ਮਲੇਰਕੋਟਲਾ, 14 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਘੋਸ਼ਿਤ 8ਵੀਂ ਜਮਾਤ ਦਾ ਆਬਾਨ ਪਬਲਿਕ ਸਕੂਲ ਮਲੇਰਕੋਟਲਾ ਦਾ ਨਤੀਜਾ 100 ਫ਼ੀਸਦੀ ਰਿਹਾ | ਪਿ੍ੰਸੀਪਲ ਮੁਹੰਮਦ ਅਸ਼ਰਫ ਨੇ ਦੱਸਿਆ ਕਿ ਮੁਹੰਮਦ ਆਬਾਨ ਪੁੱਤਰ ਮੁਹੰਮਦ ਅਸ਼ਰਫ ਨੇ 449/600 ਨੰਬਰ ਲੈ ਕੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਸ਼ਹਿਨਾਜ ਪ੍ਰਵੀਨ ਪੁੱਤਰੀ ਮੁਹੰਮਦ ਸਿਰਾਜ ਆਲਮ ਨੇ 428/600 ਨੰਬਰ ਲੈ ਕੇ ਦੂਜਾ ਅਤੇ ਸਮੀਰ ਨਿਸਾਰ ਪੁੱਤਰ ਮੁਹੰਮਦ ਨਿਸਾਰ ਨੇ 421/600 ਨੰਬਰਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਬਾਕੀ ਵਿਦਿਆਰਥੀ ਵੀ ਬਹੁਤ ਵਧੀਆ ਨੰਬਰਾਂ ਨਾਲ ਫ਼ਸਟ ਡਿਵੀਜ਼ਨ ਵਿਚ ਪਾਸ ਹੋਏ ਹਨ | ਇਸ ਮੌਕੇ ਪਿ੍ੰਸੀਪਲ ਮੁਹੰਮਦ ਅਸ਼ਰਫ ਨੇ ਇਸ ਚੰਗੇ ਨਤੀਜੇ ਦਾ ਸਿਹਰਾ ਸਕੂਲ ਦੇ ਸਟਾਫ਼ ਅਤੇ ਬੱਚਿਆਂ ਦੇ ਮਾਪਿਆਂ ਨੂੰ ਦਿੱਤਾ | ਉਨ੍ਹਾਂ ਕਿਹਾ ਕਿ ਇਸ 100 ਪ੍ਰਤੀਸ਼ਤ ਨਤੀਜੇ ਲਈ ਬੱਚੇ, ਸਕੂਲ ਮੈਨੇਜਮੈਂਟ ਅਤੇ ਸਟਾਫ਼ ਵਧਾਈ ਦੇ ਪਾਤਰ ਹਨ |