ਅਹਿਮਦਗੜ੍ਹ, 9 ਅਪ੍ਰੈਲ (ਰਣਧੀਰ ਸਿੰਘ ਮਹੋਲੀ)-ਪੰਜਾਬ ਸਰਕਾਰ ਵਲੋਂ ਨਵੀਂ ਬਣਾਈ ਹੱਜ ਕਮੇਟੀ ਪੰਜਾਬ ਦੇ ਚੇਅਰਮੈਨ ਮੁਹੰਮਦ ਹਾਸ਼ਿਮ ਸੂਫ਼ੀ ਨੂੰ ਬਨਾਏ ਜਾਣ 'ਤੇ ਉਨ੍ਹਾਂ ਦੇ ਜੱਦੀ ਸ਼ਹਿਰ ਅਹਿਮਦਗੜ੍ਹ ਵਿਖੇ ਮੁਸਲਿਮ ਭਾਈਚਾਰੇ ਦੇ ਆਗੂਆਂ ਵਲੋਂ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ | ਇਕੱਤਰ ਹੋਏ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਨਵ-ਨਿਯੁਕਤ ਚੇਅਰਮੈਨ ਹਾਸ਼ਿਮ ਸੂਫ਼ੀ ਦਾ ਸਨਮਾਨ ਕੀਤਾ ਅਤੇ ਵਧਾਈਆਂ ਦਿੰਦੇ ਕਿਹਾ ਕਿ ਹੱਜ ਕਮੇਟੀ ਦਾ ਸਮੁੱਚਾ ਕਾਰਜ ਬਹੁਤ ਹੀ ਅਹਿਮ ਅਤੇ ਜ਼ੰੁਮੇਵਾਰੀ ਦਾ ਹੁੰਦਾ ਹੈ ਜਿਸ ਦਾ ਮੁੱਖ ਮਕਸਦ ਹੱਜ ਕਰਨ ਵਾਲਿਆਂ ਨੂੰ ਬਿਹਤਰ ਸਹੂਲਤਾਂ ਅਤੇ ਹਰ ਪੱਖੋਂ ਪਹਿਲ ਦੇ ਅਧਾਰ ਤੇ ਸੁਵਿਧਾਵਾਂ ਮੁਹੱਈਆ ਕਰਵਾਉਣਾ ਹੈ | ਉਨ੍ਹਾਂ ਭਰੋਸਾ ਪ੍ਰਗਟਾਉਂਦੇ ਕਿਹਾ ਕਿ ਨਵੇਂ ਬਣੇ ਚੇਅਰਮੈਨ ਮੁਹੰਮਦ ਹਾਸ਼ਿਮ ਸੂਫ਼ੀ ਇਹ ਜ਼ਿੰਮੇਵਾਰੀ ਬਾਖ਼ੂਬੀ ਨਿਭਾਉਣਗੇ | ਚੇਅਰਮੈਨ ਹਾਸ਼ਿਮ ਸੂਫ਼ੀ ਨੇ ਕਿਹਾ ਕਿ ਕਮੇਟੀ ਹੱਜ ਯਾਤਰਾ ਦੀਆਂ ਪ੍ਰਕਰਿਆਵਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨਾ ਅਤੇ ਉਨ੍ਹਾਂ ਵਿਚ ਪਾਰਦਰਸ਼ਤਾ ਅਤੇ ਬਿਹਤਰ ਬਣਾਉਣ ਲਈ ਪੂਰੀ ਤਰ੍ਹਾਂ ਬਚਨਬੱਧ ਹੈ | ਕੌਂਸਲਰ ਅਮਨ ਅਫਰੀਦੀ ਨੇ ਕਿਹਾ ਕਿ ਹਾਸ਼ਿਮ ਸੂਫ਼ੀ ਨੂੰ ਮਿਲੇ ਇਸ ਵੱਡੇ ਅਹੁਦੇ ਨਾਲ ਸਮੁੱਚੇ ਅਹਿਮਦਗੜ੍ਹ ਦਾ ਨਾਮ ਉੱਚਾ ਹੋਇਆ ਹੈ | ਇਸ ਮੌਕੇ 'ਤੇ ਕੇਵਲ ਜਾਗੋਵਾਲ, ਅਮਨ ਅਫਰੀਦੀ, ਹਾਫਿਜ ਅਸ਼ਰਫ, ਹਾਜੀ ਸ਼ਮਸ਼ਾਦ, ਨਿਸ਼ਾਰ ਛੰਨਾ, ਨਿਸਾਰ ਅੰਸਾਰੀ, ਡਾ. ਆਮਿਰ, ਡਾ. ਅਸ਼ਿਫ, ਡਾ ਜੋਬੇਰ, ਸ਼ਾਨੀ ਅਸਲਮ, ਬੂਟਾ ਖਾਂ, ਰਾਜ ਅਲੀ ਰਾਜਾ, ਸਿਕੰਦਰ ਅਲੀ, ਹਾਰੂਨ ਅੰਜੀ, ਲਾਢੂ ਖ਼ਾ, ਸੁਲਤਾਨ, ਯੂਨਸ ਖਾਨ, ਜਗਤਾਰ ਚੀਮਾ, ਗੁਰਦੀਪ ਸਿੰਘ, ਜਗਦੀਪ ਜੱਗਾ, ਵਿਸਾਖਾ ਚਿੰਦ, ਗੁਰਸੇਵਕ ਬਾਬਾ, ਬੱਬੂ ਪੰਡਿਤ, ਸ਼ਫੀਕ ਆਦਿ ਮੌਜੂਦ ਸਨ |