ਅਮਰਗੜ੍ਹ, 16 ਅਪ੍ਰੈਲ (ਪਵਿੱਤਰ ਸਿੰਘ, ਜਤਿੰਦਰ ਮੰਨਵੀ)-ਤਹਿਸੀਲਦਾਰ ਲਵਦੀਪ ਸਿੰਘ ਦੇ ਬਦਲੀ ਉਪਰੰਤ ਹਰੀਸ਼ ਕੁਮਾਰ ਨੇ ਨਾਇਬ ਤਹਿਸੀਲਦਾਰ ਅਮਰਗੜ੍ਹ ਦਾ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਤਹਿਸੀਲ ਕੰਪਲੈਕਸ ਅਮਰਗੜ੍ਹ ਦੇ ਸਟਾਫ਼ ਤੋਂ ਇਲਾਵਾ ਪੰਜਾਬ ਨੰਬਰਦਾਰ ਯੂਨੀਅਨ ਵਲੋਂ ਨੈਬ ਤਹਿਸੀਲਦਾਰ ਹਰੀਸ਼ ਕੁਮਾਰ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਕਰ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਨੇ ਕਿਹਾ ਕਿ ਉਹ ਲੋਕਾਂ ਦੇ ਕੰਮ ਬਗੈਰ ਕਿਸੇ ਦੇਰੀ ਤੋਂ ਕਰਨ ਨੂੰ ਤਰਜੀਹ ਦੇਣਗੇ ਅਤੇ ਕੰਮ ਵਾਲੇ ਦਿਨ ਕੋਈ ਵੀ ਵਿਅਕਤੀ ਉਨ੍ਹਾਂ ਨੂੰ ਦਫ਼ਤਰ ਆ ਕੇ ਮਿਲ ਸਕਦਾ ਹੈ | ਪੰਜਾਬ ਨੰਬਰਦਾਰਾ ਯੂਨੀਅਨ ਤਹਿਸੀਲ ਅਮਰਗੜ੍ਹ ਦੇ ਪ੍ਰਧਾਨ ਮਲਕੀਤ ਸਿੰਘ ਸਲੇਮਪੁਰ ਮੇਨ ਨੰਬਰਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਨਾਇਬ ਤਹਿਸੀਲਦਾਰ ਨਾਲ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਖ਼ਜ਼ਾਨਚੀ ਭਰਭੂਰ ਸਿੰਘ ਅਲੀਪੁਰ, ਗੁਰਪ੍ਰੀਤ ਸਿੰਘ ਝੱਲ, ਨਵਤੇਜ ਸਿੰਘ ਝੱਲ, ਜਮੀਲ ਮੁਹੰਮਦ ਮੁਹੰਮਦਪੁਰਾ, ਰਣਜੀਤ ਸਿੰਘ ਆਲੀਪੁਰ ਰੁਪਿੰਦਰ ਸਿੰਘ ਭੁਮਸੀ, ਹਰਜਿੰਦਰ ਸਿੰਘ ਚੌਂਦਾ ਆਦਿ ਮੌਜੂਦ ਸਨ |