲੜਕੇ ਸ਼ਹਿਬਾਜ ਮੁਹੰਮਦ ਨੂੰ ਛੁਡਾਉਣ ਲੱਗੇ ਤਾਂ ਮੁਹੰਮਦ ਸਲਮਾਨ ਉਰਫ ਲਾਲਾ ਨੇ ਮੇਰੇ ਸੱਜੇ ਹੱਥ 'ਤੇ ਛੁਰੀ ਨਾਲ ਵਾਰ ਕਰ ਦਿੱਤਾ, ਜਦੋਂ ਮੈਂ ਬਚਾਓ ਲਈ ਰੌਲਾ ਪਾਇਆ ਤਾਂ ਉਕਤ ਦੋਵੇਂ ਹਮਲਾਵਰ ਸਲਮਾਨ ਲਾਲਾ ਅਤੇ ਰਿਹਾਨ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ | ਜ਼ੇਰੇ ਇਲਾਜ਼ ਜ਼ਖਮੀ ਮੁਹੰਮਦ ਯੂਸਫ ਨੇ ਇਸ ਘਟਨਾਂ ਦੀ ਵਜ੍ਹਾ (ਰੰਜਿਸ਼) ਬਾਰੇ ਆਪਣੇ ਬਿਆਨ 'ਚ ਅੱਗੇ ਦੱਸਿਆ ਕਿ ਹਮਲਾਵਰ ਮੁਹੰਮਦ ਸਲਮਾਨ ਉਰਫ ਲਾਲਾ ਨੇ ਇਕ ਲੜਕੀ ਨਾਲ ਪ੍ਰੇਮ ਵਿਆਹ ਕਰਵਾਇਆ ਹੋਇਆ ਸੀ, ਜੋ ਕਿ ਆਪਣੀ ਪਤਨੀ ਨੂੰ ਕਾਫੀ ਜ਼ਿਆਦਾ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ | ਹਮਲਾਵਰ ਮੁਹੰਮਦ ਸਲਮਾਨ ਲਾਲਾ ਨੂੰ ਆਪਣੀ ਪਤਨੀ ਨਾਲ ਅਜਿਹਾ ਨਾ ਕਰਨ ਲਈ ਮਿ੍ਤਕ ਸ਼ਹਿਬਾਜ ਮੁਹੰਮਦ ਰੋਕਦਾ ਰਹਿੰਦਾ ਸੀ | ਇਸੇ ਗੱਲ ਦੀ ਰੰਜਿਸ਼ ਨੂੰ ਲੈ ਕੇ ਲੰਘੀ ਰਾਤ ਸਲਮਾਨ ਲਾਲਾ ਤੇ ਉਸਦੇ ਸਾਥੀ ਨੇ ਮੇਰੀ ਅਤੇ ਮੇਰੀ ਭੂਆ ਦੇ ਲੜਕੇ ਸ਼ਹਿਬਾਜ ਮੁਹੰਮਦ ਦੀ ਕੁੱਟਮਾਰ ਕੀਤੀ | ਖੂਨ ਨਾਲ ਲੱਥਪੱਥ ਸਾਨੂੰ ਦੋਵਾਂ ਨੂੰ ਘਟਨਾ ਸਥਾਨ ਤੋਂ ਸਾਡੇ ਦੋਸਤ ਅਲਮਦਾਰ ਹੁਸੈਨ ਉਰਫ ਬਾਬੂ ਅਤੇ ਸ਼ਮਸੇਰ ਅਲੀ ਨੇ ਇਲਾਜ਼ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿਥੋਂ ਡਾਕਟਰਾਂ ਨੇ ਸਾਡੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ, ਜਿਥੇ ਇਲਾਜ ਦੌਰਾਨ ਅੱਜ ਸਵੇਰੇ ਕਰੀਬ 3 ਵਜੇ ਸਹਿਬਾਜ਼ ਮੁਹੰਮਦ ਦੀ ਮੌਤ ਹੋ ਗਈ | ਖਬਰ ਲਿਖੇ ਜਾਣ ਤੱਕ ਮਿ੍ਤਕ ਦਾ ਪੋਸਟ ਮਾਰਟਮ ਨਹੀਂ ਸੀ ਹੋ ਸਕਿਆ, ਫਿਲਹਾਲ ਥਾਣਾ ਸ਼ਹਿਰੀ-1 ਮਲੇਰਕੋਟਲਾ ਦੀ ਪੁਲਸ ਨੇ ਮੁਹੰਮਦ ਯੂਸਫ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ 'ਆਪ' ਦੀ ਜੈਤੋ ਰੈਲੀ ਦੌਰਾਨ ਗਿ੍ਫ਼ਤਾਰ ਕੀਤੇ ਜਾਣ ਉਪਰੰਤ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਨੇ ਸਰਕਾਰ ਖ਼ਿਲਾਫ਼ ਜਤਾਈ... ਅਗਲੀ ਖ਼ਬਰ ਪੰਜਾਬ ਕੋ-ਐਜੂਕੇਸ਼ਨ ਸਕੂਲ 'ਚ 11ਵੀਂ ਸ਼੍ਰੇਣੀ ਦੇ ਦਾਖ਼ਲੇ ਲਈ ਵੱਖ-ਵੱਖ ਸਕੂਲਾਂ ਦੇ 9 ਬੱਚਿਆਂ ਨੇ ਪ੍ਰਾਪਤ ਕੀਤੀ ਸਕਾਲ...
Ad Position 24