08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਕਲਾਂ ਵਿਖੇ ਧਾਰਮਿਕ ਰਹੁ ਰੀਤਾਂ ਨਾਲ ਨਵੇਂ ਸੈਸ਼ਨ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 10-04-2026
ਸ਼ੇਰਪੁਰ, 9 ਅਪੈ੍ਰਲ (ਦਰਸ਼ਨ ਸਿੰਘ ਖੇੜੀ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਕਲਾਂ ਵਿਖੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਧਾਰਮਿਕ ਸਮਾਗਮ ਕਰਵਾ ਕੇ ਕੀਤੀ ਗਈ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪਾਂ ਤੋਂ ਸੁਖਮਨੀ ਸਾਹਿਬ ਦੇ ਜਾਪੁ ਕੀਤੇ ਗਏ ਅਤੇ ਅਰਦਾਸ ਬੇਨਤੀ ਕਰ ਕੇ ਪਿ੍ੰਸੀਪਲ, ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਗੁਰੂ ਦੇ ਭੈਅ, ਹੁਕਮ ਅਤੇ ਆਗਿਆ ਦੇ ਅਨੁਸਾਰ ਸੈਸ਼ਨ ਦੀ ਆਰੰਭਤਾ ਅਤੇ ਸਫਲਤਾ ਦੀ ਕਾਮਨਾ ਕੀਤੀ | ਇਸ ਮੌਕੇ ਹਾਜ਼ਰ ਸਮੂਹ ਵਿਦਿਆਰਥੀਆਂ ਨੇ ਅਨੁਸ਼ਾਸਨ ਵਿਚ ਰਹਿਣ ਦਾ ਸੰਕਲਪ ਲਿਆ | ਸਕੂਲ ਦੇ ਪਿ੍ੰਸੀਪਲ ਹਰੀਸ਼ ਕੁਮਾਰ ਨੇ ਸਕੂਲ ਦੀ ਬੇਹਤਰੀਨ ਤਰੱਕੀ ਲਈ ਵਿਦਿਆਰਥੀਆਂ ਦੇ ਮਾਪਿਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਸਮੇਂ ਉੱਘੇ ਸਿੱਖ ਵਿਦਵਾਨ ਭਾਈ ਗੁਰਵਿੰਦਰ ਸਿੰਘ ਦਾ ਸਕੂਲ ਸਟਾਫ਼,ਸਰਪੰਚ ਬੀਬੀ ਬਲਜੀਤ ਕੌਰ ਚਹਿਲ ਤੇ ਪੰਚਾਇਤ ਮੈਂਬਰਾਂ,ਉੱਘੀ ਸਮਾਜ ਸੇਵਕਾਂ ਬੀਬੀ ਜਗਜੀਤ ਕੌਰ ਚਹਿਲ ਅਤੇ ਸਮਾਜਸੇਵੀ ਆਗੂਆਂ ਵੱਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਨਛੱਤਰ ਸਿੰਘ ਆੜ੍ਹਤੀਆਂ, ਜਗਰੂਪ ਸਿੰਘ,ਹਰਮੇਲ ਸਿੰਘ ਹੇਲੀ, ਜਗਦੀਪ ਸਿੰਘ ਜੱਗੀ,ਧਰਮ ਸਿੰਘ ਮੈਂਬਰ, ਮਨਜੀਤ ਕੌਰ ਮੈਂਬਰ, ਜਗਰੂਪ ਸਿੰਘ ਗੁਰਮਾਂ, ਦਰਸ਼ਨ ਸਿੰਘ, ਮਾਸਟਰ ਧਰਮਿੰਦਰ ਸ਼ਰਮਾ ਖੇੜੀ,ਬਲਜੀਤ ਕੌਰ, ਗੁਰਜੰਟ ਕੋਰ, ਹਰਵਿੰਦਰ ਸਿੰਘ, ਬੱਗਾ ਸਿੰਘ,ਅੰਮਿ੍ਤ ਕੋਰ, ਵਿਪਨ ਅਰੋੜਾ, ਰੀਚਾ ਰਾਣੀ, ਸਰਵਜੀਤ ਕੋਰ, ਕਮਲਵੀਰ ਕੋਰ, ਸਿਕੰਦਰ ਅਲੀ, ਪਰਮਵੀਰ ਕੋਰ, ਜਤਿੰਦਰਪਾਲ ਸਿੰਘ, ਅਮਰਦੀਪ ਸਿੰਘ ਡੀਪੀਈ, ਕੁਲਦੀਪ ਸਿੰਘ, ਨੀਲਮ ਰਾਣੀ, ਜੋਤੀ ਬਾਂਸਲ, ਮੀਨਾਕਸ਼ੀ ਰਾਣੀ, ਅਮਨਪ੍ਰੀਤ ਕੋਰ, ਚਰਨਜੀਤ ਕੋਰ, ਅਰਸ਼ਦੀਪ ਕੋਰ, ਪਰਮਪ੍ਰੀਤ ਸਿੰਘ, ਹਰਦੀਪ ਕੋਰ, ਮੋਨਿਕਾ ਰਾਣੀ, ਵੀਨਾ ਰਾਣੀ, ਸਿੰਗਾਰਾ ਸਿੰਘ, ਸਵਰਨ ਸਿੰਘ, ਸੁਮਨ ਰਾਣੀ ਅਤੇ ਸਿੰਗਾਰਾ ਸਿੰਘ ਆਦਿ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਹੱਜ ਕਮੇਟੀ ਪੰਜਾਬ ਦੇ ਚੇਅਰਮੈਨ ਮੁਹੰਮਦ ਹਾਸ਼ਿਮ ਸੂਫ਼ੀ ਨੂੰ ਜੱਦੀ ਸ਼ਹਿਰ ਅਹਿਮਦਗੜ੍ਹ ਪੁੱਜਣ 'ਤੇ ਕੀਤਾ ਸਨਮਾਨਿਤ ਅਗਲੀ ਖ਼ਬਰ ਵਿਧਾਇਕ ਰਹਿਮਾਨ ਦੀ ਅਗਵਾਈ ਹੇਠ ਹਲਕੇ ਵਿੱਚ ਵਿਕਾਸ ਦੀ ਲਹਿਰ ਤੇਜ਼ - ਸੀਨੀਅਰ ਆਪ ਆਗੂ
Ad Position 24