22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸੁਨਾਮ ਨੂੰ ਜਲਦੀ ਮਿਲੇਗਾ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਜੀ ਐਮ ਮਲਟੀਸਪੈਸ਼ਲਿਟੀ ਹਸਪਤਾਲ

Ad Position 21
No active advertisement
ਅਜੀਤ ਡੈਸਕ 17-04-2026
ਸੁਨਾਮ ਊਧਮ ਸਿੰਘ ਵਾਲਾ, 16 ਅਪ੍ਰੈਲ (ਰੁਪਿੰਦਰ ਸਿੰਘ ਸੱਗੂ) - ਸੁਨਾਮ ਖੇਤਰ ਦੇ ਮਰੀਜ਼ਾਂ ਨੂੰ ਹੁਣ ਆਧੁਨਿਕ ਸਿਹਤ ਸੇਵਾਵਾਂ ਲਈ ਭਟਕਣ ਦੀ ਲੋੜ ਨਹੀਂ ਰਹੇਗੀ | ਜਾਖ਼ਲ ਰੋਡ ਸਥਿਤ ਮਾਇਆ ਗਾਰਡਨ ਦੇ ਨੇੜੇ ਜੀ ਐਮ ਮਲਟੀਸਪੈਲੀਸਟ ਹਸਪਤਾਲ ਦੀ ਸ਼ੁਰੂਆਤ 19 ਅਪ੍ਰੈਲ ਨੂੰ ਹੋਵੇਗੀ ਇਹ ਹਸਪਤਾਲ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ ਅਤੇ ਇਹ ਹਸਪਤਾਲ ਖ਼ਾਸ ਤੌਰ 'ਤੇ ਜਨਰਲ ਬਿਮਾਰੀਆਂ ਜਿਵੇਂ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦੇ ਇਲਾਜ ਲਈ ਡਾਕਟਰਾਂ ਦੀ ਘਾਟ ਨੂੰ ਪੂਰਾ ਕਰੇਗਾ | ਇਸ ਹਸਪਤਾਲ ਦੇ ਸੰਚਾਲਕ ਡਾ. ਹਰਦੀਪ ਬਾਵਾ ਨੇ ਕਿਹਾ ਕਿ ਇਹ ਉਨ੍ਹਾਂ ਦੇ ਪਰਿਵਾਰ ਦਾ ਸੁਪਨਾ ਸੀ ਕਿ ਸੁਨਾਮ ਸ਼ਹਿਰ ਵਿੱਚ ਉਹ ਇੱਕ ਅਜਿਹੇ ਹਸਪਤਾਲ ਦੀ ਸ਼ੁਰੂਆਤ ਕਰਨ ਜਿਸ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਇਲਾਜ ਲਈ ਹਰ ਤਰ੍ਹਾਂ ਦੀ ਸਹੂਲਤ ਮਿਲੇ | ਹਸਪਤਾਲ ਦੀਆਂ ਮੁੱਖ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਹਰਦੀਪ ਬਾਵਾ ਨੇ ਦੱਸਿਆ ਹਸਪਤਾਲ ਵਿੱਚ ਆਧੁਨਿਕ ਆਈ.ਸੀ.ਯੂ.ਸਹੂਲਤ ਹੋਵੇਗੀ ਅਤੇ ਪੇਟ ਅਤੇ ਜਿਗਰ ਨਾਲ ਸਬੰਧਿਤ ਰੋਗਾਂ ਦਾ ਖ਼ਾਸ ਇਲਾਜ ਕੀਤਾ ਜਾਵੇਗਾ | ਇਸ ਦੇ ਨਾਲ ਡਾ.ਮਨਮੋਹਨ ਭਾਰਦਵਾਜ ਸਰਜਨ, ਡਾ ਮਨਜੀਤ ਬਾਵਾ ਅਤੇ ਡਾ ਗਗਨਦੀਪ ਬਾਵਾ ਅੱਖਾਂ ਦੇ ਮਾਹਿਰ, ਡਾ ਅੰਕੁਰ ਬਾਂਸਲ ਪੱਥਰੀ ਰੋਗਾਂ ਦੇ ਮਾਹਿਰ ਵੀ ਹਸਪਤਾਲ ਵਿੱਚ ਆਪਣੀਆਂ ਸੇਵਾਵਾਂ ਦੇਣਗੇ | ਉਹ ਕਿਹਾ ਕਿ ਵੱਖ-ਵੱਖ ਸੰਬੰਧਤ ਬਿਮਾਰੀਆਂ ਦੇ ਇਲਾਜ ਤੋਂ ਇਲਾਵਾ ਸਕਿਨ ਕੇਅਰ ਅਤੇ ਕੋਸਮੈਟਿਕ ਟਰੀਟਮੈਂਟ (ਪੀਲਜ਼, ਪੀ.ਆਰ.ਪੀ., ਸਕਿਨ ਟਰੀਟਮੈਂਟ) ਨਵੀਆਂ ਮਸ਼ੀਨਾਂ ਰਾਹੀਂ ਘੱਟ ਖ਼ਰਚ ਤੇ ਮਰੀਜ਼ਾਂ ਨੂੰ ਇਲਾਜ ਮੁਹੱਈਆ ਕਰਵਾਏ ਜਾਣਗੇ | ਇਸ ਮੌਕੇ ਤੇ ਡਾ. ਹਰਦੀਪ ਬਾਵਾ ਨੇ ਕਿਹਾ, ਕਿ ਸਾਡਾ ਮੁੱਖ ਮਕਸਦ ਮਰੀਜ਼ਾਂ ਨੂੰ ਵਧੀਆ ਸਿਹਤ ਸੇਵਾਵਾਂ ਵਾਜ਼ਬ ਰੇਟਾਂ 'ਤੇ ਮੁਹੱਈਆ ਕਰਵਾਉਣਾ ਹੈ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਵੱਡੇ ਸ਼ਹਿਰਾਂ ਵਿੱਚ ਜਾਣ ਦੀ ਲੋੜ ਨਾ ਪਵੇ |
Ad Position 22
No active advertisement
ਪਿਛਲੀ ਖ਼ਬਰ ਟਰੱਕ ਯੂਨੀਅਨ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ ਅਗਲੀ ਖ਼ਬਰ ਲੱਖਾਂ ਰੁਪਏ ਦੀ ਹੈਰੋਇਨ ਸਮੇਤ ਅÏਰਤ ਗਿ੍ਫ਼ਤਾਰ
Ad Position 24