ਮੂਨਕ, 5 ਅਪੈ੍ਰਲ (ਪ੍ਰਵੀਨ ਮਦਾਨ)-ਬਾਬੂ ਬਿ੍ਸ਼ ਭਾਨ ਡੀ.ਏ.ਵੀ. ਪਬਲਿਕ ਸਕੂਲ, ਮੂਨਕ ਵਿਚ ਪਿ੍ੰਸੀਪਲ ਸੰਜੀਵ ਸ਼ਰਮਾ ਦੀ ਯੋਗ ਅਗਵਾਈ ਵਿਚ ਨਵੇਂ ਸੈਸ਼ਨ ਦੀ ਸ਼ੁਰੂਆਤ ਹਵਨ ਕਰ ਕੇ ਕੀਤੀ ਗਈ | ਹਵਨ ਕਰਨ ਸਮੇਂ ਪਿ੍ੰਸੀਪਲ, ਅਧਿਆਪਕ ਅਤੇ ਵਿਦਿਆਰਥੀ ਸ਼ਾਮਲ ਹੋਏ | ਨਵੇਂ ਸੈਸ਼ਨ ਦੀ ਸ਼ੁਰੂਆਤ ਸਮੇਂ ਸਾਰੇ ਸਕੂਲ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਫੁੱਲਾਂ ਅਤੇ ਗ਼ੁਬਾਰਿਆਂ ਨਾਲ ਸਜਾਇਆ ਗਿਆ | ਸ੍ਰੀਕਾਂਤ ਸ਼ਾਸਤਰੀ ਨੇ ਹਵਨ ਦੇ ਮੰਤਰ ਪੜ੍ਹੇ ਅਤੇ ਭਜਨ ਗਾਏ, ਵਿਦਿਆਰਥੀਆਂ ਤੇ ਅਧਿਆਪਕਾਂ ਨੇ ਭਜਨ ਗਾਏ, ਇਸ ਮੌਕੇ ਸਾਰੇ ਬੱਚੇ ਖ਼ੁਸ਼ ਤੇ ਉਤਸ਼ਾਹਿਤ ਸਨ | ਬੱਚਿਆਂ ਦਾ ਅਧਿਆਪਕਾਂ ਦੁਆਰਾ ਨਵੇਂ ਸੈਸ਼ਨ ਵਿਚ ਨਵੀਂ ਜਮਾਤ ਵਿਚ ਆਉਣ 'ਤੇ ਵੱਖ-ਵੱਖ ਤਰੀ ਤਰੀਕੇ ਨਾਲ ਸਵਾਗਤ ਕੀਤਾ | ਅੰਤ ਵਿਚ ਪਿ੍ੰਸੀਪਲ ਸਾਹਿਬ ਨੇ ਸਕੂਲ ਵਿਚ ਸਟੇਡੀਅਮ ਅਤੇ ਸਵਿਮਿੰਗ ਪੂਲ ਇਸ ਸਾਲ ਦੇ ਸੱਤ-ਅੱਠ ਮਹੀਨਿਆਂ ਦੇ ਅੰਦਰ ਹੀ ਬਣਵਾਉਣ ਦੀ ਘੋਸ਼ਣਾ ਕੀਤੀ ਅਤੇ ਨੈਤਿਕ ਮੁੱਲਾਂ 'ਤੇ ਚਾਨਣਾ ਪਾਉਂਦੇ ਹੋਏ ਵਿਦਿਆਰਥੀਆਂ ਨੂੰ ਨਵੀਂ ਜਮਾਤ ਵਿਚ ਆਉਣ 'ਤੇ ਵਧਾਈ ਦਿੱਤੀ ਅਤੇ ਵੱਡਿਆਂ ਦਾ ਸਤਿਕਾਰ ਕਰਨ ਲਈ ਅਤੇ ਜ਼ਿੰਦਗੀ ਵਿਚ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ |