18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਧਾਰਮਿਕ ਸਮਾਗਮ 'ਚ ਦਾਮਨ ਬਾਜਵਾ ਨੇ ਕੀਤੀ ਸ਼ਿਰਕਤ <br/>

Ad Position 21
No active advertisement
ਸਮਾਗਮ ਵਿਚ ਸ਼ਿਰਕਤ ਕਰਦੇ ਹੋਏ ਦਾਮਨ ਬਾਜਵਾ ਅਤੇ ਹੋਰ | ਤਸਵੀਰ: ਭੁੱਲਰ <br/> 06-04-2026
ਸੁਨਾਮ ਊਧਮ ਸਿੰਘ ਵਾਲਾ, 5 ਅਪ੍ਰੈਲ (ਭੁੱਲਰ, ਧਾਲੀਵਾਲ)-ਸਥਾਨਕ ਸ੍ਰੀ ਬਾਲਾ ਜੀ ਮੰਦਿਰ ਵਿਖੇ ਭਗਵਾਨ ਹਨੂੰਮਾਨ ਜਯੰਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ | ਸਮਾਗਮ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਅਤੇ ਸੀਨੀਅਰ ਭਾਜਪਾ ਆਗੂ ਹਰਮਨਦੇਵ ਸਿੰਘ ਬਾਜਵਾ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਭਗਵਾਨ ਹਨੂੰਮਾਨ ਜੀ ਦੀ ਜਯੰਤੀ ਦੀਆਂ ਸਮੂਹ ਸੰਗਤਾਂ ਅਤੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਭਗਵਾਨ ਹਨੂੰਮਾਨ ਜੀ ਸਾਨੂੰ ਭਗਤੀ, ਨਿਸ਼ਕਾਮ ਸੇਵਾ, ਸਹਾਸ ਅਤੇ ਨਿਮਰਤਾ ਦਾ ਸੰਦੇਸ਼ ਦਿੰਦੇ ਹਨ | ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਹਰ ਵਿਅਕਤੀ ਨੂੰ ਧਰਮ ਅਤੇ ਸੱਚਾਈ ਦੇ ਰਾਹ 'ਤੇ ਚੱਲਣ ਦੀ ਲੋੜ ਹੈ | ਇਸ ਮੌਕੇ ਗੌਰਵ ਜਨਾਲੀਆ, ਮੋਹਿਤ ਗਰਗ, ਵਿਕਾਸ ਕਾਂਸਲ, ਸੀਤਲ ਮਿੱਤਲ, ਪ੍ਰਵੇਸ਼ ਅਗਰਵਾਲ ਅਤੇ ਅਜੀਤ ਕੁਮਾਰ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਹਨੂੰਮਾਨ ਜੈਅੰਤੀ ਮਨਾਈ ਅਗਲੀ ਖ਼ਬਰ ਭੱਠਾ ਮਜ਼ਦੂਰਾਂ ਨੇ ਕਾਲਾ ਦਿਨ ਮਨਾਇਆ <br/>
Ad Position 24