ਸੰਗਰੂਰ, 10 ਅਪ੍ਰੈਲ (ਚੌਧਰੀ ਨੰਦ ਲਾਲ ਗਾਂਧੀ) - ਡਿਸਟਰਿਕ ਸੰਗਰੂਰ ਚੈਂਸ ਐਸੋਸੀਏਸ਼ਨ ਸੰਗਰੂਰ ਵੱਲੋਂ ਸਥਾਨਕ ਅਗਰਵਾਲ ਸਭਾ ਅਤੇ ਸਕੋਲਰਸ ਚੈਸ ਅਕੈਡਮੀ ਦੇ ਸਹਿਯੋਗ ਨਾਲ ਅਗਰਵਾਲ ਸਭਾ ਵਿਖੇ ਡਿਸਟਿਕ ਸੰਗਰੂਰ ਓਪਨ ਚੈਸ ਚੈਂਪੀਅਨਸ਼ਿਪ 12 ਅਪ੍ਰੈਲ ਨੂੰ ਕਰਵਾਈ ਜਾ ਰਹੀ ਹੈ | ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ, ਸੈਕਟਰੀ ਰਾਜਪ੍ਰੀਤ ਗੋਇਲ, ਚੇਅਰਮੈਨ ਰਕੇਸ਼ ਗੁਪਤਾ, ਅÏਰਗਨਾਈਜ਼ਰ ਅਤੇ ਕੈਸ਼ੀਅਰ ਦੀਪਕ ਕੁਮਾਰ ਨੇ ਦੱਸਿਆ ਕਿ ਚੈਸ ਚੈਂਪੀਅਨਸ਼ਿਪ ਦੌਰਾਨ 4 ਉਮਰ ਵਰਗਾਂ ਦੇ ਖਿਡਾਰੀਆਂ ਦੌਰਾਨ ਮੁਕਾਬਲੇ ਕਰਵਾਏ ਜਾਣਗੇ | ਉਨ੍ਹਾਂ ਦੱਸਿਆ ਕਿ ਓਪਨ, ਅੰਡਰ 14,ਅੰਡਰ 11 ਅਤੇ ਅੰਡਰ 9 ਉਮਰ ਵਰਗ ਦੇ ਖਿਡਾਰੀਆਂ ਦੇ ਮੁਕਾਬਲੇ ਕਰਵਾਏ ਜਾਣਗੇ | ਜੇਤੂ ਬੱਚਿਆਂ ਨੂੰ ਟਰਾਫ਼ੀ ਅਤੇ ਮੈਡਲਾਂ ਤੇ ਸਰਟੀਫਿਕੇਟ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ |