ਸੰਗਰੂਰ, 7 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ, ਅਮਨਦੀਪ ਸਿੰਘ ਬਿੱਟਾ)-ਮਰਹੂਮ ਸਾਬਕਾ ਮੈਂਬਰ ਪਾਰਲੀਮੈਂਟ ਸੰਤ ਰਾਮ ਸਿੰਗਲਾ ਦੀ 21ਵੀਂ ਬਰਸੀ 'ਤੇ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਰਾਜ ਦੇ ਹਾਲਾਤ ਬਹੁਤ ਹੀ ਨਾਜ਼ੁਕ ਬਣਾ ਦਿੱਤੇ ਹਨ | ਉਨ੍ਹਾਂ ਕਿਹਾ ਕਿ 25 ਸਾਲਾਂ ਦੇ ਰਾਜਨੀਤਕ ਜੀਵਨ ਦੌਰਾਨ ਅਜਿਹੇ ਮਾੜੇ ਹਾਲਾਤ ਕਦੇ ਨਹੀਂ ਦੇਖੇ ਅਤੇ ਆਪ ਸਰਕਾਰ ਪਿਛਲੀਆਂ ਸਰਕਾਰਾਂ ਦੇ ਕੀਤੇ ਕੰਮਾਂ ਉੱਤੇ ਟੀਕਾ ਟਿੱਪਣੀਆਂ ਕਰ ਕੇ ਸਮਾਂ ਲੰਘਾ ਰਹੀ ਹੈ | ਪੰਜਾਬ ਦੇ ਸਿਰ ਬੇਹੱਦ ਕਰਜ਼ੇ, ਅਮਨ ਕਾਨੂੰਨ ਦੀ ਹਾਲਾਤ ਉੱਤੇ ਚਿੰਤਾ ਜ਼ਾਹਿਰ ਕਰਦਿਆਂ ਵੜਿੰਗ ਨੇ ਕਿਹਾ ਕਿ ਤੀਜੀ ਚੌਥੀ ਵਾਰ ਪੰਜਾਬ ਉੱਤੇ ਕੁਦਰਤੀ ਮਾਰ ਗੜਿਆਂ ਦੇ ਰੂਪ ਵਿਚ ਪਈ ਹੈ ਕਿਉਂਕਿ ਇਸ ਤੋਂ ਪਹਿਲਾਂ ਘੱਗਰ ਟੁੱਟਣ ਅਤੇ ਹੜ੍ਹਾਂ ਦੀ ਮਾਰ ਕਾਰਨ ਫ਼ਸਲਾਂ ਪਿਛਲੇ ਸਮੇਂ ਦੌਰਾਨ ਵੀ ਤਬਾਹ ਹੋ ਗਈਆਂ ਸਨ | ਉਨ੍ਹਾਂ ਕਿਹਾ ਕਿ ਐੱਮ.ਐੱਸ.ਪੀ ਦੇਣ, ਗਿਰਦਾਵਰੀਆਂ ਤੋਂ ਪਹਿਲਾਂ ਮੁਆਵਜ਼ਾ ਦੇਣ ਵਾਲੇ ਆਪ ਆਗੂ ਅੱਜ ਚੁੱਪ ਹਨ | ਮੁਲਾਜ਼ਮ ਵਰਗ ਨੂੰ ਇਸ ਸਰਕਾਰ ਤੋਂ ਬਹੁਤ ਆਸਾਂ ਸਨ ਕਿਉਂਕਿ ਉਹ ਇਹ ਸਮਝਦੇ ਸਨ ਕਿ ਮੁੱਖ ਮੰਤਰੀ ਉਹ ਬਣਿਆ ਹੈ, ਜਿਸ ਦੇ ਘਰ ਆਪ ਮੁਲਾਜ਼ਮ ਸਨ ਪਰ ਪੁਰਾਣੀ ਪੈਨਸ਼ਨ ਦਾ ਨੋਟੀਫ਼ਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਦਾ ਅਜੇ ਤੱਕ ਕੁਝ ਨਹੀਂ ਬਣਿਆ | ਪੰਜਾਬ ਦੇ ਆਰਥਿਕ ਸੰਕਟ ਉੱਤੇ ਚਿੰਤਾ ਜਤਾਉਂਦਿਆਂ ਵੜਿੰਗ ਨੇ ਕਿਹਾ ਕਿ ਪੰਜਾਬ ਨੂੰ ਅੱਜ ਆਪ ਸਰਕਾਰ ਨੇ ਪੂਰੀ ਤਰ੍ਹਾਂ ਲੁੱਟ ਲਿਆ ਹੈ ਅਤੇ ਹਰ ਪਾਸੇ ਅਫਰਾ-ਤਫਰੀ ਵਾਲੇ ਹਾਲਾਤ ਇਸ ਸਰਕਾਰ ਨੇ ਬਣਾ ਦਿੱਤੇ ਹਨ | ਰਾਘਵ ਚੱਢਾ ਦੇ ਮਸਲੇ ਉੱਤੇ ਗੱਲ ਕਰਦਿਆਂ ਰਾਜਾ ਵੜਿੰਗ ਨੇ ਪੰਜਾਬ ਨਾਲ ਸਬੰਧਿਤ ਮੁੱਦਿਆਂ ਉੱਤੇ ਗੱਲ ਕਰੋ ਕਿਉਂਕਿ ਬਾਰਿਸ਼ਾਂ, ਗੜੇਮਾਰੀ ਨੇ ਲੱਖਾਂ ਏਕੜ ਫ਼ਸਲ ਤਬਾਹ ਕਰ ਦਿੱਤੀ ਹੈ ਇਹੀ ਪੰਜਾਬ ਦਾ ਭਖਵਾਂ ਮੁੱਦਾ ਬਣਨਾ ਚਾਹੀਦਾ ਹੈ | ਬਰਸੀ ਉੱਤੇ ਪੁੱਜੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਅੱਜ ਪੰਜਾਬ ਦਾ ਸੁਨੇਹਾ ਦੇਣ ਆਏ ਹਨ ਕਿ ਸਿਉਂਕ ਨਾਮ ਦੀ ਆਪ ਪਾਰਟੀ ਸੰਗਰੂਰ ਤੋਂ ਪੈਦਾ ਹੋਈ ਹੈ ਅਤੇ ਇਹ ਸਿਉਂਕ ਸੰਗਰੂਰ ਤੋਂ ਹੀ ਜੜੋਂ ਉਖੇੜਾਂਗੇ | ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਕਟਹਿਰੇ ਵਿਚ ਖੜ੍ਹਾ ਕਰਾਂਗੇ | ਉਨ੍ਹਾਂ ਦਿ੍ੜ ਰੌਂਅ ਵਿਚ ਕਿਹਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਵਿਦੇਸ਼ ਭੱਜਣ ਨਹੀਂ ਦਿੱਤੀ ਜਾਵੇਗਾ | ਰਾਘਵ ਚੱਢਾ ਦੇ ਮਾਮਲੇ 'ਤੇ ਬਾਜਵਾ ਨੇ ਕਿਹਾ ਕਿ ਇਨ੍ਹਾਂ ਦੀ ਲੜਾਈ ਸਿਰਫ਼ ਲੁੱਟ ਦੇ ਪੈਸੇ ਦੀ ਹੈ, ਜਿਸ ਨੂੰ ਕੇਜਰੀਵਾਲ ਨੇ ਰਾਘਵ ਚੱਢਾ ਰਾਹੀਂ ਸਿੰਘਾਪੁਰ ਜਮਾਂ ਕਰਵਾਉਣ ਲਈ ਭੇਜਿਆ ਸੀ ਪਰ ਉਹ ਕੈਨੇਡਾ ਲੈ ਗਿਆ | ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਆਪ ਆਗੂ ਹੁਣ ਚਾਰ ਸਾਲਾਂ ਉਪਰੰਤ ਰਾਘਵ ਚੱਢਾ ਬਾਰੇ ਜੋ ਕੁਝ ਕਹਿ ਰਹੇ ਹਨ, ਉਹ ਪਹਿਲਾਂ ਕਿਉਂ ਨਹੀਂ ਬੋਲੇ | ਉਨ੍ਹਾਂ ਕਿਹਾ ਕਿ ਜੇ ਕਾਂਗਰਸ ਹਾਈਕਮਾਨ ਉਨ੍ਹਾਂ ਨੂੰ ਚੋਣ ਲੜਾਉਂਦੀ ਹੈ ਤਾਂ ਉਹ ਮਾਨਸਾ ਹਲਕੇ ਨੂੰ ਹੀ ਤਰਜ਼ੀਹ ਦੇਣਗੇ ਪਰ ਜੇ ਕਾਂਗਰਸ ਪਾਰਟੀ ਚੋਣ ਲੜਾਉਣ ਦੀ ਬਜਾਏ ਹੋਰ ਸੇਵਾ ਨਿਭਾਉਣ ਦਾ ਮੌਕਾ ਦਿੰਦੀ ਹੈ ਤਾਂ ਉਸ ਨੂੰ ਵੀ ਤਨਦੇਹੀ ਨਾਲ ਨਿਭਾਉਣਗੇ | ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਦੇ ਕੀਤੇ ਮੰਚ ਸੰਚਾਲਨ ਦੌਰਾਨ ਸੰਤ ਰਾਮ ਸਿੰਘ ਦੇ ਸਪੁੱਤਰ ਸਾਬਕਾ ਕੈਬਨਿਟ ਮੰਤਰੀ, ਸਾਬਕਾ ਮੈਂਬਰ ਪਾਰਲੀਮੈਂਟ ਵਿਜੈਇੰਦਰ ਸਿੰਗਲਾ ਨੇ ਆਈਆਂ ਸ਼ਖ਼ਸੀਅਤਾਂ, ਇਲਾਕੇ ਦੀ ਸੰਗਤ ਦਾ ਆਭਾਰ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਹਮੇਸ਼ਾ ਹੀ ਮਾਨਵਤਾ ਦੀ ਸੇਵਾ ਕਰਨ ਲਈ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਹੈ ਅਤੇ ਉਨ੍ਹਾਂ ਦੇ ਪਦਚਿੰਨ੍ਹਾ ਉੱਤੇ ਚੱਲਦਿਆਂ ਉਹ ਇਹ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਅ ਰਹੇ ਹਨ | ਇਸ ਮੌਕੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਅÏਜਲਾ, ਮੈਂਬਰ ਪਾਰਲੀਮੈਂਟ ਅਮਰ ਸਿੰਘ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਵਿਧਾਇਕ ਕਾਲਾ ਢਿੱਲੋਂ ਬਰਨਾਲਾ, ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਕੈਪਟਨ ਸੰਦੀਪ ਸੰਧੂ, ਸਾਬਕਾ ਵਿਧਾਇਕ ਮੁਹੰਮਦ ਸਦੀਕ, ਸਾਬਕਾ ਐੱਮ.ਪੀ ਜਸਵੀਰ ਸਿੰਘ ਡਿੰਪਾ, ਰਾਹੁਲਇੰਦਰ ਸਿੰਘ ਭੱਠਲ, ਰਜਿੰਦਰ ਸਿੰਘ ਰਾਜਾ ਬੀਰ ਕਲਾਂ, ਸੁਭਾਸ਼ ਗਰੋਵਰ, ਕੌਂਸਲਰ ਨੱਥੂ ਲਾਲ ਢੀਂਗਰਾ, ਕੌਂਸਲਰ ਬੀਬੀ ਬਲਵੀਰ ਕੌਰ ਸੈਣੀ, ਮਨੀ ਕਥੂਰੀਆ, ਜੋਤੀ ਗਾਬਾ, ਸੀਨੀਅਰ ਐਡਵੋਕੇਟ ਗੁਰਤੇਜ ਸਿੰਘ ਗਰੇਵਾਲ, ਬੀਬੀ ਗੀਤਾ ਸ਼ਰਮਾ, ਗੁਰਬਖ਼ਸ਼ ਸਿੰਘ ਗੱਡੂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਿਪੁਦਮਨ ਸਿੰਘ ਰਿਪੂ ਢਿੱਲੋਂ, ਭਾਜਪਾ ਆਗੂ ਅਮਨਦੀਪ ਸਿੰਘ ਪੂਨੀਆ, ਚਮਨਦੀਪ ਸਿੰਘ ਮਿਲਖੀ, ਮੱਖਣ ਸ਼ਰਮਾ ਬਰਨਾਲਾ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਜਗਦੇਵ ਗਾਗਾ, ਹੰਸ ਰਾਜ ਗੁਪਤਾ ਧੂਰੀ, ਰੁਪਿੰਦਰ ਰਬੀ ਸਾਬਕਾ ਵਿਧਾਇਕ, ਗੁਰਪਿਆਰ ਸਿੰਘ ਧੂਰਾ, ਪਰਮਿੰਦਰ ਸ਼ਰਮਾ, ਹਰਪਾਲ ਸਿੰਘ ਸੋਨੂੰ, ਨਰੇਸ਼ ਗਾਬਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਇਕਬਾਲਜੀਤ ਸਿੰਘ ਪੂਨੀਆ, ਵਿਨੋਦ ਕੁਮਾਰ ਬੋਦੀ, ਦੁਰਲੱਭ ਸਿੰਘ ਸਿੱਧੂ, ਕੁਲਵੰਤ ਸਿੰਗਲਾ ਮਾਨਸਾ, ਕੁਲਵੰਤ ਸਿੰਘ ਗਹਿਲਾ, ਅਮਰ ਸਿੰਘ ਚਹਿਲ, ਏ.ਪੀ ਸਿੰਘ ਬਾਬਾ, ਰਿਪਦਮਨ ਸਿੰਘ ਢਿੱਲੋਂ, ਸੰਦੀਪ ਦਾਨੀਆ, ਸਤਿਗੁਰ ਸਿੰਘ ਨਮੋਲ, ਕੇਵਲ ਸਿੰਘ ਤੂਰ, ਬੀਬੀ ਗੁਰਸ਼ਰਨ ਕੌਰ ਰੰਧਾਵਾ, ਸ਼ੁੱਭਮ ਸ਼ੁੱਭੀ ਧੂਰੀ, ਹਰਦੀਪ ਸਿੰਘ ਦੌਲਤਪੁਰਾ, ਹਰਿਆਣਾ ਤੋਂ ਵਿਧਾਇਕ ਅਦਿਤਯ ਸੂਰਜੇਵਾਲਾ, ਬਲਾਕ ਪ੍ਰਧਾਨ ਰੌਕੀ ਬਾਂਸਲ, ਬਿੰਦਰ ਬਾਂਸਲ, ਚਮਕੌਰ ਜੱਸੀ ਕਰਤਾਰਪੁਰਾ, ਰਣਬੀਰ ਕੁਮਾਰ, ਅਭਿਸ਼ੇਕ ਰਾਵਤ, ਹਨੀ ਗਾਬਾ ਕੌਂਸਲਰ, ਕੌਂਸਲਰ ਜਗਜੀਤ ਕਾਲਾ, ਕੌਂਸਲਰ ਹੈਪੀ ਕੰਡਾ, ਮਹੇਸ਼ ਕੁਮਾਰ ਲੌਟਾ ਬਰਨਾਲਾ ਆਦਿ ਵੀ ਮੌਜੂਦ ਸਨ |