21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਬੀ.ਡੀ.ਪੀ.ਓ. ਦਫਤਰ ਸ਼ੇਰਪੁਰ ਅੱਗੇ ਧਰਨਾ ਅੱਜ

ਧੂਰੀ, 21 ਅਕਤੂਬਰ ( ਸੁਖਵੰਤ ਸਿੰਘ ਭੁੱਲਰ)- ਪੰਜਾਬ ’ਚ ਦਿਨ-ਬ-ਦਿਨ ਵਧ ਰਹੇ ਸਿੰਥੈਟਿਕ ਨਸ਼ਿਆਂ ਅਤੇ ਘਾਤਕ ਮੈਡੀਕਲ ਨਸ਼ਿਆਂ ਦੀ ਰੋਕਥਾਮ ਲਈ ਸਰਕਾਰੀ ਪੱਧਰ ‘ਤੇ ਅਫ਼ੀਮ ਦੇ ਰੈਗੂਲਰ ਠੇਕੇ ਖੋਲ੍ਹਣ ਅਤੇ ਸੀਮਤ ਖਸਖਸ ਦੀ ਖੇਤੀ ਦੀ ਪ੍ਰਵਾਨਗੀ ਦੇਣ ਦੀ ਮੰਗ ਕਰਦਿਆਂ ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਆਫ਼ ਪੰਜਾਬ ( ਰਜਿ:) ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਅਤੇ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੂੰ ਇੱਕ ਮੰਗ-ਪੱਤਰ ਸੌਂਪਿਆ।

Ad Position 21
No active advertisement
ਅਜੀਤ ਡੈਸਕ 22-10-2026
ਧੂਰੀ, 21 ਅਕਤੂਬਰ ( ਸੁਖਵੰਤ ਸਿੰਘ ਭੁੱਲਰ)- ਪੰਜਾਬ ’ਚ ਦਿਨ-ਬ-ਦਿਨ ਵਧ ਰਹੇ ਸਿੰਥੈਟਿਕ ਨਸ਼ਿਆਂ ਅਤੇ ਘਾਤਕ ਮੈਡੀਕਲ ਨਸ਼ਿਆਂ ਦੀ ਰੋਕਥਾਮ ਲਈ ਸਰਕਾਰੀ ਪੱਧਰ ‘ਤੇ ਅਫ਼ੀਮ ਦੇ ਰੈਗੂਲਰ ਠੇਕੇ ਖੋਲ੍ਹਣ ਅਤੇ ਸੀਮਤ ਖਸਖਸ ਦੀ ਖੇਤੀ ਦੀ ਪ੍ਰਵਾਨਗੀ ਦੇਣ ਦੀ ਮੰਗ ਕਰਦਿਆਂ ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਆਫ਼ ਪੰਜਾਬ ( ਰਜਿ:) ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਅਤੇ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੂੰ ਇੱਕ ਮੰਗ-ਪੱਤਰ ਸੌਂਪਿਆ। ਮੰਗ-ਪੱਤਰ ਵਿੱਚ ਸੁਖਵਿੰਦਰ ਸਿੰਘ ਕਾਂਝਲਾ ਨੇ ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਜਦੋਂ ਗਰੀਬ ਅਤੇ ਮੱਧਮ ਵਰਗੀ ਪਰਿਵਾਰਾਂ ਦੀਆਂ ਔਰਤਾਂ ਸਰਕਾਰੀ ਰਾਸ਼ਨ ਲੈਣ ਆਉਂਦੀਆਂ ਹਨ, ਤਾਂ ਉਹ ਆਪਣੇ ਘਰਾਂ ਦਾ ਦਰਦ ਬਿਆਨ ਕਰਦੇ ਹੋਏ ਅਕਸਰ ਰੋ ਪੈਂਦੀਆਂ ਹਨ। ਉਨ੍ਹਾਂ ਦੱਸਿਆ ਕਿ ਨਸ਼ੇੜੀ ਪੁੱਤ ਅਤੇ ਪਤੀ ਨਸ਼ੇ ਦੀ ਪੂਰਤੀ ਲਈ ਘਰ ਦਾ ਰਾਸ਼ਨ, ਕਣਕ ਅਤੇ ਹੋਰ ਸਮਾਨ ਚੋਰੀ ਕਰਕੇ ਵੇਚ ਰਹੇ ਹਨ। ਸਿੰਥੈਟਿਕ ਨਸ਼ਿਆਂ ਨੇ ਜਵਾਨੀ ਨੂੰ ਤਬਾਹੀ ਦੇ ਕੰਢੇ ਪਹੁੰਚਾ ਦਿੱਤਾ ਹੈ, ਜਿਸ ਨਾਲ ਆਏ ਦਿਨ ਮਾਵਾਂ ਦੀਆਂ ਗੋਦਾਂ ਖਾਲੀ ਹੋ ਰਹੀਆਂ ਹਨ ਅਤੇ ਘਰਾਂ ‘ਚ ਸੱਥਰ ਵਿਛ ਰਹੇ ਹਨ। ਮੰਗ-ਪੱਤਰ ਵਿੱਚ ਪੁਰਾਣੇ ਸਮੇਂ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਜਦੋਂ ਪੰਜਾਬ ਵਿੱਚ ਭੁੱਕੀ ਅਤੇ ਅਫ਼ੀਮ ਦੇ ਸਰਕਾਰੀ ਠੇਕੇ ਹੁੰਦੇ ਸਨ, ਉਦੋਂ ਅਜਿਹੀਆਂ ਅਚਾਨਕ ਅਤੇ ਬੇਵਕਤੀ ਮੌਤਾਂ ਨਹੀਂ ਹੁੰਦੀਆਂ ਸਨ । ਪਰੰਪਰਾਗਤ ਨਸ਼ੇ ਸਿੰਥੈਟਿਕ ਜ਼ਹਿਰ ਦੇ ਮੁਕਾਬਲੇ ਘੱਟ ਨੁਕਸਾਨਦੇਹ ਸਨ ਅਤੇ ਲੋਕ ਆਪਣਾ ਕੰਮ-ਕਾਰ ਆਮ ਵਾਂਗ ਕਰਦੇ ਰਹਿੰਦੇ ਸਨ। ਉਨ੍ਹਾਂ ਕਾਂਗਰਸ ਲੀਡਰਸ਼ਿਪ ਨੂੰ ਅਪੀਲ ਕੀਤੀ ਗਈ ਹੈ ਕਿ ਆਉਣ ਵਾਲੀਆਂ ਚੋਣਾਂ ਦੇ ਮੈਨੀਫੈਸਟੋ ਵਿੱਚ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਸ਼ਾਮਿਲ ਕੀਤਾ ਜਾਵੇ। ਇਸ ਮੌਕੇ ਭਰਪੂਰ ਸਿੰਘ ਬੇਨੜਾ, ਸੁਦਾਗਰ ਅਲੀ, ਪ੍ਰਿਤਪਾਲ ਸਿੰਘ, ਅਵਤਾਰ ਸਿੰਘ ਕਾਂਝਲਾ, ਗੁਰਮੇਲ ਸਿੰਘ, ਮੱਖਣ ਸਿੰਘ, ਪਰਮਜੀਤ ਸਿੰਘ ਜਿਲ੍ਹਾ ਪ੍ਰਧਾਨ ਮਾਲੇਰਕੋਟਲਾ, ਮੁਹੰਮਦ ਸਲੀਮ ਆਦਿ ਵੀ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਲਾਇਆ ਪੱਕਾ ਮੋਰਚਾ
Ad Position 24