21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਟਰੱਕ ਯੂਨੀਅਨ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ

Ad Position 21
No active advertisement
ਅਜੀਤ ਡੈਸਕ 17-04-2026
ਮਲੇਰਕੋਟਲਾ, 16 ਅਪ੍ਰੈਲ (ਥਿੰਦ) - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪਿੰਡ ਆਦਮਪਾਲ ਦੇ ਸਰਪੰਚ ਅਤੇ ਟਰੱਕ ਯੂਨੀਅਨ ਮਲੇਰਕੋਟਲਾ ਦੇ ਪ੍ਰਧਾਨ ਨਰਿੰਦਰ ਸਿੰਘ ਸੋਹੀ ਦੀ ਅਗਵਾਈ ਹੇਠ ਅਤੇ ਸਮੂਹ ਟਰੱਕ ਅਪਰੇਟਰਾਂ ਵੱਲੋਂ ਅੱਜ ਟਰੱਕ ਯੂਨੀਅਨ ਮਲੇਰਕੋਟਲਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਰਖਵਾਏ ਗਏ | ਜਿਸ ਵਿਚ ਭਾਈ ਗੁਰਜੰਟ ਸਿੰਘ ਅਤੇ ਉਨ੍ਹਾਂ ਦੇ ਜੱਥੇ ਵੱਲੋਂ ਕੀਰਤਨ ਸਰਵਨ ਕਰਦਿਆਂ ਮਾਨਵਤਾ ਦੇ ਭਲੇ ਅਤੇ ਸੁੱਖ ਸ਼ਾਂਤੀ ਦੀ ਅਰਦਾਸ ਕਰਵਾਈ ਗਈ | ਜਿਸ ਵਿਚ ਵਿਧਾਇਕ ਮਲੇਰਕੋਟਲਾ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਅਤੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਉਚੇਚੇ ਤੌਰ ਤੇ ਹਾਜ਼ਰੀ ਭਰੀ | ਇਸ ਮੌਕੇ ਡੀ.ਐੱਸ.ਪੀ. ਡਾਕਟਰ ਮਾਨਵਜੀਤ ਸਿੰਘ ਸਿੱਧੂ, ਚੇਅਰਮੈਨ ਜ਼ਾਫ਼ਰ ਅਲੀ ਭੈਣੀ ਮਾਰਕੀਟ ਕਮੇਟੀ ਮਲੇਰਕੋਟਲਾ, ਇੰਸਪੈਕਟਰ ਰਸ਼ਮਿੰਦਰ ਸਿੰਘ, ਜਸਵੀਰ ਸਿੰਘ ਦਿਓਲ, ਰਣਜੀਤ ਸ਼ਰਮਾ ਮਾਹੀ-ਬਾਵਾ ਫੀਡ, ਮਨਵੀਰ ਸਿੰਘ ਗਰੇਵਾਲ, ਤੀਰਥ ਸਿੰਘ ਬੜੈਚ ਬੁਰਜ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਮਲੇਰਕੋਟਲਾ, ਗੁਰਮੀਤ ਸਿੰਘ ਬੁਰਜ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਐਡਵੋਕੇਟ ਰਵਿੰਦਰ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ ਲੀਗਲ ਵਿੰਗ, ਚੇਅਰਮੈਨ ਕਰਮਜੀਤ ਸਿੰਘ ਮਾਨ ਕੁਠਾਲਾ, ਚੇਅਰਮੈਨ ਸੰਤੋਖ ਸਿੰਘ ਦਸੌਂਧਾ ਸਿੰਘ ਵਾਲਾ, ਸਰਪੰਚ ਕਮਲ ਸਿੰਘ, ਹਾਕਮ ਸਿੰਘ ਚੱਕ, ਮਹਿੰਦਰ ਸਿੰਘ ਪਰੂਥੀ, ਅਬਦੁੱਲ ਹਲੀਮ ਮਿਲਕੋਵੈਲ, ਬਿੱਟੂ ਪ੍ਰਾਪਰਟੀ ਸਲਾਹਕਾਰ, ਅਬਦੁੱਲ ਸ਼ਕੂਰ ਕਿਲ੍ਹਾ, ਕਾਕਾ ਅਮਰਿੰਦਰ ਸਿੰਘ ਮੰਡੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਹਿਮ ਸ਼ਖ਼ਸੀਅਤਾਂ ਅਤੇ ਸਮੂਹ ਟਰੱਕ ਆਪੇ੍ਰਟਰਾਂ ਅਰਦਾਸ ਵਿਚ ਸ਼ਮੂਲੀਅਤ ਕਰ ਕੇ ਮਨੁੱਖਤਾ ਦੇ ਭਲੇ ਦੀ ਅਰਦਾਸ ਕੀਤੀ |
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਸਰੌਦ ਨੂੰ ਸੀ.ਐਮ.ਐਸ. ਮਲੇਰਕੋਟਲਾ ਦਾ ਚੇਅਰਮੈਨ ਬਣਨ 'ਤੇ ਸੀਨੀਅਰ ਸਿਆਸੀ ਆਗੂਆਂ ਵੱਲੋਂ ਖ਼ੁਸ਼ੀ ਦਾ ਪ੍ਰਗਟਾਵਾ ਅਗਲੀ ਖ਼ਬਰ ਸੁਨਾਮ ਨੂੰ ਜਲਦੀ ਮਿਲੇਗਾ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਜੀ ਐਮ ਮਲਟੀਸਪੈਸ਼ਲਿਟੀ ਹਸਪਤਾਲ
Ad Position 24