08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਹਲਕਾ ਵਿਧਾਇਕ ਨੇ ਪਿੰਡਾਂ ਅੰਦਰ ਜਾ ਕੇ ਯੋਜਨਾ ਦਾ ਲਾਭ ਲੈਣ ਲਈ ਆਮ ਲੋਕਾਂ ਨੂੰ ਉਤਸ਼ਾਹਿਤ ਕਰਨ ਦਾ ਬੀੜਾ ਚੁੱਕਿਆ <br/>

Ad Position 21
No active advertisement
ਅਜੀਤ ਡੈਸਕ 10-04-2026
ਮਲੇਰਕੋਟਲਾ, 9 ਅਪ੍ਰੈਲ (ਮਨਜਿੰਦਰ ਸਿੰਘ ਸਰੌਦ) - ਹਲਕਾ ਮਲੇਰਕੋਟਲਾ ਦੇ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਵੱਲੋਂ ਪੰਜਾਬ ਸਰਕਾਰ ਦੀ ਲੋਕ-ਭਲਾਈ ਯੋਜਨਾ 'ਮਾਵਾਂ-ਧੀਆਂ ਸਕੀਮ' ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ-ਪਿੰਡ ਜਾ ਕੇ ਜਨ ਸਭਾਵਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ | ਇਸ ਮੁਹਿੰਮ ਦੇ ਤਹਿਤ 13 ਅਪ੍ਰੈਲ ਨੂੰ ਸਕੀਮ ਲਈ ਰਜਿਸਟਰੇਸ਼ਨ ਕੀਤੀ ਜਾਵੇਗੀ, ਜਿਸ ਸਬੰਧੀ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ | ਪਿੰਡ ਮਹਿਬੂਬਪੁਰਾ ਤੱਖਰ ਵਿਖੇ ਭਰਵੇਂ ਇਕੱਠ ਨੂੰ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਨਿਭਾਏ ਜਾ ਰਹੇ ਹਨ | ਜਿਸ ਦੇ ਤਹਿਤ 'ਮਾਵਾਂ-ਧੀਆਂ ਸਕੀਮ' ਅÏਰਤਾਂ ਦੀ ਆਰਥਿਕ ਸਸ਼ਕਤੀਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ, ਜਿਸ ਨਾਲ ਘਰਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਆਵੇਗਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 13 ਅਪ੍ਰੈਲ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਰਜਿਸਟਰੇਸ਼ਨ ਕਰਵਾ ਕੇ ਇਸ ਸਕੀਮ ਦਾ ਲਾਭ ਲਿਆ ਜਾਵੇ | ਇਸ ਦੇ ਨਾਲ ਹੀ ਉਨ੍ਹਾਂ ਹਲਕੇ ਵਿੱਚ ਹੋ ਰਹੇ ਵਿਕਾਸ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ | ਪਿੰਡ ਦੇ ਸਰਪੰਚ ਬੀਬਾ ਰਜ਼ੀਆ ਸੀਮਾ ਤੇ ਬਲਾਕ ਸੰਮਤੀ ਦੇ ਉੱਪ ਚੇਅਰਮੈਨ ਬੀਬਾ ਸੈਦਾ ਪ੍ਰਵੀਨ ਸਮੇਤ ਪਿੰਡ ਵਾਸੀਆਂ ਵੱਲੋਂ ਵਿਧਾਇਕ ਦਾ ਭਰਵਾਂ ਸਵਾਗਤ ਕੀਤਾ | ਇਸ ਮੌਕੇ ਸਰਪੰਚ ਬੀਬਾ ਰਜ਼ੀਆ ਸੀਮਾ, ਚੇਅਰਪਰਸਨ ਬਲਾਕ ਸੰਮਤੀ ਬੀਬਾ ਸੈਦਾ ਪ੍ਰਵੀਨ, ਇਸਹਾਕ ਮੁਹੰਮਦ ਸਾਬਕਾ ਸਰਪੰਚ, ਬਾਬੂ ਖਾਨ ਸਾਬਕਾ ਸਰਪੰਚ, ਬੂਟਾ ਖਾਨ ਪੰਚ, ਰੁਲਦੂ ਖਾਨ ਪੰਚ, ਰਬੀਨਾ ਪੰਚ, ਬਸਹਿਰਾ ਪੰਚ, ਸਮੀਮ ਬੇਗਮ ਪੰਚ, ਸਮੀਮ ਅਖਤਰ ਪੰਚ, ਅਸਲਮ ਪੰਚ, ਸਤਾਰ ਖਾਨ ਚੱਕੀ ਵਾਲਾ, ਲਾਲ ਦੀਨ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਸੋਈ ਗੈਸ ਸਿਲੰਡਰ ਨਾ ਮਿਲਣ ਤੋਂ ਅੱਕੇ ਲੋਕਾਂ ਨੇ ਕਿਸਾਨ ਜਥੇਬੰਦੀ ਦੀ ਅਗਵਾਈ 'ਚ ਦਿੱਤੀ ਸੰਘਰਸ਼ ਵਿੱਢਣ ਦੀ ਚਿਤਾਵਨੀ... ਅਗਲੀ ਖ਼ਬਰ ਹੱਜ ਕਮੇਟੀ ਪੰਜਾਬ ਦੇ ਚੇਅਰਮੈਨ ਮੁਹੰਮਦ ਹਾਸ਼ਿਮ ਸੂਫ਼ੀ ਨੂੰ ਜੱਦੀ ਸ਼ਹਿਰ ਅਹਿਮਦਗੜ੍ਹ ਪੁੱਜਣ 'ਤੇ ਕੀਤਾ ਸਨਮਾਨਿਤ
Ad Position 24