23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਲਹਿਰਾ ਹਲਕਾ ਤੇ ਪਾਰਟੀ ਛੱਡ ਕੇ ਕਿਤੇ ਨਹੀਂ ਜਾ ਰਿਹਾਂ - ਪਰਮਿੰਦਰ ਸਿੰਘ ਢੀਂਡਸਾ

Ad Position 21
No active advertisement
ਅਜੀਤ ਡੈਸਕ 17-04-2026
ਮੂਨਕ, 16 ਅਪੈ੍ਰਲ (ਪ੍ਰਵੀਨ ਮਦਾਨ, ਕੇਵਲ ਸਿੰਗਲਾ) - ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮੂਨਕ ਵਿੱਚ 'ਅਜੀਤ' ਨਾਲ ਗੱਲਬਾਤ ਦੌਰਾਨ ਵਿਰੋਧੀਆਂ ਦੇ ਉਨ੍ਹਾਂ ਸੁਪਨਿਆਂ ਤੇ ਪਾਣੀ ਫੇਰ ਦਿੱਤਾ ਜੋ ਉਹ ਬੀਤੇ ਸਮੇਂ ਤੋ ਲੈ ਰਹੇ ਸਨ ਅਤੇ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਦੇ ਲਹਿਰਾ ਹਲਕਾ ਛੱਡਣ ਅਤੇ ਹੋਰ ਪਾਰਟੀਆਂ ਵਿੱਚ ਜਾਣ ਦੀਆਂ ਗੱਲਾਂ ਹਲਕੇ ਵਿੱਚ ਫੈਲਾ ਰਹੇ ਸਨ | ਸ. ਢੀਂਡਸਾ ਕਿਹਾ ਕੀ ਸਰਵ ਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ ਕੰਮ ਕਰ ਰਹੇ ਹਾਂ ਅਤੇ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੰਵਿਧਾਨ ਅਨੁਸਾਰ ਹੀ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਹਾਜ਼ਰ ਹਨ | ਉਨ੍ਹਾਂ ਕਿਹਾ ਕੀ ਉਹ ਲਹਿਰਾ ਹਲਕਾ ਛੱਡ ਕੇ ਕਿਤੇ ਨਹੀਂ ਜਾ ਰਹੇ | ਨਾ ਹੀ ਕਾਂਗਰਸ ਜਾ ਬੀ.ਜੇ.ਪੀ. ਵਿੱਚ ਜਾਣ ਬਾਰੇ ਕੁੱਝ ਸੋਚ ਰਹੇ ਹਨ ਇਹ ਸਭ ਬੌਖਲਾਹਟ ਕਾਰਨ ਵਿਰੋਧੀਆਂ ਦੀ ਚਾਲ ਹੈ ਅਤੇ ਉਹ ਦਿਨ ਵਿੱਚ ਹੀ ਮੁੰਗੇਰੀ ਲਾਲ ਦੇ ਹਸੀਨ ਸੁਪਨੇ ਲੈ ਰਹੇ ਹਨ | ਉਨ੍ਹਾਂ ਕਿਹਾ ਕੀ ਲਹਿਰੇ ਹਲਕੇ ਵੱਲੋਂ ਦਿੱਤੇ ਪਿਆਰ ਦੇ ਉਹ ਕਰਜ਼ਾਈ ਹਨ | ਸਰਕਾਰ ਵਿੱਚ ਹੁੰਦੇ ਹੋਏ ਉਨ੍ਹਾਂ ਹਲਕੇ ਲਈ ਲੋਕਾਂ ਦੀ ਸਲਾਹ ਅਨੁਸਾਰ ਰਿਕਾਰਡ ਕੰਮ ਕਰਵਾਏ ਜਿਸ ਤੋਂ ਹਲਕੇ ਦੇ ਲੋਕ ਭਲੀਭਾਂਤ ਜਾਣੂ ਹਨ | ਉਨ੍ਹਾਂ ਕਿਹਾ ਕੀ ਹੁਣ ਜੋ ਹਲਕੇ ਦੀ ਹਾਲਤ ਹੈ ਉਹ ਕਿਸੇ ਤੋਂ ਛੁਪੀ ਨਹੀਂ ਹੈ | ਤਹਿਸੀਲ ਕੰਪਲੈਕਸ ਵਿੱਚ ਸੁਵਿਧਾਵਾਂ ਦੀ ਕਮੀ ਦੇ ਨਾਲ ਲਹਿਰਾ, ਮੂਨਕ ਸਭ ਡਵੀਜ਼ਨ ਵਿੱਚ ਇੱਕ ਹੀ ਐਸ.ਡੀ.ਐਮ. ਨਾਲ ਕੰਮ ਚਲਾਇਆ ਜਾ ਰਿਹਾ ਹੈ | ਡੀ.ਐਸ.ਪੀ. ਮੂਨਕ ਵੀ ਡੈਪੂਟੇਸ਼ਨ ਤੇ ਚੱਲ ਰਿਹਾ ਹੈ | ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਅਤੇ ਕੁੱਝ ਹੋਰ ਅਧਿਕਾਰੀ ਵੀ ਡੈਪੂਟੇਸ਼ਨ ਤੇ ਕੰਮ ਚਲਾ ਰਹੇ ਹੈ | ਮੂਨਕ ਸਬ ਡਵੀਜ਼ਨ ਨੂੰ ਡੈਪੂਟੇਸ਼ਨ ਤੇ ਚਲਾਇਆ ਜਾ ਰਿਹਾ ਹੈ | ਜਿਸ ਕਾਰਨ ਖਨੋਰੀ ਤੱਕ ਹਲਕੇ ਦੇ ਲੋਕ ਖੱਜਲ ਖ਼ੁਆਰ ਹੋ ਰਹੇ ਹਨ | ਉਨ੍ਹਾਂ ਦੱਸਿਆ ਕੀ ਯੂਨੀਵਰਸਿਟੀ ਸਰਕਾਰੀ ਕਾਲਜ ਵਿੱਚ ਸੁਵਿਧਾਵਾਂ ਤੋ ਬਿਨਾਂ ਬਿਲਡਿੰਗ, ਜ਼ਰੂਰੀ ਕੋਰਸਾਂ ਦੀ ਘਾਟ ਬਾਰੇ ਹਲਕੇ ਦੇ ਲੋਕ ਦੱਸ ਰਹੇ ਹਨ | ਨਗਰ ਪੰਚਾਇਤ ਦੇ ਕੁੱਝ ਕੌਸਲਰਾਂ ਨੇ ਦੱਸਿਆ ਕੀ ਪ੍ਰੋਰਪਰ ਸ਼ਹਿਰ ਦੇ ਵਿਕਾਸ ਲਈ ਹੁਣ ਤੱਕ ਕੋਈ ਗਰਾਂਟ ਨਹੀ ਮਿਲੀ ਜਿਸ ਕਾਰਨ ਸ਼ਹਿਰ ਦੇ ਵਿਕਾਸ ਰੁਕੇ ਹੋਏ ਹਨ | ਅਨਾਜ ਮੰਡੀ ਵਿੱਚ ਚੌਕੀਦਾਰ ਨਾ ਹੋਣ ਕਾਰਨ ਫ਼ਸਲ ਚੋਰੀ ਹੋ ਰਹੀ ਹੈ | ਇਸੇ ਤਰਾਂ ਬਾਕੀ ਹਲਕੇ ਦੇ ਪਿੰਡਾਂ ਦਾ ਹਾਲ ਹੈ | ਸ: ਢੀਂਡਸਾ ਨੇ ਕਿਹਾ ਕੀ ਵਿਰੋਧੀ ਅਸਲ ਮੁੱਦਿਆਂ ਤੋ ਧਿਆਨ ਭਟਕਾ ਕੇ ਉਕਤ ਗੱਲਾਂ ਕਰ ਰਹੇ ਹਨ | ਉਨ੍ਹਾਂ ਕਿਹਾ ਕੀ ਪਾਰਟੀ ਸਿਧਾਂਤਾਂ ਅਨੁਸਾਰ ਅਤੇ ਪੰਜਾਬ ਹਿਤ ਲਈ ਜੋ ਫੈਸਲਾ ਵਰਕਰ ਕਰਨਗੇ ਉਸ ਦਾ ਉਹ ਸਤਿਕਾਰ ਕਰਨਗੇ | ਇਸ ਸਮੇਂ ਉਨ੍ਹਾਂ ਨਾਲ ਅਕਾਲੀ ਦਲ ਪੁਨਰ ਸੁਰਜੀਤ ਪੰਜਾਬ ਦੇ ਆਗੂ ਰਾਮਪਾਲ ਸਿੰਘ ਬਹਿਣੀਵਾਲ ਪੀ.ਏ. ਵਰਿੰਦਰ ਪਾਲ ਟੀਟੂ, ਹਰਜੋਤ ਸਿੰਘ, ਹਰਦੀਪ ਢੀਂਡਸਾ, ਸਾਬਕਾ ਨਗਰ ਪੰਚਾਇਤ ਪ੍ਰਧਾਨ ਭੀਮ ਸੈਨ ਗਰਗ, ਆਗੂ ਕਸ਼ਿਸ਼ ਅਰੋੜਾ, ਮੋਹਿਕ ਗਰਗ, ਕਾਬਲ ਸਿੰਘ ਸੇਖੋਂ, ਕੌਸਲਰ ਰਜੇਸ਼ ਕੁਮਾਰ, ਸੰਦੀਪ ਬੰਗਾ, ਆੜ੍ਹਤੀ ਐਸੋਸੀਏਸ਼ਨ ਮੂਨਕ ਦੇ ਮੈਂਬਰ ਆਦੀ ਉਨ੍ਹਾਂ ਨਾਲ ਸਨ |
Ad Position 22
No active advertisement
ਪਿਛਲੀ ਖ਼ਬਰ ਕਣਕ ਦੀ ਖ਼ਰੀਦ ਤੇ ਹੋਰ ਭਖਵੇਂ ਮਸਲਿਆਂ ਨੂੰ ਲੈ ਕੇ ਕਿਸਾਨਾਂ ਨੇ ਡੀ.ਸੀ. ਦਫ਼ਤਰ ਬਾਹਰ ਦਿੱਤਾ ਧਰਨਾ ਅਗਲੀ ਖ਼ਬਰ ਰੂਟਸ ਮਿਲੇਨੀਅਮ ਸਕੂਲ ਵਿੱਚ ਵਿੱਦਿਆ ਆਰੰਭ ਦਿਵਸ ਮਨਾਇਆ
Ad Position 24