ਲੌਂਗੋਵਾਲ, 5 ਅਪ੍ਰੈਲ (ਵਿਨੋਦ, ਖੰਨਾ)-ਸ਼੍ਰੀ ਹਨੰੂਮਾਨ ਮੰਦਰ ਕਮੇਟੀ ਰੰਧਾਵਾ ਪੱਤੀ ਲੌਂਗੋਵਾਲ ਵੱਲੋਂ ਭਗਵਾਨ ਹਨੰੂਮਾਨ ਜੀ ਦਾ ਜਨਮ ਦਿਹਾੜਾ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ | ਇਸ ਸਬੰਧ ਵਿਚ ਸ਼੍ਰੀ ਰਮਾਇਣ ਜੀ ਦੇ ਅਖੰਡ ਪਾਠ ਕੀਤੇ ਗਏ ਅਤੇ ਅਤੁੱਟ ਲੰਗਰ ਵਰਤਾਇਆ ਗਿਆ | ਜਨਮ ਉਤਸਵ ਨੂੰ ਸਮਰਪਿਤ ਹਵਨ ਯੱਗ ਕਰਵਾਏ ਗਏ ਅਤੇ ਭਜਨ ਕੀਰਤਨ ਕਰਵਾਇਆ ਗਿਆ | ਜਿਸ ਵਿਚ ਹਨੂੰਮਾਨ ਮਹਿਲਾ ਕੀਰਤਨ ਮੰਡਲੀ ਤੋਂ ਇਲਾਵਾ ਪ੍ਰਸਿੱਧ ਕਲਾਕਾਰ ਗੁਰਪ੍ਰੀਤ ਸਿੰਘ ਲਹਿਰਾਗਾਗਾ ਵਾਲਿਆਂ ਨੇ ਭਗਵਾਨ ਹਨੂਮਾਨ ਜੀ ਦਾ ਗੁਣਗਾਨ ਕੀਤਾ | ਇਸ ਸਮਾਗਮ ਵਿਚ ਕਮੇਟੀ ਸਰਪ੍ਰਸਤ ਸੁਰਿੰਦਰ ਕੁਮਾਰ ਲੀਲਾ, ਸੁਨੀਲ ਕੁਮਾਰ, ਸੰਜੀਵ ਕੁਮਾਰ ਸ਼ਿੰਪਾ, ਮਨੋਜ ਕੁਮਾਰ ਮਿੰਟੂ, ਚੰਦਰਦੀਪ, ਗੋਪਾਲ ਕਿ੍ਸ਼ਨ ਪਾਲੀ, ਮੰਗਤ ਰਾਏ ਮੰਗੂ, ਰਾਜ ਕੁਮਾਰ ਰਾਜੂ, ਦਿਨੇਸ਼ ਕੁਮਾਰ ਗੋਨਾ, ਬੱਬੂ ਸਿੰਗਲਾ, ਟਿਸ਼ੂ ਜਿੰਦਲ, ਨੀਰਜ ਕੁਮਾਰ, ਸਚਿਨ ਕੁਮਾਰ, ਧਰੁਵ ਸਿੰਗਲਾ, ਸ਼ੈਲੂ ਸਿੰਗਲਾ, ਅਮਨ ਕੁਮਾਰ, ਸੁਮਿਤ ਸ਼ਰਮਾ, ਪੰ. ਸੋਨੂੰ ਸ਼ਰਮਾ, ਜਗਦੇਵ ਸਿੰਘ ਸਿੱਧੂ, ਸੁਭਾਸ਼ ਕੁਮਾਰ, ਵਿਜੇ ਗੋਇਲ, ਸੰਜੇ ਸੈਣ, ਚੌਧਰੀ ਗੋਬਿੰਦ ਰਾਮ ਹਾਜ਼ਰ ਸਨ |