ਖਨੌਰੀ, 16 ਅਪ੍ਰੈਲ (ਬਲਵਿੰਦਰ ਸਿੰਘ ਥਿੰਦ) - ਖਨੌਰੀ ਦੇ ਰੂਟਸ ਮਿਲੇਨੀਅਮ ਸਕੂਲ ਵਿੱਚ ਨਰਸਰੀ ਕਲਾਸ ਦੇ ਵਿਦਿਆਰਥੀਆਂ ਲਈ ਵਿੱਦਿਆ ਆਰੰਭ ਦਿਵਸ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਮਾਪੇ ਆਪਣੇ ਬੱਚਿਆਂ ਨਾਲ ਸਕੂਲ ਵਿੱਚ ਬੜੇ ਹੀ ਚਾਵਾਂ ਨਾਲ ਪਹੁੰਚੇ | ਸਮਾਰੋਹ ਦੌਰਾਨ ਮਾਂ ਸਰਸਵਤੀ ਦੀ ਪੂਜਾ ਕੀਤੀ ਗਈ ਅਤੇ ਬੱਚਿਆਂ ਨੂੰ ਚਾਵਲ ਉ~ਤੇ ਆਪਣਾ ਪਹਿਲਾ ਅੱਖਰ ਲਿਖਾਇਆ ਗਿਆ | ਇਸ ਤੋਂ ਬਾਅਦ ਮਾਪਿਆਂ ਦੀ ਸਹਾਇਤਾ ਨਾਲ ਵਿਦਿਆਰਥੀਆਂ ਨੇ ਸਕੂਲ ਵੱਲੋਂ ਦਿੱਤੀ ਗਈ ਸ਼ੀਟ 'ਤੇ ਆਪਣਾ ਪਹਿਲਾ ਅੱਖਰ ਲਿਖਿਆ | ਇਹ ਮੌਕਾ ਸਭ ਲਈ ਬਹੁਤ ਹੀ ਖ਼ੁਸ਼ੀ ਭਰਿਆ ਸੀ ਅਤੇ ਮਾਪੇ ਅਤੇ ਬੱਚੇ ਬੜੇ ਹੀ ਪ੍ਰਸੰਨ ਦਿਖਾਈ ਦਿੱਤੇ | ਇਸ ਮੌਕੇ ਤੇ ਸਕੂਲ ਦੀ ਪਿ੍ੰਸੀਪਲ ਡਾ. ਰਮਨਦੀਪ ਕੌਰ ਤੋਂ ਇਲਾਵਾ ਮਹਿਮਾਨਾਂ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਦੇ ਉਜਲੇ ਭਵਿੱਖ ਲਈ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਇਹ ਸਮਾਰੋਹ ਖ਼ੁਸ਼ੀਆਂ ਅਤੇ ਯਾਦਗਾਰ ਪਲਾਂ ਨਾਲ ਭਰਪੂਰ ਰਿਹਾ | ਇਸ ਸਮਾਗਮ ਵਿੱਚ ਸਕੂਲ ਦੇ ਚੇਅਰਮੈਨ ਡਾ. ਸਨੀ ਮਹਿਤਾ, ਡਾਇਰੈਕਟਰ ਡਾ. ਸ਼ਵੇਤਾ ਮਹਿਤਾ, ਡਾਇਰੈਕਟਰ ਸ਼੍ਰੀ ਸੰਜੀਵ ਸਿੰਗਲਾ ਅਤੇ ਮੈਡਮ ਰੇਖਾ ਸਿੰਗਲਾ ਨੇ ਵਿਸ਼ੇਸ਼ ਤੌਰ ਤੇ ਆਪਣੀ ਹਾਜ਼ਰੀ ਲਗਵਾਈ |