ਸੰਗਰੂਰ, 6 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ)-ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ ਲੇਖਕ ਭਵਨ ਸੰਗਰੂਰ ਵਿਖੇ ਮਹੀਨਾਵਾਰ ਸਾਹਿਤਕ ਸਮਾਗਮ ਹੋਇਆ, ਜਿਸ ਵਿਚ ਨਾਮਵਰ ਲੇਖਿਕਾ ਹਰਦੀਪ ਕੌਰ ਬਾਵਾ ਦੇ ਚਰਚਿਤ ਨਾਵਲ 'ਇੱਕ ਹੋਰ ਰੇਪ ਕੇਸ' ਉੱਪਰ ਗੋਸ਼ਟੀ ਕਰਵਾਈ ਗਈ | ਇਸ ਪ੍ਰਭਾਵਸ਼ਾਲੀ ਸਮਾਗਮ ਦੀ ਪ੍ਰਧਾਨਗੀ ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨੇ ਕੀਤੀ ਅਤੇ ਡਾ. ਜੋਗਿੰਦਰ ਸਿੰਘ ਨਿਰਾਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਪੁਸਤਕ ਸਬੰਧੀ ਪੜ੍ਹੇ ਗਏ ਆਪਣੇ ਪਰਚੇ ਵਿਚ ਡਾ. ਕਰਮਵੀਰ ਕੌਰ ਨੇ ਕਿਹਾ ਕਿ ਹਰਦੀਪ ਕੌਰ ਬਾਵਾ ਨੇ ਆਪਣੇ ਨਾਵਲ ਰਾਹੀਂ ਪੀੜਤ ਅÏਰਤਾਂ ਦੀ ਆਵਾਜ਼ ਬਣਨ ਦੀ ਸਫਲ ਅਤੇ ਸੁਚੱਜੀ ਕੋਸ਼ਿਸ਼ ਕੀਤੀ ਹੈ | ਡਾ. ਦੇਵਿੰਦਰ ਕੌਰ ਐਡਵੋਕੇਟ ਨੇ ਆਪਣੇ ਪਰਚੇ ਵਿਚ ਕਿਹਾ ਕਿ ਹਰਦੀਪ ਕੌਰ ਬਾਵਾ ਨੇ ਅਜੋਕੇ ਦੌਰ ਦੀ ਨਾਰੀ ਦੀ ਦਸ਼ਾ ਤੇ ਦਿਸ਼ਾ ਦਾ ਸਹੀ ਚਿੱਤਰਣ ਕੀਤਾ ਹੈ | ਪ੍ਰਸਿੱਧ ਕਹਾਣੀਕਾਰ ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਕਿਹਾ ਕਿ ਹਰਦੀਪ ਕੌਰ ਬਾਵਾ ਪੰਜਾਬੀ ਨਾਵਲਕਾਰੀ ਸਬੰਧੀ ਸੂਖਮ ਸੂਝ-ਬੂਝ ਰੱਖਦੇ ਹਨ | ਮਾਲਵਾ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਹਰਦੀਪ ਕੌਰ ਬਾਵਾ ਲੁੱਟੇ ਜਾਣ ਵਾਲੇ ਲੋਕਾਂ ਨਾਲ ਡਟ ਕੇ ਖੜ੍ਹੇ ਦਿਖਾਈ ਦਿੰਦੇ ਹਨ | ਸਾਹਿਤ ਸਭਾ ਧੂਰੀ ਦੇ ਪ੍ਰਧਾਨ ਸੁਰਿੰਦਰ ਸ਼ਰਮਾ ਨਾਗਰਾ ਨੇ ਕਿਹਾ ਵਰਜਿਤ ਸਮਝੇ ਜਾਂਦੇ ਮੁੱਦਿਆਂ ਨੂੰ ਉਭਾਰ ਕੇ ਹਰਦੀਪ ਕੌਰ ਬਾਵਾ ਨੇ ਦਲੇਰੀ ਵਾਲਾ ਕਾਰਜ ਕੀਤਾ ਹੈ | ਪ੍ਰਸਿੱਧ ਕਵੀ ਲਾਭ ਸਿੰਘ ਝੱਮਟ ਦੀ ਕਵੀਸ਼ਰੀ ਨਾਲ ਸ਼ੁਰੂ ਹੋਏ ਵਿਸਾਖੀ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਵਿਚ ਬਹਾਦਰ ਸਿੰਘ ਧੌਲਾ, ਪਵਨ ਕੁਮਾਰ ਹੋਸ਼ੀ, ਸੁਖਵਿੰਦਰ ਸਿੰਘ ਲੋਟੇ, ਗੁਲਜ਼ਾਰ ਸਿੰਘ ਸ਼ੌਂਕੀ, ਸੁਰਿੰਦਰਪਾਲ ਸਿੰਘ ਸਿਦਕੀ, ਤੇਜਿੰਦਰ ਸਿੰਘ ਚੰਡਿਹੋਕ, ਜੰਗੀਰ ਸਿੰਘ ਰਤਨ, ਹਰਮਨਪ੍ਰੀਤ ਸਿੰਘ, ਸਰਬਜੀਤ ਸੰਗਰੂਰਵੀ, ਸੁਰਿੰਦਰ ਸ਼ਰਮਾ ਨਾਗਰਾ, ਅਮਰਜੀਤ ਸਿੰਘ ਅਮਨ, ਨਿਹਾਲ ਸਿੰਘ ਮਾਨ, ਹਨੀ ਸੰਗਰਾਮੀ, ਭੋਲਾ ਸਿੰਘ ਸੰਗਰਾਮੀ, ਜਰਨੈਲ ਸਿੰਘ, ਭੁਪਿੰਦਰ ਨਾਗਪਾਲ, ਬਹਾਲ ਸਿੰਘ, ਗੁਰਜੰਟ ਸਿੰਘ ਉਗਰਾਹਾਂ, ਅਵਤਾਰ ਸਿੰਘ ਉਗਰਾਹਾਂ, ਸੁਰਜੀਤ ਸਿੰਘ ਮੌਜੀ, ਕਰਮ ਸਿੰਘ ਜ਼ਖ਼ਮੀ, ਪੇਂਟਰ ਸੁਖਦੇਵ ਸਿੰਘ, ਮਨੀਸ਼ਾ ਰਾਣੀ, ਖੁਸ਼ਪ੍ਰੀਤ ਕੌਰ, ਬੱਲੀ ਬਲਜਿੰਦਰ ਈਲਵਾਲ, ਜਸਵੀਰ ਸਿੰਘ ਮੰਡੇਰ, ਪਰਮਿੰਦਰ ਸਿੰਘ ਸੰਗਰੂਰ, ਹਰਵੀਰ ਸਿੰਘ ਬਾਗ਼ੀ, ਗੁਰਮੁਖ ਸਿੰਘ ਮੁਸਾਫ਼ਰ, ਪਰਮਜੀਤ ਸਿੰਘ ਪੰਮੀ, ਜਸਮੇਲ ਕੌਰ, ਸੀਰਤ ਕੌਰ, ਅਤਿੰਦਰ ਕੌਰ, ਹਰਨੀਤ ਕੌਰ, ਵੀਰਪਾਲ ਕੌਰ, ਗੁਰਦੀਪ ਸਿੰਘ ਆਦਿ ਕਵੀਆਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਹਾਜ਼ਰੀ ਲਵਾਈ | ਅੰਤ ਵਿਚ ਸੁਖਵਿੰਦਰ ਸਿੰਘ ਲੋਟੇ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਦੀ ਭੂਮਿਕਾ ਅਮਨ ਜੱਖਲਾਂ ਨੇ ਬਾਖ਼ੂਬੀ ਨਿਭਾਈ |