30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਵੈਟਰਨ ਐਥਲੀਟ ਸ਼ਰਮਾ ਨੇ 'ਰਫ਼ਤਾਰ ਦੇ ਸੂਰਮੇ' ਅਥਲੈਟਿਕਸ ਚੈਂਪੀਅਨਸ਼ਿਪ ਜਿੱਤੀ

Ad Position 21
No active advertisement
ਅਜੀਤ ਡੈਸਕ 07-04-2026
ਧਰਮਗੜ੍ਹ, 6 ਅਪ੍ਰੈਲ (ਗੁਰਜੀਤ ਸਿੰਘ ਚਹਿਲ)-ਪ੍ਰਸਿੱਧ ਵੈਟਰਨ ਅਥਲੀਟ ਸੁਖਦੇਵ ਸ਼ਰਮਾ ਡਸਕਾ ਨੇ ਵੈਟਰਨ ਅਥਲੈਟਿਕਸ ਚੈਂਪੀਅਨਸ਼ਿਪ 'ਰਫ਼ਤਾਰ ਦੇ ਸੂਰਮੇ' ਜੋ ਕਿ ਜਲੰਧਰ ਵਿਖੇ ਕਰਵਾਈ 'ਚ 21 ਕਿਲੋਮੀਟਰ ਹਾਫ਼ ਮੈਰਾਥਨ ਦੌੜ ਜਿੱਤ ਕੇ ਸਮੁੱਚੇ ਜ਼ਿਲੇ੍ਹ ਸੰਗਰੂਰ ਦਾ ਨਾਂਅ ਰੌਸ਼ਨ ਕੀਤਾ | ਉਨ੍ਹਾਂ ਦੱਸਿਆ ਕਿ ਉਕਤ ਚੈਂਪੀਅਨਸ਼ਿਪ 'ਚ ਸੂਬੇ ਭਰ 'ਚੋ ਅਥਲੀਟਾਂ ਨੇ ਹਿੱਸਾ ਲਿਆ, ਜਿਸ 'ਚੋ 65 ਸਾਲ ਤੋਂ ਵੱਧ ਉਮਰ ਦੇ ਵੈਟਰਨ ਖਿਡਾਰੀਆਂ ਦੀ ਕਰਵਾਈ 21 ਕਿਲੋਮੀਟਰ ਦੌੜ 'ਚ ਭਾਗ ਲੈ ਕੇ ਆਪਣੇ ਵਿਰੋਧੀ ਖਿਡਾਰੀਆਂ ਨੂੰ ਪਛਾੜਦਿਆਂ ਪਹਿਲਾ ਸਥਾਨ ਹਾਸਲ ਕਰਕੇ ਬਾਜ਼ੀ ਮਾਰੀ | ਉਨ੍ਹਾਂ ਦੀ ਇਸ ਮਾਣਮੱਤੀ ਪ੍ਰਾਪਤੀ 'ਤੇ ਚਰਨਜੀਤ ਸ਼ਰਮਾ ਇੰਸਪੈਕਟਰ ਪਨਸਪ, ਬਿੰਦਰਪਾਲ ਸਰਪੰਚ ਨਮੋਲ, ਗੁਰਵਿੰਦਰ ਸਿੰਘ ਗਿੱਲ ਚੰਡੀਗੜ੍ਹ, ਸੁਖਦਿਆਲ ਧੂਰੀ, ਜੀਵਨ ਕੁਮਾਰ ਰੱਬੜ ਲਹਿਰਾ, ਮਾਸਟਰ ਬਲਵੰਤ ਸਿੰਘ ਗੰਢੂਆਂ, ਕਮਲ ਬੈਨੀਪਾਲ ਗੰਢੂਆਂ (ਆਸਟੇ੍ਰਲੀਆ), ਸੀਨੀਅਰ ਪੱਤਰਕਾਰ ਗੁਰਜੀਤ ਸਿੰਘ ਚਹਿਲ ਪ੍ਰਧਾਨ ਪੈੱ੍ਰਸ ਕਲੱਬ ਧਰਮਗੜ੍ਹ, ਐਸ.ਐੱਚ.ਓ. ਸਾਹਿਬ ਸਿੰਘ ਡਸਕਾ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਡਸਕਾ, ਸਾਬਕਾ ਸਰਪੰਚ ਨਵਜੋਤ ਸਿੰਘ ਜੋਤੀ ਰੱਤਾਖੇੜਾ, ਵਾਸਦੇਵ ਸ਼ਰਮਾ ਐਮ.ਡੀ. ਸੰਤ ਅਤਰ ਸਿੰਘ ਸਕੂਲ ਹਰਿਆਉ, ਡਾ. ਸੋਮਨਾਥ ਸੁਨਾਮ, ਉੱਘੇ ਕਬੱਡੀ ਕੁਮੈਂਟੇਟਰ ਧਰਮਾ ਹਰਿਆਉ, ਡਾ. ਰਾਮ ਲਾਲ ਗੋਇਲ ਮੋਹਾਲੀ (ਧਰਮਗੜ੍ਹ ਵਾਲੇ), ਡਾ. ਵਿਕਰਮ ਜਿੰਦਲ ਬਸੰਤ ਹਸਪਤਾਲ ਸੁਨਾਮ, ਡਾ. ਧਰਮ ਚੰਦ ਸੋਨੀ ਬਿਗੜਵਾਲ, ਡਾ. ਦਲਜੀਤ ਸਿੰਘ ਧਾਲੀਵਾਲ ਗੰਢੂਆਂ, ਡਾ. ਸੁਖਵਿੰਦਰ ਸਿੰਘ ਸਾਬਕਾ ਸਰਪੰਚ ਉਗਰਾਹਾਂ, ਵਿੱਕੀ ਮੱਲ ਪ੍ਰਧਾਨ ਮੁਨੀਮ ਯੂਨੀਅਨ ਲਹਿਰਾ, ਬਿੰਦਰੀ ਮੱਲ ਪ੍ਰਧਾਨ ਸ਼ੈਲਰ ਯੂਨੀਅਨ, ਲੇਖਕ ਅਤੇ ਗੀਤਕਾਰ ਕਰਮਜੀਤ ਹਰਿਆਉ, ਬੱਬੂ ਸ਼ਰਮਾ, ਅੰਮਿ੍ਤੀ ਸ਼ਰਮਾ ਹਰਿਆਉ ਆਦਿ ਨੇ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਉਹ ਜੂਨ ਮਹੀਨੇ 'ਚ ਆਸਟੇ੍ਰਲੀਆ ਵਿਖੇ ਹੇ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਜਿੱਤ ਕੇ ਭਾਰਤ ਦੇਸ਼ ਦਾ ਨਾਂਅ ਰੌਸ਼ਨ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਕਣਕ ਦੇ ਖ਼ਰੀਦ ਪ੍ਰਬੰਧਾਂ ਦੀ ਸਮੀਖਿਆ ਅਗਲੀ ਖ਼ਬਰ ਮਾਲਵਾ ਲਿਖਾਰੀ ਸਭਾ ਸੰਗਰੂਰ ਨੇ 'ਇੱਕ ਹੋਰ ਰੇਪ ਕੇਸ' ਉੱਪਰ ਕਰਵਾਇਆ ਗੋਸ਼ਟੀ ਸਮਾਗਮ <br/>
Ad Position 24