23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਕਣਕ ਦੀ ਖ਼ਰੀਦ ਤੇ ਹੋਰ ਭਖਵੇਂ ਮਸਲਿਆਂ ਨੂੰ ਲੈ ਕੇ ਕਿਸਾਨਾਂ ਨੇ ਡੀ.ਸੀ. ਦਫ਼ਤਰ ਬਾਹਰ ਦਿੱਤਾ ਧਰਨਾ

Ad Position 21
No active advertisement
ਅਜੀਤ ਡੈਸਕ 17-04-2026
ਸੰਗਰੂਰ, 16 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਲਾ ਸੰਗਰੂਰ ਵੱਲੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਡੂਆਂ ਅਤੇ ਜ਼ਿਲ੍ਹਾ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਅਧੀਨ ਡੀ.ਸੀ. ਦਫ਼ਤਰ ਅੱਗੇ ਕਣਕ ਦੀ ਖ਼ਰੀਦ ਨੂੰ ਲੈ ਕੇ ਇੱਕ ਦਿਨ ਦਾ ਰੋਸ ਧਰਨਾ ਦਿੱਤਾ ਗਿਆ | ਧਰਨੇ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕਣਕ ਦੀ ਖ਼ਰੀਦ ਤੋਂ ਆਨਾਕਾਨੀ ਕਰ ਰਹੀਆਂ ਹਨ ਅਤੇ ਕਹਿ ਰਹੀਆਂ ਹਨ ਕਿ ਦਾਣਾ ਕਮਜ਼ੋਰ ਹੈ ਅਤੇ ਟੋਟਾ ਵੀ ਬਹੁਤ ਹੈ |
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਫ਼ਸਲਾਂ ਤੇ ਗੜੇਮਾਰੀ ਨੇ ਬਹੁਤ ਨੁਕਸਾਨ ਕੀਤਾ ਹੈ ਐਤਕੀਂ ਬੇਮੌਸਮੀ ਬਾਰਸ਼ ਕਰਕੇ ਕਣਕ ਦਾ ਦਾਣਾ ਥੋੜ੍ਹਾ ਜਿਹਾ ਕਮਜ਼ੋਰ ਹੋਇਆ ਹੈ ਅਤੇ ਕਿਸਾਨਾਂ ਦਾ ਘੱਟੋ ਘੱਟ ਛੇ ਕੁਇੰਟਲ ਪ੍ਰਤੀ ਕਿੱਲਾ ਨੁਕਸਾਨ ਹੋਇਆ ਹੈ | ਅਸਲ ਵਿੱਚ ਸਰਕਾਰਾਂ ਦੀ ਤਰਫ਼ੋਂ ਸੀਡ ਬਿਲ ਬਿਜਲੀ 2025 ਲੇਬਰ ਕੋਡ ਫ਼ਰੀ ਟਰੇਡ ਡੀਲ ਅਤੇ ਜਨਤਕ ਅਦਾਰਿਆਂ ਦਾ ਨਿੱਜੀਕਰਨ ਕਰਨਾ ਇੱਕੋ ਇੱਕ ਸਰਕਾਰ ਦੀ ਮਨਸਾ ਹੈ ਬਾਹਰਲੇ ਦੇਸ਼ਾਂ ਤੋਂ ਜੋ ਅਨਾਜ ਸਮਾਨ ਆਵੇਗਾ ਉਸ ਤੇ ਭਾਰਤ ਜ਼ੀਰੋ ਟੈਕਸ ਤੱਕ ਵੀ ਟੈਕਸ ਨਹੀਂ ਲਾਵੇਗਾ ਅਤੇ ਜੋ ਸਾਡਾ ਸਮਾਨ ਫ਼ਸਲਾਂ ਆਦਿ ਬਾਹਰ ਜਾਣਗੀਆਂ ਉਨ੍ਹਾਂ ਤੇ 18% ਤੋਂ 35% ਤੱਕ ਟੈਕਸ ਲੱਗੇਗਾ | ਆਗੂਆਂ ਨੇ ਕਿਹਾ ਕਿ ਸਾਡੇ ਕਿਸਾਨਾਂ ਤੇ ਅਮਰੀਕਾ ਦੇ ਕਿਸਾਨਾਂ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ | ਅਮਰੀਕਾ ਦੇ ਕਿਸਾਨ ਨੂੰ ਇੱਕ ਲੱਖ ਡਾਲਰ ਯੂ.ਐਸ.ਏ. ਸਬਸਿਡੀ ਦੇ ਰਿਹਾ ਹੈ | ਕਿਸਾਨ ਆਗੂਆਂ ਨੇ ਸਰਕਾਰ ਨੂੰ ਸਖਤ ਲਹਿਜ਼ੇ ਵਿੱਚ ਕਿਹਾ ਹੈ ਕਿ ਕਣਕ ਦੀ ਫ਼ਸਲ ਹਰ ਹੀਲੇ ਵਿਕਾਕੇਰਹਾਂਗੇ | ਅੱਜ ਦੇ ਧਰਨੇ ਸਮੇਂ ਬਹਾਲ ਸਿੰਘ ਢੀਂਡਸਾ, ਅਮਨਦੀਪ ਸਿੰਘ ਮਹਿਲਾਂ, ਹਰਜੀਤ ਸਿੰਘ ਮਹਿਲਾਂ, ਜਗਤਾਰ ਸਿੰਘ ਲੱਡੀ, ਹਰਬੰਸ ਸਿੰਘ ਲੱਡਾ, ਬਹਾਦਰ ਸਿੰਘ ਭਟਾਲ ਖੁਰਦ, ਸੁਖਦੇਵ ਸਿੰਘ ਕੜੈਲ, ਗੁਰਪ੍ਰੀਤ ਸਿੰਘ ਸੰਗਤਪੁਰਾ, ਸੁਖਪਾਲ ਮਾਣਕ ਕਣਕਵਾਲ, ਜਸਬੀਰ ਸਿੰਘ ਗੱਗੜਪੁਰ, ਭੈਣ ਜਸਬੀਰ ਕੌਰ ਉਗਰਾਹਾਂ, ਭੈਣ ਰਣਦੀਪ ਕੌਰ ਰਟੋਲਾ, ਆਦਿ ਨੇ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਹਰੀਸ਼ ਕੁਮਾਰ ਨੇ ਨਾਇਬ ਤਹਿਸੀਲਦਾਰ ਅਮਰਗੜ੍ਹ ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਲਹਿਰਾ ਹਲਕਾ ਤੇ ਪਾਰਟੀ ਛੱਡ ਕੇ ਕਿਤੇ ਨਹੀਂ ਜਾ ਰਿਹਾਂ - ਪਰਮਿੰਦਰ ਸਿੰਘ ਢੀਂਡਸਾ
Ad Position 24