16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸ਼ੇਰਪੁਰ ਵਿਖੇ ਵੱਖ-ਵੱਖ ਪਾਰਟੀਆਂ ਦੇ ਦਰਜਨਾਂ ਨੌਜਵਾਨ ਅਕਾਲੀ ਦਲ ਵਿਚ ਸ਼ਾਮਿਲ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਸ਼ੇਰਪੁਰ, 10 ਅਪੈ੍ਰਲ (ਦਰਸ਼ਨ ਸਿੰਘ ਖੇੜੀ, ਮੇਘ ਰਾਜ਼ ਜੋਸ਼ੀ)-ਸਰਕਲ ਅਕਾਲੀ ਜਥਾ ਸ਼ੇਰਪੁਰ ਦੀ ਅਹਿਮ ਇਕੱਤਰਤਾ ਗਰੇਵਾਲ ਪੱਤੀ ਚੌਂਕ ਸ਼ੇਰਪੁਰ ਵਿਖੇ ਸਰਕਲ ਪ੍ਰਧਾਨ ਜਸਵਿੰਦਰ ਸਿੰਘ ਦੀਦਾਰਗੜ੍ਹ ਦੀ ਪ੍ਰਧਾਨਗੀ ਹੇਠ ਹੋਈ | ਇਸ ਸਮੇਂ ਹਲਕਾ ਮਹਿਲ ਕਲਾਂ ਦੇ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਅਤੇ ਸੀਨੀਅਰ ਅਕਾਲੀ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ ਪੰਜਾਬ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਸਮੇਂ ਵੱਖ ਵੱਖ ਪਾਰਟੀਆਂ 'ਚੋ ਨੌਜਵਾਨ ਗੁਰਵਿੰਦਰ ਸਿੰਘ, ਅਰਸ਼ਦੀਪ ਸਿੰਘ, ਜਸਵਿੰਦਰ ਸਿੰਘ, ਸੰਦੀਪ ਸਿੰਘ, ਗੁਰਸੇਵਕ ਸਿੰਘ, ਵਿਕਾਸ, ਕਾਲੀ ਟਿੱਬਾ, ਬਾਬਾ ਰਜਿੰਦਰ ਸਿੰਘ, ਗਗਨਦੀਪ ਸਿੰਘ ਆਦਿ ਆਗੂ ਅਕਾਲੀ ਦਲ ਵਿੱਚ ਸ਼ਾਮਿਲ ਹੋਏ | ਇਸ ਸਮੇਂ ਬੋਲਦਿਆਂ ਜਥੇਦਾਰ ਹਮੀਦੀ ਨੇ ਕਿਹਾ ਕਿ ਅੱਜ ਪੰਜਾਬ ਭਰ ਵਿੱਚ ਹਰ ਵਰਗ ਆਮ ਆਦਮੀ ਪਾਰਟੀ ਦੀਆਂ ਪੰਜਾਬ ਨੂੰ ਤਹਿਸ ਨਹਿਸ ਕਰਨ ਵਾਲੀਆਂ ਨੀਤੀਆਂ ਤੋਂ ਤੰਗ ਹੋ ਚੁੱਕਾ ਹੈ | ਅੱਜ ਲੋਕੀਂ ਬਾਪੂ ਬਾਦਲ ਨੂੰ ਇਸ ਕਰ ਕੇ ਯਾਦ ਕਰਦੇ ਹਨ ਕਿ ਉਨ੍ਹਾਂ ਨੇ ਪੰਜਾਬ ਦੇ ਸਰਬਪੱਖੀ ਵਿਕਾਸ ਦੇ ਨਾਲ ਨਾਲ ਹਰ ਇੱਕ ਵਰਗ ਨੂੰ ਉੱਚਾ ਚੁੱਕਣ ਲਈ ਅਹਿਮ ਕਦਮ ਉਠਾਏ ਸਨ | ਇਸ ਸਮੇਂ ਬੋਲਦਿਆਂ ਮਾਸਟਰ ਸ਼ੇਰਪੁਰ ਨੇ ਕਿਹਾ ਕਿ ਹੋਰਨਾਂ ਵਰਗਾਂ ਦੇ ਨਾਲ ਨਾਲ ਅੱਜ ਪੰਜਾਬ ਦਾ ਸਮੁੱਚਾ ਮੁਲਾਜ਼ਮ ਵਰਗ ਪੰਜਾਬ ਸਰਕਾਰ ਦਾ ਤਖਤ ਪਲਟਣ ਲਈ ਤਿਆਰ ਬਰ ਤਿਆਰ ਹੈ | ਇਸ ਮੌਕੇ ਸਰਕਲ ਪ੍ਰਧਾਨ ਪੰਜਗਰਾਈਆਂ ਜਗਦੇਵ ਸਿੰਘ ਵਧੇਸਾ, ਸਾਬਕਾ ਸਰਪੰਚ ਗ਼ਰੀਬ ਸਿੰਘ ਛੰਨਾਂ, ਜਸਪ੍ਰੀਤ ਸਿੰਘ ਜੱਸੀ ਖੇੜੀ, ਨੰਬਰਦਾਰ ਅਜੀਤ ਪਾਲ ਸਿੰਘ ਪੰਜਗਰਾਈਆਂ, ਭਜਨ ਸਿੰਘ ਚੇਅਰਮੈਨ, ਜਗਸੀਰ ਸਿੰਘ ਥਿੰਦ, ਜਗਪਾਲ ਸਿੰਘ ਤੂਰ, ਮੱਘਰ ਸਿੰਘ ਠੀਕਰੀਵਾਲਾ, ਯੂਥ ਆਗੂ ਬਲਜੀਤ ਸਿੰਘ ਗੁੰਮਟੀ, ਮਨੀ ਗਰੇਵਾਲ, ਦਰਸ਼ਨ ਸਿੰਘ ਦੀਦਾਰਗੜ੍ਹ, ਡਾਕਟਰ ਕਰਨਵੀਰ ਸਿੰਘ ਘਨੌਰੀ, ਕੁਲਵੰਤ ਸਿੰਘ ਜਗਦੇਵ, ਹਰਜਿੰਦਰ ਸਿੰਘ ਮਾਂਗੇਵਾਲ, ਕੁਲਵਿੰਦਰ ਸਿੰਘ ਮਾਂਗੇਵਾਲ, ਸੁਖਵਿੰਦਰ ਸਿੰਘ ਥਿੰਦ, ਹਰਨੇਕ ਸਿੰਘ ਬੜਿੰਗ, ਨਾਜ਼ਮ ਸਿੰਘ ਹੇੜੀਕੇ, ਗੁਰੀ ਗੰਡੇਵਾਲ, ਜਸਪਾਲ ਸਿੰਘ ਬੀਰੀ ਸ਼ੇਰਪੁਰ ਆਦਿ ਆਗੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਦੇ ਚੇਅਰਮੈਨ ਰਣਜੋਧ ਸਿੰਘ ਅਤੇ ਵਾਈਸ ਚੇਅਰਪਰਸਨ ਮਨਪ੍ਰੀਤ ਕੌਰ ਨੇ ਸੰਭਾਲਿਆ ਅਹੁਦਾ ਅਗਲੀ ਖ਼ਬਰ ਚੈਸ ਚੈਂਪੀਅਨਸ਼ਿਪ ਅਗਰਵਾਲ 12 ਨੂੰ
Ad Position 24