ਛਾਜਲੀ, 13 ਅਪ੍ਰੈਲ (ਅਜਾਇਬ ਸਿੰਘ ਨੀਲੋਵਾਲ)-ਖ਼ਾਲਸਾ ਸਾਜਨਾ ਦਿਵਸ, ਜੋਤਿਬਾ ਫੂਲੇ ਜੈਅੰਤੀ ਅਤੇ ਡਾ. ਬੀ. ਆਰ. ਅੰਬੇਡਕਰ ਜੈਅੰਤੀ ਨੂੰ ਸਮਰਪਿਤ 'ਬਹੁਜਨ ਕ੍ਰਾਂਤੀ ਮੇਲਾ-2026' ਪਿੰਡ ਗੋਬਿੰਦਗੜ੍ਹ ਜੇਜੀਆਂ ਦੇ ਅੰਬੇਡਕਰ ਭਵਨ ਵਿੱਚ ਬੜੀ ਧੂਮਧਾਮ ਨਾਲ ਕਰਵਾਇਆ ਗਿਆ | ਸਮਾਗਮ ਭੀਮ ਰਾਓ ਅੰਬੇਡਕਰ ਸੋਸ਼ਲ ਸਰਵਿਸ (ਬਰਾਸ) ਫਾਊਾਡੇਸ਼ਨ, ਭੀਮ ਆਰਮੀ, ਜ਼ਬਰ-ਜ਼ੁਲਮ ਵਿਰੋਧੀ ਫ਼ਰੰਟ ਪੰਜਾਬ, ਗੁਰੂ ਰਵਿਦਾਸ ਪ੍ਰਚਾਰ ਕਮੇਟੀ ਦਿੜ੍ਹਬਾ ਅਤੇ ਪ੍ਰਗਤੀ ਕਲਾ ਕੇਂਦਰ ਲਾਂਦੜਾ ਦੇ ਸਹਿਯੋਗ ਨਾਲ ਹੋਇਆ | ਇਸ ਮੌਕੇ 'ਸਵਿੱਤਰੀ ਬਾਈ ਫੂਲੇ ਅਵਾਰਡ-2' ਅਤੇ 'ਮੈਂ ਵੀ ਅੰਬੇਡਕਰ ਅਵਾਰਡ-14' ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਅਤੇ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ | ਨਾਲ ਹੀ ਛਤਰਪਤੀ ਸਾਹੂ ਜੀ ਮਹਾਰਾਜ ਸਮਾਜਿਕ ਯੋਗਦਾਨ ਸਨਮਾਨ ਵੀ ਦਿੱਤੇ ਗਏ | ਡਾ. ਰਿੱਤੁ ਸਿੰਘ ਅਤੇ ਦਰਸ਼ਨ ਸਿੰਘ ਬਾਜਵਾ ਨੇ ਸਿੱਖਿਆ ਅਤੇ ਸਮਾਜਿਕ ਜਾਗਰੂਕਤਾ 'ਤੇ ਜ਼ੋਰ ਦਿੱਤਾ | ਇਸ ਮੌਕੇ ਕਰਨੈਲ ਸਿੰਘ ਨੀਲੋਵਾਲ, ਹਰਵਿੰਦਰ ਸਿੰਘ ਮੰਡੇਰ, ਰਾਜ ਸਿੰਘ ਟੋਡਰਵਾਲ, ਹਰਜਸ ਸਿੰਘ ਖਡਿਆਲ, ਗੁਲਜ਼ਾਰ ਸਿੰਘ, ਰਣਜੀਤ ਸਿੰਘ ਜੋਂਡੀਅਰ, ਸਤਗੁਰ ਸਿੰਘ ਕੌਹਰੀਆਂ (ਬਸਪਾ) ਅਤੇ ਕੈਪ. ਹਰਭਜਨ ਸਿੰਘ (ਆਜ਼ਾਦ ਸਮਾਜ ਪਾਰਟੀ), ਮਾ ਰਣਜੀਤ ਸਿੰਘ ਛਾਜਲਾ (ਅਕਾਲੀ ਆਗੂ), ਡਾ ਜਗਰਾਜ ਸਿੰਘ (ਆਪ) ਸਮੇਤ ਕਈ ਆਗੂ ਹਾਜ਼ਰ ਰਹੇ | ਇਸ ਤੋਂ ਇਲਾਵਾ ਸਿਮਰਨਜੀਤ ਸਿੰਘ ਪਟਿਆਲਾ, ਚੇਅਰਮੈਨ ਲਾਭ ਸਿੰਘ, ਲਖਵਿੰਦਰ ਸਿੰਘ ਕਕਰਾਲਾ, ਗੁਰਪ੍ਰੀਤ ਸਿੰਘ ਖੋਖਰ, ਰਿੰਕੂ ਸਿੰਘ, ਅਜਾਇਬ ਸਿੰਘ ਨੀਲੋਵਾਲ, ਮਹਿੰਦਰ ਸਿੰਘ, ਨਿਰਮਲ ਸਿੰਘ ਬੰਟੀ ਨੰਗਲਾ, ਮਨਜੀਤ ਸਿੰਘ ਲਹਿਰਾ, ਕੁਲਦੀਪ ਸਿੰਘ ਗੋਬਿੰਦਗੜ੍ਹ, ਸੂਬੇਦਾਰ ਗੁਰਸੇਵਕ ਸਿੰਘ ਲੌਂਗੋਵਾਲ, ਤਰਸੇਮ ਸਿੰਘ ਲੌਂਗੋਵਾਲ, ਜਰਨੈਲ ਸਿੰਘ ਸੰਗਤੀਵਾਲਾ, ਡੋਗਰ ਸਿੰਘ ਪਟਿਆਲਾ, ਐਡਵੋਕੇਟ ਪ੍ਰੀਤ ਕਾਂਸ਼ੀ, ਕੇਸਰ ਸਿੰਘ ਖੁਰਾਣਾ, ਬਲਦੇਵ ਸਿੰਘ ਨਿਮਰ, ਜਗਸੀਰ ਸਿੰਘ ਜੇਈ, ਜਸਵਿੰਦਰ ਸਿੰਘ ਐਸਡੀਓ, ਲੈਕਚਰਾਰ ਸ਼ਮਸ਼ੇਰ ਸਿੰਘ ਸੰਗਰੂਰ (ਅਜ਼ਾਦ ਸਮਾਜ ਪਾਰਟੀ), ਜਗਸੀਰ ਸਿੰਘ ਜੱਗੀ ਕੈਂਪਰ, ਡਾ. ਭੀਮ ਸਿੰਘ ਭੂਕਲ, ਕੈਪਟਨ ਹਰਭਜਨ ਸਿੰਘ, ਮਾਸਟਰ ਸੰਜੀਵ, ਹਰਵਿੰਦਰ ਸਿੰਘ ਪੱਪਨ, ਡਾ. ਜਗਰਾਜ ਸਿੰਘ, ਪ੍ਰੀਤ ਘਰਾਟ, ਬੂਟਾ ਸਿੰਘ ਕੈਂਪਰ, ਮਾਸਟਰ ਰਘਵੀਰ ਸਿੰਘ, ਰੋਹੀ ਸਿੰਘ, ਲੈਕ ਜਗਜੀਤ ਸਿੰਘ ਸੰਗਰੂਰ, ਮਿ ਅਵਤਾਰ ਸਿੰਘ ਖੋਖਰ, ਗੁਰਦੀਪ ਸਿੰਘ ਖੋਖਰ, ਲਾਭ ਸਿੰਘ ਮੈਂਬਰ, ਬਿਕਰ ਸਿੰਘ ਗੋਬਿੰਦਗੜ੍ਹ, ਬਲਵਿੰਦਰ ਸਿੰਘ ਜ਼ਿਲੇਦਾਰ, ਰਵੀ ਛਾਜਲੀ, ਲਖਵਿੰਦਰ ਸਿੰਘ ਨੰਗਲਾ, ਸਾਬਕਾ ਸਰਪੰਚ ਭਿੰਦਰ ਕੌਰ ਟੋਡਰਵਾਲ, ਸਤਨਾਮ ਸਿੰਘ ਲਹਿਰਾ, ਰਿੰਕੂ ਸਿੰਘ ਗੋਬਿੰਦਗੜ੍ਹ, ਕਰਮੀ ਸਿੰਘ ਗੋਬਿੰਦਗੜ੍ਹ, ਗਮਦੂਰ ਸਿੰਘ ਗੋਬਿੰਦਗੜ੍ਹ, ਦਵਿੰਦਰ ਸਿੰਘ ਸੁਨਾਮ, ਸੰਦੀਪ ਸਿੰਘ ਧੀਮਾਨ, ਕਾਲਾ ਮਾਵੀ, ਜਸਵੀਰ ਸਿੰਘ ਲਾਡੀ (ਪੱਤਰਕਾਰ), ਹਾਕਮ ਸਿੰਘ ਮਹਿਲਾਂ, ਡਾ ਧੰਨ ਸਿੰਘ, ਗਗਨਦੀਪ ਕੌਰ ਲੌਂਗੋਵਾਲ, ਹਰਪ੍ਰੀਤ ਕੌਰ ਲੌਂਗੋਵਾਲ, ਸਰਬਜੀਤ ਕੌਰ ਨੀਲੋਵਾਲ, ਹਰਜੀਤ ਕੌਰ ਖੋਖਰ, ਹਰਪਾਲ ਕੌਰ ਲੌਂਗੋਵਾਲ, ਜਸਪਾਲ ਕੌਰ ਪੰਚ, ਅਮਨਦੀਪ ਕੌਰ, ਪਰਵਿੰਦਰ ਕੌਰ ਛਾਜਲੀ, ਗੁਰਵਿੰਦਰ ਕੌਰ ਛਾਜਲੀ, ਜਗਜੀਤ ਕੌਰ ਨੰਗਲਾ, ਪਰਮਜੀਤ ਕੌਰ ਗੋਬਿੰਦਗੜ੍ਹ, ਪ੍ਰਕਾਸ਼ ਕੌਰ ਗੋਬਿੰਦਗੜ੍ਹ, ਅਮਨਦੀਪ ਕੌਰ ਗੋਬਿੰਦਗੜ੍ਹ, ਹਰਪ੍ਰੀਤ ਕੌਰ ਲੌਂਗੋਵਾਲ, ਜਸ਼ਨਦੀਪ ਕੌਰ ਲੌਂਗੋਵਾਲ, ਪਰਵਿੰਦਰ ਕੌਰ, ਮੇਹਰ ਸਿੰਘ ਸੰਗਰੂਰ ਅਤੇ ਚਰਨਜੀਤ ਸਿੰਘ ਨਫਰੀਆ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ | ਅੰਤ ਵਿੱਚ ਕੁਲਦੀਪ ਸਿੰਘ ਹਰਿਆਊ ਨੇ ਧੰਨਵਾਦ ਕੀਤਾ |