16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਮਲੇਰਕੋਟਲਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਭਾਜਪਾ ਦਾ ਸਥਾਪਨਾ ਦਿਵਸ ਭਾਰਤੀ ਜਨਤਾ ਪਾਰਟੀ ਨੇ ਸਿਧਾਂਤਾਂ 'ਤੇ ਚੱਲ ਕੇ ਦੇਸ਼ ਨੂੰ ਨਵੇਂ ਵਿਕਾਸ ਦੇ ਰਾਹ 'ਤੇ ਲਿਆ ਕੇ ਖੜ੍ਹਾ ਕੀਤਾ- ਅਮਨ ਥਾਪਰ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਮਲੇਰਕੋਟਲਾ, 10 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ)-ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮਲੇਰਕੋਟਲਾ ਵੱਲੋਂ ਜ਼ਿਲ੍ਹਾ ਪ੍ਰਧਾਨ ਸਾਬਕਾ ਅਮਨ ਥਾਪਰ ਦੀ ਯੋਗ ਅਗਵਾਈ ਹੇਠ ਵੈਦ ਮੋਹਨ ਲਾਲ ਸੀਨੀਅਰ ਭਾਜਪਾ ਆਗੂ ਦੇ ਨਿਵਾਸ ਸਥਾਨ 'ਤੇ ਭਾਜਪਾ ਦਾ 47ਵਾਂ ਸਥਾਪਨਾ ਦਿਵਸ ਬੜੇ ਧੂਮਧਾਮ ਨਾਲ ਮਨਾਇਆ ਗਿਆ | ਜਿਸ ਵਿਚ ਵਿਸ਼ੇਸ਼ ਤੌਰ ਤੇ ਪਾਰਟੀ ਦੀ ਨਾਰੀ ਸ਼ਕਤੀ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਜਿਸ ਵਿਚ ਪੰਜਾਬ ਭਾਜਪਾ ਮਹਿਲਾ ਮੋਰਚਾ ਦੇ ਸਕੱਤਰ ਭਾਵਨਾ ਮਹਾਜਨ, ਜ਼ਿਲ੍ਹਾ ਸਕੱਤਰ ਅਨੀਤਾ ਜੈਨ, ਪੰਜਾਬ ਮਹਿਲਾ ਮੋਰਚਾ ਕਾਰਜਕਾਰਨੀ ਮੈਂਬਰ ਨਿਸ਼ਾ ਚਾਵਲਾ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਅਮਨ ਥਾਪਰ ਨੇ ਭਾਜਪਾ ਪੰਜਾਬ ਅਤੇ ਦੇਸ਼ ਵਾਸੀਆਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਮਾਤਰ ਇਕ ਅਜਿਹੀ ਪਾਰਟੀ ਹੈ, ਜਿਸ ਨੇ ਸਿਧਾਂਤਾਂ 'ਤੇ ਚੱਲ ਕੇ ਦੇਸ਼ ਨੂੰ ਇਕ ਨਵੇਂ ਵਿਕਾਸ ਦੇ ਰਾਹ 'ਤੇ ਲਿਆ ਕੇ ਖੜ੍ਹਾ ਕੀਤਾ ਹੈ | ਇਸੇ ਸਦਕਾ ਇਹ ਪਾਰਟੀ ਵਿਸ਼ਵ ਭਰ ਵਿਚ ਆਪਣੀ ਪਛਾਣ ਬਣਾ ਚੁੱਕੀ ਹੈ | ਉਨ੍ਹਾਂ ਕਿਹਾ ਕਿ ਜਿੱਥੇ ਭਾਜਪਾ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦਿੱਤੇ ਹਨ, ਉੱਥੇ ਹੀ ਉਦਯੋਗਿਕ ਵਿਕਾਸ ਅਤੇ ਡਿਜੀਟਲ ਇੰਡੀਆ ਵਰਗੀਆਂ ਯੋਜਨਾਵਾਂ ਦੇ ਉੱਪਰ ਵੀ ਕੰਮ ਕੀਤਾ ਹੈ | ਇਸ ਮੌਕੇ ਉਨ੍ਹਾਂ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਪਾਰਟੀ ਦੇ ਨਾਲ ਜੁੜ ਕੇ ਦੇਸ਼ ਨਿਰਮਾਣ ਵਿਚ ਆਪਣਾ ਹਿੱਸਾ ਜ਼ਰੂਰ ਪਾਉਣ | ਉਨ੍ਹਾਂ ਅੱਗੇ ਕਿਹਾ ਕਿ ਸਾਡੇ ਸਾਰਿਆਂ ਲਈ ਬਹੁਤ ਵੱਡਾ ਮੌਕਾ ਹੈ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਰਸਾਏ ਰਸਤਿਆਂ ਤੇ ਚੱਲਕੇ ਹੀ ਦੇਸ਼ ਨੂੰ ਬੁਲੰਦੀਆਂ ਤੇ ਪਹੁੰਚਾਈਏ ਤਾਂ ਜੋ ਉਨ੍ਹਾਂ ਦੇ ਦਰਸਾਏ ਰਸਤੇ ਤੇ ਚੱਲਕੇ ਅਸੀਂ ਵੀ ਭਾਰਤ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕੀਏ | ਇਸ ਮੌਕੇ ਮੌਜੂਦ ਪਾਰਟੀ ਦੇ ਆਗੂਆਂ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਸੁਰੇਸ਼ ਜੈਨ ਅਤੇ ਵੈਦ ਮੋਹਨ ਲਾਲ, ਮੁਹੰਮਦ ਨਈਮ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ | ਭਾਰਤੀ ਜਨਤਾ ਪਾਰਟੀ ਦੇ 47ਵੇਂ ਸਥਾਪਨਾ ਦਿਵਸ ਮੌਕੇ ਪਾਰਟੀ ਦੇ ਇਤਿਹਾਸ ਅਤੇ ਕੁਰਬਾਨੀਆਂ ਬਾਰੇ ਸਮੁੱਚੇ ਅਹੁਦੇਦਾਰਾਂ ਨੂੰ ਵਿਸਥਾਰ ਨਾਲ ਅਮਨ ਥਾਪਰ ਅਤੇ ਪਾਰਟੀ ਦੇ ਯੂਥ ਨੇਤਾ ਜ਼ਿਲ੍ਹਾ ਪ੍ਰਧਾਨ ਯੂਥ ਲੋਮਿਸ਼ ਸ਼ਰਮਾ ਸਾਬਕਾ ਅਤੇ ਲਿਆਕਤ ਅਲੀ ਜ਼ਿਲ੍ਹਾ ਪ੍ਰਧਾਨ ਮਨਿਓਰਟੀ ਮੋਰਚਾ ਵੱਲੋਂ ਜਾਣੂ ਕਰਵਾਇਆ ਗਿਆ ਅਤੇ ਪਾਰਟੀ ਦੇ ਝੰਡੇ ਘਰਾਂ ਵਿਚ ਲਗਾਉਣ ਲਈ ਵੰਡੇ ਗਏ | ਇਸ ਮੌਕੇ ਭਾਜਪਾ ਦੇ ਸੀਨੀਅਰ ਨੇਤਾ ਸੁਰੇਸ਼ ਜੈਨ, ਜ਼ਿਲ੍ਹਾ ਪ੍ਰਧਾਨ ਯੂਥ ਲੋਮਿਸ਼ ਸ਼ਰਮਾ ਸਾਬਕਾ ਅਤੇ ਲਿਆਕਤ ਅਲੀ ਜ਼ਿਲ੍ਹਾ ਪ੍ਰਧਾਨ ਮਨਿਓਰਟੀ ਮੋਰਚਾ, ਦਵਿੰਦਰ ਸਿੰਗਲਾ ਬੌਬੀ ਜਨਰਲ ਸਕੱਤਰ ਸਾਬਕਾ, ਕਾਲੇ ਖਾਂ ਦਿਹਾਤੀ ਪ੍ਰਧਾਨ, ਜਰਨਲ ਸਕੱਤਰ ਮੁਹੰਮਦ ਨਈਮ, ਅਰਪਣ ਕੌੜਾ ਆਫ਼ਿਸ ਸਕੱਤਰ ਸਾਬਕਾ, ਰਵੀ ਬਨਭੌਰਾ ਸੋਸ਼ਲ ਮੀਡੀਆ ਇੰਚਾਰਜ, ਦਵਿੰਦਰ ਸਿੰਘ ਯੂਥ ਆਗੂ, ਅਨਮੋਲ ਪ੍ਰੀਤ ਸਿੰਘ ਯੂਥ ਆਗੂ, ਮੁਹੰਮਦ ਆਮਿਰ ਜ਼ਿਲ੍ਹਾ ਉਪ ਪ੍ਰਧਾਨ ਮਨਿਓਰਟੀ ਮੋਰਚਾ, ਮੁਹੰਮਦ ਜ਼ਾਹਿਦ ਹੁਸੈਨ, ਖ਼ਾਨ ਸਾਬ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਜਪਾ ਆਗੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਅੱਤਵਾਦ ਪੀੜਤ ਹਿੰਦੂ ਪਰਿਵਾਰਾਂ ਨੂੰ ਜਲਦ ਮੁਆਵਜ਼ਾ ਦਿੱਤਾ ਜਾਵੇ - ਪ੍ਰਦੀਪ ਵਰਮਾ ਅਗਲੀ ਖ਼ਬਰ ਧਰਮ ਯੁੱਧ ਮੋਰਚਾ ਸਮਾਣਾ ਤੇ ਸ਼ਹੀਦ ਹੋਏ ਪਿੰਡ ਚੱਠਾ ਨਨਹੇੜਾ ਦੇ ਕਿਸਾਨ ਦਾ ਕੀਤਾ ਅੰਤਿਮ ਸੰਸਕਾਰ
Ad Position 24