ਅਮਰਗੜ੍ਹ, 10 ਅਪ੍ਰੈਲ (ਅਜੀਤ ਬਿਊਰੋ)-ਲੋਕ ਹਿਤਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਮੋਹਰੀ ਸੰਸਥਾ ਜਰਨਲਿਸਟ ਕਲੱਬ ਅਮਰਗੜ੍ਹ ਦੇ ਨਵੇਂ ਦਫ਼ਤਰ ਦਾ ਉਦਘਾਟਨ ਨਗਰ ਪੰਚਾਇਤ ਪ੍ਰਧਾਨ ਬੀਬੀ ਜਸਪਾਲ ਕੌਰ ਵਲੋਂ ਕੀਤਾ ਗਿਆ | ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸਿਆਸੀ ਤੇ ਸਮਾਜਿਕ ਆਗੂ ਕੁਲਵੰਤ ਸਿੰਘ ਗੱਜਣਮਾਜਰਾ ਨੇ ਆਖਿਆ ਕਿ ਪੱਤਰਕਾਰੀ ਕੇਵਲ ਇੱਕ ਕਿੱਤਾ ਨਹੀਂ, ਸਗੋਂ ਸਮਾਜ ਪ੍ਰਤੀ ਇੱਕ ਵੱਡੀ ਜ਼ਿੰਮੇਵਾਰੀ ਹੈ | ਨਗਰ ਪੰਚਾਇਤ ਦੇ ਪ੍ਰਧਾਨ ਬੀਬੀ ਜਸਪਾਲ ਕੌਰ ਅਤੇ ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ ਨੇ ਸਾਂਝੇ ਤੌਰ 'ਤੇ ਸਮੁੱਚੀ ਕਲੱਬ ਦੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਹਲਕਾ ਵਿਧਾਇਕ ਪ੍ਰੋ.ਜਸਵੰਤ ਸਿੰਘ ਗੱਜਣਮਾਜਰਾ ਦੀ ਪ੍ਰੇਰਨਾ ਸਦਕਾ ਅਤੇ ਸਮੂਹ ਕੌਂਸਲਰਾਂ ਦੇ ਸਹਿਯੋਗ ਨਾਲ ਇਹ ਇਮਾਰਤ ਪੱਤਰਕਾਰ ਭਾਈਚਾਰੇ ਨੂੰ ਦਿੱਤੀ ਗਈ ਹੈ | ਕਲੱਬ ਪ੍ਰਧਾਨ ਡਾ. ਪਵਿੱਤਰ ਸਿੰਘ ਸਮੇਤ ਕਲੱਬ ਮੈਂਬਰਾਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਸਮਾਗਮ ਵਿਚ ਸਵਰਨਜੀਤ ਸਿੰਘ ਪਨੇਸਰ ਐਮ.ਡੀ. ਦਸਮੇਸ਼ ਮਕੈਨੀਕਲ ਅਮਰਗੜ੍ਹ, ਬਲਜਿੰਦਰ ਸਿੰਘ ਬਿੱਟੂ ਸੂਬਾ ਪ੍ਰਧਾਨ, ਭਾਰਤ ਵਿਕਾਸ ਪ੍ਰੀਸ਼ਦ, ਪਿ੍ੰਸ ਜੋਸ਼ੀ ਪ੍ਰਧਾਨ, ਰਾਮਾ ਕਲੱਬ ਅਮਰਗੜ੍ਹ, ਮਨਜਿੰਦਰ ਸਿੰਘ ਬਾਵਾ ਸਾਬਕਾ ਪ੍ਰਧਾਨ, ਨਗਰ ਪੰਚਾਇਤ ਅਮਰਗੜ੍ਹ, ਕੌਂਸਲਰ ਦੀਪਕ ਕੌੜਾ, ਸਰਪੰਚ ਮਨਪ੍ਰੀਤ ਸਿੰਘ ਮਨੀ ਨੰਗਲ, ਉਪ ਪ੍ਰਧਾਨ ਗੁਰਦਾਸ ਸਿੰਘ, ਭਿੰਦਰ ਸਿੰਘ ਲਾਂਗੜੀਆਂ ਫੁੱਲਾਂ ਵਾਲੇ, ਕੌਂਸਲਰ ਜਸਵਿੰਦਰ ਸਿੰਘ ਦੱਦੀ, ਹਰਸ਼ ਸਿੰਗਲਾ, ਸਰਪੰਚ ਸੁਖਵਿੰਦਰ ਸਿੰਘ ਸ਼ਾਹੀ ਝੱਲ, ਕੌਂਸਲਰ ਮਾਸਟਰ ਦਰਸ਼ਨ ਸਿੰਘ, ਕੌਂਸਲਰ ਸਰਦਾ ਰਾਮ, ਕੌਂਸਲਰ ਬੱਗਾ ਰਾਮ, ਰਜਿੰਦਰ ਸਿੰਘ ਹੈਪੀ, ਜਸਵਿੰਦਰ ਸਿੰਘ ਜੱਸੀ, ਗੁਰਵੀਰ ਸਿੰਘ ਗੁਰੀ, ਚੀਨੂ ਕੌਂਸਲ ਅਮਰਗੜ੍ਹ ਅਤੇ ਸਾਬਕਾ ਸਰਪੰਚ ਰਾਕੇਸ਼ ਜਖਮੀ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ |