17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਪੁਸਤਕ ਸੱਭਿਆਚਾਰ ਨਾਲੋਂ ਟੁੱਟਣਾ ਸਮਾਜ ਲਈ ਚਿੰਤਾ ਦਾ ਵਿਸ਼ਾ-ਨੀਲਕੰਠ ਆਵ੍ਹਾਡ <br/>

Ad Position 21
No active advertisement
ਅਜੀਤ ਡੈਸਕ 06-04-2026
ਸੰਗਰੂਰ, 5 ਅਪ੍ਰੈਲ (ਅਮਨਦੀਪ ਸਿੰਘ ਬਿੱਟਾ, ਚੌਧਰੀ ਨੰਦ ਲਾਲ ਗਾਂਧੀ)-ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਨੀਲਕੰਠ ਆਵ੍ਹਾਡ ਆਈ.ਏ.ਐੱਸ ਨੇ ਕਿਹਾ ਹੈ ਕਿ ਨੌਜਵਾਨ ਪੀੜ੍ਹੀ ਦਾ ਪੁਸਤਕ ਸੱਭਿਆਚਾਰ ਨਾਲੋਂ ਟੁੱਟਣਾ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ | ਸ੍ਰੀ ਆਵ੍ਹਾਡ ਸਾਹਿਤ ਸਦਨ ਸੰਗਰੂਰ ਵਲੋਂ ਸਥਾਨਕ ਨੈਸ਼ਨਲ ਨਰਸਿੰਗ ਕਾਲਜ ਵਿਚ ਕਰਵਾਏ ਸਾਹਿਤਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ | ਸ਼ਸੀ ਬਾਲਾ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਦੀ ਗ਼ੁਲਾਮ ਬਣਦੀ ਜਾ ਰਹੀ ਹੈ | ਬੁੱਧੀਜੀਵੀ ਵਰਗ ਨੂੰ ਇਸ ਸਮੱਸਿਆ ਦਾ ਹੱਲ ਲੱਭਣਾ ਪਵੇਗਾ | ਸ੍ਰੀ ਆਵ੍ਹਾਡ ਨੇ ਦੱਸਿਆ ਕਿ ਉਹ ਭਾਵੇਂ ਮਰਾਠੀ ਹਨ ਪਰ ਉਨ੍ਹਾਂ ਨੇ ਜਸਵੰਤ ਸਿੰਘ ਕੰਵਲ, ਅੰਮਿ੍ਤਾ ਪ੍ਰੀਤਮ ਸਮੇਤ ਨਾਮਵਰ ਲੇਖਕਾਂ ਦੀਆਂ ਪੁਸਤਕਾਂ ਪੜ੍ਹੀਆਂ ਹਨ | ਸੁਖਵਿੰਦਰ ਸਿੰਘ ਫੁੱਲ ਦੀ ਪਹਿਲੀ ਪੁਸਤਕ 'ਫ਼ਾਲਤੂ ਗੱਲ' ਲੋਕ ਅਰਪਣ ਕਰਦਿਆਂ ਉਨ੍ਹਾਂ ਕਿਹਾ ਕਿ ਪੁਸਤਕ ਸੱਭਿਆਚਾਰ ਸਾਡੇ ਸਮਾਜ ਦਾ ਅਹਿਮ ਅੰਗ ਹੈ | ਨਾਮਵਰ ਲੇਖਕ ਮੋਹਨ ਸ਼ਰਮਾ ਦੇ ਸਹਿਯੋਗ ਨਾਲ ਹੋਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਸ੍ਰੀ ਆਵ੍ਹਾਡ ਦੇ ਕਥਨ ਦੀ ਪ੍ਰੋੜ੍ਹਤਾ ਕਰਦਿਆਂ ਪੁਸਤਕ ਸੱਭਿਆਚਾਰ ਅਪਣਾਉਣ ਦਾ ਸੱਦਾ ਦਿੱਤਾ | ਸਾਹਿਤ ਸਦਨ ਦੇ ਪ੍ਰਧਾਨ ਡਾ. ਇਕਬਾਲ ਸਿੰਘ ਸਕਰੌਦੀ ਨੇ ਪੁਸਤਕ 'ਫ਼ਾਲਤੂ ਗੱਲ' 'ਤੇ ਆਪਣਾ ਪਰਚਾ ਪੜਿ੍ਹਆ | ਸਾਹਿਤ ਅਕੈਡਮੀ ਪੁਰਸਕਾਰ ਵਿਜੇਤਾ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਨੇ ਇਸ ਪੁਸਤਕ ਬਾਰੇ ਵਿਚਾਰ ਪ੍ਰਗਟ ਕੀਤੇ | ਇਸ ਤੋਂ ਪਹਿਲਾਂ ਮੋਹਨ ਸ਼ਰਮਾ ਅਤੇ ਇੰਸਟੀਚਿਊਟ ਦੇ ਚੇਅਰਮੈਨ ਸ਼ਿਵ ਆਰੀਆ ਨੇ ਭਾਵਭਿੰਨੇ ਸ਼ਬਦਾਂ ਨਾਲ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਡਾ. ਹਰਕੇਸ ਸਿੰਘ ਸਿੱਧੂ ਸਾਬਕਾ ਡਿਪਟੀ ਕਮਿਸ਼ਨਰ ਸੰਗਰੂਰ, ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ, ਜੀਤ ਹਰਜੀਤ, ਪ੍ਰੋ. ਮਲਕੀਤ ਖੱਟੜਾ, ਡਾ.ਏ.ਐੱਸ ਮਾਨ, ਰਾਜ ਕੁਮਾਰ ਅਰੋੜਾ, ਜਸਵਿੰਦਰ ਸਿੰਘ ਪਿ੍ੰਸ, ਪਿ੍ੰ. ਚਰਨਜੀਤ ਕੌਰ ਪਟਿਆਲਾ, ਨੂਰ ਮੁਹੰਮਦ ਨੂਰ, ਤੇਜਾ ਸਿੰਘ ਤਿਲਕ ਬਰਨਾਲਾ, ਲੇਖਕ ਅਤੇ ਪ੍ਰਕਾਸ਼ਕ ਜਸਵਿੰਦਰ ਪੰਜਾਬੀ, ਹਰਪਿੰਦਰ ਕੌਰ ਮਾਨਸਾ ਕਲਾਂ, ਏ.ਪੀ ਸਿੰਘ ਬਾਬਾ, ਜਤਿੰਦਰ ਕਾਲੜਾ, ਐੱਸ.ਐੱਸ. ਢੀਂਡਸਾ ਐਡਵੋਕੇਟ ਪ੍ਰਧਾਨ ਜ਼ਿਲ੍ਹਾ ਬਾਰ ਐੱਸੋਸੀਏਸ਼ਨ, ਨਰਿੰਦਰਪਾਲ ਸਿੰਘ ਸਾਹਨੀ ਐਡਵੋਕੇਟ, ਸੁਰਜੀਤ ਸਿੰਘ ਗਰੇਵਾਲ ਐਡਵੋਕੇਟ, ਦਲਜੀਤ ਸਿੰਘ ਸੇਖੋਂ ਐਡਵੋਕੇਟ, ਮਹਿੰਦਰਪਾਲ ਸਿੰਘ ਪਾਹਵਾ ਐਡਵੋਕੇਟ, ਲਲਿਤ ਗਰਗ ਐਡਵੋਕੇਟ, ਡਾ. ਨਰਵਿੰਦਰ ਕੌਸ਼ਲ, ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਭਾਰਤ ਲਈ ਚੇਅਰਪਰਸਨ ਬਲਬੀਰ ਕੌਰ ਰਾਏਕੋਟੀ, ਓਾਕਾਰ ਸਿੰਘ ਤੇਜੇ ਇੰਚਾਰਜ ਨਵੀਆਂ ਕਲਮਾਂ ਨਵੀਂ ਉਡਾਣ, ਮਹੰਤ ਹਰਪਾਲ ਦਾਸ, ਧਰਮਿੰਦਰ ਸਿੰਘ ਸਿੱਧੂ ਇੰਚਾਰਜ ਅਜੀਤ ਉਪ ਦਫ਼ਤਰ ਪਟਿਆਲਾ ਅਤੇ ਹੋਰਨਾਂ ਨੇ ਮੰਚ ਤੋਂ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਫੁੱਲ ਦੀ ਲਿਖਣ ਕਲਾ ਦੀ ਸ਼ਲਾਘਾ ਕੀਤੀ | ਕਾਲਜ ਦੇ ਪਿ੍ੰਸੀਪਲ ਡਾ. ਪਰਮਜੀਤ ਕੌਰ ਅਤੇ ਸਾਹਿਤ ਸਦਨ ਦੇ ਚੇਅਰਮੈਨ ਬਲਵੰਤ ਸਿੰਘ ਜੋਗਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗਿਆਨੀ ਕਰਮ ਸਿੰਘ ਭੰਡਾਰੀ ਬਰਨਾਲਾ, ਡੀ.ਐੱਸ.ਪੀ ਸੁਖਦੇਵ ਸਿੰਘ, ਐੱਸ.ਐਚ.ਓ ਸਦਰ ਜਸਵਿੰਦਰ ਕੌਰ, ਸੰਗਰੂਰ ਸੈਂਟਰਲ ਕੋਆਪਰੇਟਿਵ ਬੈਂਕ ਸੰਗਰੂਰ ਦੇ ਅਮਰਜੀਤ ਸਿੰਘ ਟੀਟੂ, ਬਲਜੀਤ ਸ਼ਰਮਾ, ਨਵਜੋਤ ਕੌਰ, ਕਮਲ ਆਨੰਦ ਐਡਵੋਕੇਟ, ਨਾਮਵਰ ਗ਼ਜ਼ਲਗੋ ਰਣਜੀਤ ਸਿੰਘ ਧੂਰੀ, ਡਾ. ਜੋਤੀ ਗੁਪਤਾ, ਪਿ੍ੰ. ਡਾ. ਰਸ਼ਪਿੰਦਰ ਕੌਰ, ਡਾ. ਹਰਪ੍ਰੀਤ ਸਿੰਘ ਭੰਡਾਰੀ, ਗੁਰਪ੍ਰੀਤ ਸਿੰਘ ਲਾਡੀ ਇੰਚਾਰਜ ਅਜੀਤ ਉਪ ਦਫ਼ਤਰ ਬਰਨਾਲਾ, ਸੁਖਪਾਲ ਸਿੰਘ ਮੱਕੜ, ਸੁਰਿੰਦਰ ਭਾਈਰੂਪਾ, ਇੰਸਪੈਕਟਰ ਸੁਖਵਿੰਦਰ ਕੌਰ, ਮਨਮੋਹਨ ਸਿੰਘ ਪਟਿਆਲਾ, ਦੇਵੀ ਲਾਲ ਸਿੰਘ, ਐੱਸ.ਈ ਮਨੋਜ ਮਲਹੋਤਰਾ, ਐੱਸ.ਈ ਰਣਜੀਤ ਸਿੰਘ ਸ਼ੇਰਗਿੱਲ, ਐਕਸੀਅਨ ਹਨੀ ਗੁਪਤਾ, ਐਕਸੀਅਨ ਪ੍ਰਵੀਨ ਬਾਂਸਲ, ਜਗਜੀਤ ਸਿੰਘ ਜੱਸਲ, ਡਾ. ਕਿਰਨਜੋਤ ਕੌਰ ਬਾਲੀ ਸਾਬਕਾ ਸਿਵਲ ਸਰਜਨ, ਹਰਜਿੰਦਰ ਕੌਰ ਢੀਂਡਸਾ ਪਟਿਆਲਾ, ਜਸਵੀਰ ਕੌਰ ਬਦਰਾ, ਹਰਜੀਤ ਸਿੰਘ ਕਾਤਲ ਪ੍ਰਧਾਨ ਪੰਜਾਬੀ ਸਾਹਿਤ ਸਭਾ ਸ਼ੇਰਪੁਰ, ਮਾ. ਹਰਬੰਸ ਸਿੰਘ ਸ਼ੇਰਪੁਰ, ਅਮਨਦੀਪ ਸਿੰਘ ਅਮਨੀ, ਮਾ. ਤਿ੍ਲੋਕੀ ਗੁਪਤਾ, ਬਬਲੀਸ਼ ਗਰਗ, ਅਵਤਾਰ ਸਿੰਘ ਚੋਟੀਆਂ, ਸਤਪਾਲ ਸਿੰਘ ਲਵਲੀ, ਭਾਈ ਪਿਆਰਾ ਸਿੰਘ, ਸਾਬਕਾ ਡੀ.ਐੱਸ.ਪੀ ਨਾਹਰ ਸਿੰਘ, ਸਾਬਕਾ ਡੀ.ਐੱਸ.ਪੀ ਬਹਾਦਰ ਸਿੰਘ ਰਾਓ, ਤਾਰਾ ਸਿੰਘ ਫੱਗੂਵਾਲਾ, ਪਿ੍ਤਪਾਲ ਸਿੰਘ ਵਾਲੀਆ, ਅਨੋਖ ਸਿੰਘ ਵਿਰਕ, ਸੱਤਦੇਵ ਸ਼ਰਮਾ, ਅਮਨਦੀਪ ਸਿੰਘ ਐਡਵੋਕੇਟ, ਕੁਲਵੰਤ ਕਸ਼ਕ, ਜਗਦੇਵ ਸ਼ਰਮਾ ਧੂਰੀ, ਇੰਦਰਜੀਤ ਸਿੰਘ ਚਹਿਲ, ਡਾ. ਮੁਹੰਮਦ ਅਸ਼ਰਫ, ਸਿਰਾਜ ਨੂਰ, ਗੁਰਪ੍ਰੀਤ ਸਿੰਘ ਚੱਠਾ ਪਟਿਆਲਾ, ਗੁਰਵਿੰਦਰ ਸਿੰਘ ਅÏਲਖ ਪਟਿਆਲਾ, ਧਰਮੀ ਤੁੰਗਾਂ, ਮੀਤ ਸਕਰੌਦੀ, ਸੁਰਜੀਤ ਸਿੰਘ, ਸਾਬਕਾ ਪੁਲਿਸ ਇੰਸਪੈਕਟਰ ਮੇਜਰ ਸਿੰਘ, ਗੁਰਜੋਤ ਸਿੰਘ, ਰਾਜ ਪਨੇਸਰ ਬਰਨਾਲਾ, ਓਪੀ ਅਰੋੜਾ, ਜੰਗ ਸਿੰਘ ਫੱਟੜ, ਤਿ੍ਲੋਚਨ ਸਿੰਘ, ਅੰਮਿ੍ਤ ਸਿੰਘ, ਕੁਮਾਰ ਦੀਪ ਅਸ਼ਕ, ਭੁਪਿੰਦਰ ਨਾਗਪਾਲ, ਸ੍ਰੀਮਤੀ ਆਰਤੀ, ਵੱਖ ਵੱਖ ਸ਼ਹਿਰਾਂ ਤੋਂ ਪੱਤਰਕਾਰ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ | ਇਸ ਮੌਕੇ ਸਾਹਿਤ ਸਦਨ ਦੇ ਪ੍ਰਧਾਨ ਡਾ. ਇਕਬਾਲ ਸਿੰਘ ਸਕਰੌਦੀ ਨੇ ਨਵੇਂ ਪ੍ਰਧਾਨ ਦਲਬਾਰ ਸਿੰਘ ਚੱਠੇ ਦਾ ਸਵਾਗਤ ਕੀਤਾ ਅਤੇ ਸ੍ਰੀ ਚੱਠੇ ਨੇ ਡਾ. ਸਕਰੌਦੀ ਵਲੋਂ ਹੁਣ ਤੱਕ ਪ੍ਰਧਾਨ ਵਜੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ | ਸਾਹਿਤ ਸਦਨ ਦੇ ਚੇਅਰਮੈਨ ਬਲਵੰਤ ਸਿੰਘ ਜੋਗਾ ਨੇ ਡਾ. ਸਕਰੌਦੀ ਅਤੇ ਸ੍ਰੀ ਚੱਠੇ ਨੂੰ ਸਤਿਕਾਰ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਰਾਜਨ ਸਿੰਗਲਾ ਰੋਟਰੀ ਕਲੱਬ ਸੁਨਾਮ ਦੇ ਬਣੇ ਪ੍ਰਧਾਨ <br/> ਅਗਲੀ ਖ਼ਬਰ 'ਗੋਲਡਨ ਅਰਥ ਗਲੋਬਲ ਸਕੂਲ' ਦੀ ਪੈਦਲ ਯਾਤਰਾ ਸਫ਼ਲ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦਿਖਾਈ ਹਰੀ ਝੰਡੀ <br/>
Ad Position 24