21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਅਲੀਸ਼ੇਰ ਸੜਕ ਹਾਦਸੇ ਨੂੰ ਲੈ ਕੇ ਚੌਥੇ ਦਿਨ ਵੀ ਧਰਨਾ ਜਾਰੀ

ਲਹਿਰਾਗਾਗਾ, 21 ਅਕਤੂਬਰ (ਅਸ਼ੋਕ ਗਰਗ, ਪ੍ਰਵੀਨ ਖੋਖਰ)- ਪਿੰਡ ਅਲੀਸ਼ੇਰ ਵਿਖੇ ਲਹਿਰਾਗਾਗਾ-ਜਾਖ਼ਲ ਮੁੱਖ ਮਾਰਗ ’ਤੇ ਐਤਵਾਰ ਬਾਅਦ ਦੁਪਹਿਰ ਵਾਪਰੇ ਭਿਆਨਕ ਸੜਕ ਹਾਦਸੇ ’ਚ 8 ਮਨਰੇਗਾ ਵਰਕਰਾਂ ਦੀ ਮੌਤ ਅਤੇ 12 ਵਰਕਰਾਂ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਸੀ। ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਵਾਉਣ ਲਈ ਅੱਜ ਚੌਥੇ ਦਿਨ ਵੀ ਧਰਨਾ ਜਾਰੀ ਰਿਹਾ ।

Ad Position 21
No active advertisement
ਅਜੀਤ ਡੈਸਕ 22-10-2026
ਲਹਿਰਾਗਾਗਾ, 21 ਅਕਤੂਬਰ (ਅਸ਼ੋਕ ਗਰਗ, ਪ੍ਰਵੀਨ ਖੋਖਰ)- ਪਿੰਡ ਅਲੀਸ਼ੇਰ ਵਿਖੇ ਲਹਿਰਾਗਾਗਾ-ਜਾਖ਼ਲ ਮੁੱਖ ਮਾਰਗ ’ਤੇ ਐਤਵਾਰ ਬਾਅਦ ਦੁਪਹਿਰ ਵਾਪਰੇ ਭਿਆਨਕ ਸੜਕ ਹਾਦਸੇ ’ਚ 8 ਮਨਰੇਗਾ ਵਰਕਰਾਂ ਦੀ ਮੌਤ ਅਤੇ 12 ਵਰਕਰਾਂ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਸੀ। ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਵਾਉਣ ਲਈ ਅੱਜ ਚੌਥੇ ਦਿਨ ਵੀ ਧਰਨਾ ਜਾਰੀ ਰਿਹਾ । ਇਨਸਾਫ਼ ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਮਨਰੇਗਾ ਵਰਕਰਾਂ ਦੀਆਂ ਮੰਗਾਂ ਨੂੰ ਅਮਲੀ ਰੂਪ ’ਚ ਲਾਗੂ ਨਹੀਂ ਕੀਤਾ ਜਾਂਦਾ ਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਮੋਰਚਾ ਜਾਰੀ ਰਹੇਗਾ। ਮੰਗਾਂ ਮੰਨੇ ਜਾਣ ਤੋਂ ਬਾਅਦ ਹੀ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਕੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਅੱਜ ਧਰਨਾਕਾਰੀਆਂ ਕੋਲ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ। ਕਮੇਟੀ ਦੇ ਆਗੂਆਂ ਬਿੱਕਰ ਸਿੰਘ ਹਥੋਆ, ਜਗਜੀਤ ਸਿੰਘ ਭੁਟਾਲ, ਐਡਵੋਕੇਟ ਕਰਮਦੀਪ, ਐਡਵੋਕੇਟ ਪ੍ਰੇਮਪਾਲ, ਅਮਰਜੀਤ ਸ਼ਰਮਾ, ਮਨਜੀਤ ਸਿੰਘ ਸਰਪੰਚ, ਲਛਮਣ ਅਲੀਸ਼ੇਰ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਸੁਰਜੀਤ ਸਿੰਘ ਅਲੀਸ਼ੇਰ, ਮੇਘ ਰਾਜ, ਜਗਦੀਸ਼ ਪਾਪੜਾ, ਸਤਪਾਲ ਸਿੰਘ ਬਨੂੜ, ਸੀਤਾ ਰਾਮ, ਹਰੀ ਸਿੰਘ ਕੋਟੜਾ, ਸੱਗੂ ਸਿੰਘ, ਗੁਰੀ ਚਹਿਲ, ਰਾਜਿੰਦਰ ਸਿੰਘ, ਪਾਲ ਸਿੰਘ, ਰਵਿੰਦਰ ਪਾਲ ਅਲੀਸ਼ੇਰ ਤੇ ਗੈਵੀ ਸ਼ਰਮਾ ਨੇ ਮੰਗ ਕੀਤੀ ਕਿ ਹਾਦਸੇ ’ਚ ਜਾਨ ਗਵਾਉਣ ਵਾਲੇ ਹਰ ਪਰਿਵਾਰ ’ਚੋਂ ਇੱਕ-ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇ, ਜ਼ਖ਼ਮੀ ਪਰਿਵਾਰਾਂ ਨੂੰ 20 ਲੱਖ ਰੁਪਏ ਦੀ ਮਾਲੀ ਸਹਾਇਤਾ ਅਤੇ ਚੰਗੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਦਾ ਪ੍ਰਬੰਧ ਕੀਤਾ ਜਾਵੇ। ਧਰਨੇ ਨੂੰ ਗੁਰਜੰਟ ਸਿੰਘ ਮਜ਼ਦੂਰ ਮੁਕਤੀ ਮੋਰਚਾ, ਮਹਿੰਦਰ ਸਿੰਘ ਖੇਤੀਬਾੜੀ ਵਿਕਾਸ ਫਰੰਟ, ਮੱਖਣ ਸ਼ਾਦਿਹਰੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਪਰਮਜੀਤ ਕੌਰ ਭਾਰਤੀ ਕਿਸਾਨ ਯੁਨੀਅਨ ਮਲਵਈ, ਲੀਲਾ ਸਿੰਘ ਚੋਟੀਆਂ, ਕਿਰਨਜੀਤ ਸਿੰਘ ਐਡਵੋਕੇਟ ਹਾਈਕੋਰਟ, ਹਰਮੇਲ ਸਿੰਘ ਸਟੇਟ ਮੈਂਬਰ, ਸੀਤਾ ਰਾਮ, ਸੂਬਾ ਮੈਂਬਰ, ਗੁਰੀ ਚਹਿਲ ਕਮੇਟੀ ਮੈਂਬਰ ਅਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ। ਅੱਜ ਸਟੇਜ ਸੰਚਲਨ ਦੀ ਭੂਮਿਕਾ ਮੇਘ ਰਾਜ ਚੋਟੀਆਂ ਵਲੋਂ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਲਾਇਆ ਪੱਕਾ ਮੋਰਚਾ ਅਗਲੀ ਖ਼ਬਰ ਤਿੰਨ ਕਾਰਾਂ ਦੀ ਟੱਕਰ ’ਚ ਲਾਅ ਦੀ ਵਿਦਿਆਰਥਣ ਦੀ ਮੌਤ, ਮਾਪੇ ਤੇ ਭਰਾ ਗੰਭੀਰ ਜ਼ਖ਼ਮੀ
Ad Position 24