16-09-2026
ਅੱਖਰ:
Ad Position 18
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ’ਤੇ ਰਾਜਨੀਤੀ ਕਰਨਾ ਮੰਦਭਾਗਾ - ਬੌਬੀ, ਸੁਖਦੇਵ

ਸੰਗਰੂਰ, 16 ਸਤੰਬਰ (ਧੀਰਜ ਪਸ਼ੌਰੀਆ) - ਪਿੰਡ ਤੂਰਬੰਜਾਰਾ ਵਿਖੇ ਗੁਲਜਾਰ ਸਿੰਘ ਵਲੋਂ ਕੀਤੀ ਖੁਦਕੁਸ਼ੀ ਨੂੰ ਮੰਦਭਾਗਾ ਦੱਸਦਿਆਂ ਗੁਲਜਾਰ ਸਿੰਘ ਬੌਬੀ ਅਤੇ ਸੁਖਦੇਵ ਸਿੰਘ ਕੋਹਰੀਆਂ ਨੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ । ਅਜਿਹੀ ਦੁੱਖ ਦੀ ਘੜੀ ’ਚ ਰਾਜਨੀਤਿਕ ਪਾਰਟੀਆਂ ਨੂੰ ਘਟੀਆ ਰਾਜਨੀਤੀ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੰਦਿਆਂ ਇਨ੍ਹਾਂ ਆਗੂਆਂ ਨੇ ਕਿਹਾ ਕਿ ਸਮੁੱਚੀ ਆਮ ਆਦਮੀ ਪਾਰਟੀ ਅਤੇ ਸੂਬਾ ਸਰਕਾਰ ਦੁਖੀ ਪਰਿਵਾਰ ਨਾਲ ਖੜੀ ਹੈ ।

Ad Position 21
repet_subhas-goyals [Copy P29]
ਗੁਲਜ਼ਾਰ ਸਿੰਘ ਬੌਬੀ, ਸੁਖਦੇਵ ਕੌਹਰੀਆ। 17-09-2026
ਸੰਗਰੂਰ, 16 ਸਤੰਬਰ (ਧੀਰਜ ਪਸ਼ੌਰੀਆ) - ਪਿੰਡ ਤੂਰਬੰਜਾਰਾ ਵਿਖੇ ਗੁਲਜਾਰ ਸਿੰਘ ਵਲੋਂ ਕੀਤੀ ਖੁਦਕੁਸ਼ੀ ਨੂੰ ਮੰਦਭਾਗਾ ਦੱਸਦਿਆਂ ਗੁਲਜਾਰ ਸਿੰਘ ਬੌਬੀ ਅਤੇ ਸੁਖਦੇਵ ਸਿੰਘ ਕੋਹਰੀਆਂ ਨੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ । ਅਜਿਹੀ ਦੁੱਖ ਦੀ ਘੜੀ ’ਚ ਰਾਜਨੀਤਿਕ ਪਾਰਟੀਆਂ ਨੂੰ ਘਟੀਆ ਰਾਜਨੀਤੀ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੰਦਿਆਂ ਇਨ੍ਹਾਂ ਆਗੂਆਂ ਨੇ ਕਿਹਾ ਕਿ ਸਮੁੱਚੀ ਆਮ ਆਦਮੀ ਪਾਰਟੀ ਅਤੇ ਸੂਬਾ ਸਰਕਾਰ ਦੁਖੀ ਪਰਿਵਾਰ ਨਾਲ ਖੜੀ ਹੈ । ਇਸ ਲਈ ਵਿਰੋਧੀ ਪਾਰਟੀਆਂ ਨੂੰ ਰਾਜਨੀਤੀ ਕਰਨ ਦੀ ਬਜਾਏ ਪਰਿਵਾਰ ਨਾਲ ਖੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਪਿੰਡ ਤੂਰਬੰਜਾਰਾ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਆਏ ਸਨ ਤਾਂ ਉੱਥੇ ਸ੍ਰੀ ਚੀਮਾ ਵਲੋਂ ਗੁਲਜਾਰ ਸਿੰਘ ਦੀ ਗੱਲ ਨੂੰ ਚੰਗੀ ਤਰ੍ਹਾਂ ਸੁਣਿਆ ਗਿਆ ਸੀ ਅਤੇ ਤੁਰੰਤ ਮੌਕੇ ’ਤੇ ਮੌਜੂਦ ਪੁਲਿਸ ਅਧਿਕਾਰੀਆਂ ਨੂੰ ਇਸ ਸਬੰਧੀ ਕਾਰਵਾਈ ਕਰਨ ਲਈ ਕਿਹਾ ਗਿਆ ਸੀ। ਉਸ ਤੋਂ ਬਾਅਦ ਵਿੱਤ ਮੰਤਰੀ ਸ੍ਰੀ ਚੀਮਾ ਸੰਗਰੂਰ ਚਲੇ ਗਏ, ਜਿਸ ਤੋਂ ਬਾਅਦ ਉਹ ਚੰਡੀਗੜ੍ਹ ਚਲੇ ਗਏ। ਉਸ ਤੋਂ ਬਾਅਦ ਕੀ ਹੋਇਆ ਕਿਸੇ ਨੇ ਗੁਲਜਾਰ ਸਿੰਘ ਨੂੰ ਕਿ ਕਿਹਾ ਇਸ ਬਾਰੇ ਵਿੱਤ ਮੰਤਰੀ ਪੂਰੀ ਤਰ੍ਹਾਂ ਅਣਜਾਣ ਹਨ । ਹੁਣ ਪੁਲਿਸ ਵਲੋਂ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਚਾਰ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ। ਜੇਕਰ ਇਸ ਮਾਮਲੇ ’ਚ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਕਾਨੂੰਨ ਸਜ਼ਾ ਦੇਵੇਗਾ ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਨਵੇਂ ਤੋਂ ਨਵਾਂ ਕਰਜ਼ਾ ਲੈ ਕੇ ਸੂਬੇ ਨੂੰ ਕਰਜ਼ੇ ਦੇ ਬੋਝ ਹੇਠ ਦੱਬ ਰਹੀ- ਗੁਰਜੋਤ ਢੀਂਡਸਾ ਅਗਲੀ ਖ਼ਬਰ ਪ੍ਰਦਰਸ਼ਨ ਦੌਰਾਨ ਕਾਂਗਰਸੀ ਵਰਕਰਾਂ ਨਾਲ ਪ੍ਰਸ਼ਾਸਨ ਵਲੋਂ ਕੀਤੀ ਧੱਕੇਸ਼ਾਹੀ ਨਿੰਦਣਯੋਗ- ਖੰਗੂੜਾ
Ad Position 24