17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਕੈਬਨਿਟ ਮੰਤਰੀ ਨੇ ਦਿੜ੍ਹਬਾ ਤੋਂ ਕਮਾਲਪੁਰ ਅਤੇ ਕਮਾਲਪੁਰ ਤੋਂ ਬਘਰੌਲ ਤੱਕ ਕਰੀਬ 20 ਕਰੋੜ ਰੁਪਏ ਦੇ ਨਾਲ ਬਣਨ ਜਾ ਰਹੀ 18 ਫੁੱਟੀ ਸੜਕ ਦਾ ਕੰਮ ਸ਼ੁਰੂ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 06-04-2026
ਦਿੜ੍ਹਬਾ ਮੰਡੀ, 5 ਅਪ੍ਰੈਲ (ਜਸਵੀਰ ਸਿੰਘ ਅÏਜਲਾ)-ਵਿੱਤ ਮੰਤਰੀ, ਪੰਜਾਬ, ਸ੍ਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਅੰਦਰ ਸੜਕਾਂ ਦਾ ਜਾਲ ਵਿਛਾ ਕੇ ਅਤੇ ਸੜਕਾਂ ਦੀ ਕਾਇਆ ਕਲਪ ਕਰ ਕੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਉੱਤੇ ਮੁੜ ਲਿਆਂਦਾ ਗਿਆ ਹੈ | ਪੰਜਾਬ ਦਾ ਕੋਈ ਪਿੰਡ ਜਾਂ ਅਜਿਹਾ ਸ਼ਹਿਰ ਨਹੀਂ ਜਿਹੜਾ ਕਿ ਸੜਕੀ ਮਾਰਗ ਨਾਲ ਜੋੜਨ ਤੋਂ ਰਹਿ ਗਿਆ ਹੋਵੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿੰਡ ਕਮਾਲਪੁਰ ਵਿਖੇ ਦਿੜ੍ਹਬਾ ਤੋਂ ਕਮਾਲਪੁਰ , ਦਿਆਲਗੜ੍ਹ ਤੋਂ ਕਮਾਲਪੁਰ ਅਤੇ ਕਮਾਲਪੁਰ ਤੋਂ ਬਘਰੌਲ ਤਕ ਕਰੀਬ 20 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੀ 18 ਫੁੱਟੀ ਸੜਕ ਦਾ ਕੰਮ ਸ਼ੁਰੂ ਕਰਾਉਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ, ਸ੍ਰ ਭਗਵੰਤ ਸਿੰਘ ਮਾਨ ਦੁਆਰਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸਪਨਾ ਸੱਚ ਹੁੰਦਾ ਨਜ਼ਰ ਆ ਰਿਹਾ ਹੈ | ਉਨ੍ਹਾਂ ਦੀ ਦੂਰਦਰਸ਼ੀ ਸੋਚ ਸਦਕਾ ਹਰ ਇੱਕ ਪਿੰਡ ਅਤੇ ਸ਼ਹਿਰ ਨੂੰ ਸੜਕੀ ਮਾਰਗ ਨਾਲ ਜੋੜਨ 'ਤੇ ਸੜਕਾਂ ਦੀ ਕਾਇਆ ਕਲਪ ਦਾ ਉਪਰਾਲਾ ਹੋ ਰਿਹਾ ਹੈ | ਕੈਬਨਿਟ ਮੰਤਰੀ ਨੇ ਦੱਸਿਆ ਕਿ ਜਿਹੜੀ ਸੜਕ ਦਾ ਅੱਜ ਕੰਮ ਸ਼ੁਰੂ ਕਰਵਾਇਆ ਹੈ, ਉਸ ਦਾ ਪਿਛਲੇ ਕਰੀਬ 15-16 ਸਾਲਾਂ ਤੋਂ ਪਿੰਡਾਂ ਦੇ ਲੋਕ ਬਣਨ ਦਾ ਇੰਤਜ਼ਾਰ ਕਰ ਰਹੇ ਸਨ | ਇਹ ਸੜਕ ਦਿਆਲਗੜ੍ਹ ਤੋਂ ਕਮਾਲਪੁਰ, ਦਿੜ੍ਹਬਾ ਤੋਂ ਕਮਾਲਪੁਰ ਅਤੇ ਕਮਾਲਪੁਰ ਤੋਂ ਬਘਰੌਲ ਤੱਕ ਬਣਾਈ ਜਾ ਰਹੀ ਹੈ, ਜਿਸ ਦੀ ਲੰਬਾਈ ਕਰੀਬ 31 ਕਿੱਲੋਮੀਟਰ ਹੈ ਅਤੇ ਇਹ ਸਾਰੀ ਸੜਕ 18 ਫੁੱਟ ਚੌੜੀ ਬਣਾਈ ਜਾ ਰਹੀ ਹੈ, ਜਿਸ 'ਤੇ ਕਰੀਬ 20 ਕਰੋੜ ਦੀ ਰਾਸ਼ੀ ਖ਼ਰਚ ਕੀਤੀ ਜਾ ਰਹੀ ਹੈ | ਇਸ ਸੜਕ ਦੇ ਬਣਨ ਨਾਲ ਦਿੜ੍ਹਬਾ ਤੋਂ ਸਮਾਣਾ ਜਾਣ ਵਾਲੇ ਲੋਕਾਂ ਲਈ ਕਰੀਬ 15 ਪਿੰਡਾਂ ਨੂੰ ਫ਼ਾਇਦਾ ਹੋਵੇਗਾ, ਇਸ ਨਾਲ ਲੋਕਾਂ ਦਾ ਪੈਸਾ ਵੀ ਬਚੇਗਾ ਤੇ ਸਮਾਂ ਵੀ ਬਚੇਗਾ | ਹਲਕਾ ਦਿੜ੍ਹਬਾ ਦੇ ਵਿਕਾਸ ਬਾਰੇ ਗੱਲ ਕਰਦਿਆਂ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਹਲਕਾ ਦਿੜ੍ਹਬਾ ਨੂੰ ਪਛੜਿਆ ਹੋਏ ਹਲਕੇ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪਰ ਇਸ ਸਮੇਂ ਸਾਰੇ ਪੰਜਾਬ ਵਿੱਚ ਹਲਕਾ ਦਿੜ੍ਹਬਾ ਵਿਕਾਸ ਦੇ ਪੱਖੋਂ ਇੱਕ ਨਮੂਨਾ ਬਣ ਕੇ ਅੱਗੇ ਆ ਰਿਹਾ ਹੈ | ਸਾਰੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ ਹਲਕਾ ਦਿੜ੍ਹਬੇ ਦਾ ਕੋਈ ਇਹੋ ਜਿਹਾ ਪਿੰਡ ਨਹੀਂ ਜਿੱਥੇ ਕੋਈ ਕੰਮ ਨਾ ਚੱਲ ਰਿਹਾ ਹੋਵੇ | ਅਸਲ ਦੇ ਵਿੱਚ ਇਸੇ ਤਰੱਕੀ ਨੂੰ ਹੀ ਰੰਗਲਾ ਪੰਜਾਬ ਕਿਹਾ ਜਾਂਦਾ ਹੈ | ਇਸ ਮੌਕੇ ਓ.ਐਸ.ਡੀ ਤਪਿੰਦਰ ਸਿੰਘ ਸੋਹੀ, ਐਸਡੀਓ ਪੀ.ਡਬਲਯੂ.ਡੀ ਦਲਜੀਤ ਸਿੰਘ, ਸਰਪੰਚ ਗੁਰਲਾਲ ਸਿੰਘ, ਨਗਰ ਪੰਚਾਇਤ ਦਿੜ੍ਹਬਾ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ, ਪਿੰਡਾਂ ਦੇ ਪੰਚ ਸਰਪੰਚ ਅਤੇ ਵੱਡੀ ਗਿਣਤੀ ਪਿੰਡਾਂ ਦੇ ਲੋਕ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ 'ਗੋਲਡਨ ਅਰਥ ਗਲੋਬਲ ਸਕੂਲ' ਦੀ ਪੈਦਲ ਯਾਤਰਾ ਸਫ਼ਲ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦਿਖਾਈ ਹਰੀ ਝੰਡੀ <br/> ਅਗਲੀ ਖ਼ਬਰ 'ਆਪ' ਦੀ ਜੈਤੋ ਰੈਲੀ ਦੌਰਾਨ ਗਿ੍ਫ਼ਤਾਰ ਕੀਤੇ ਜਾਣ ਉਪਰੰਤ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਨੇ ਸਰਕਾਰ ਖ਼ਿਲਾਫ਼ ਜਤਾਈ...
Ad Position 24