21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਆਸਥਾ ਦੇ ਨਾਲ ਕੁਦਰਤੀ ਸਰੋਤਾਂ ਨੂੰ ਵੀ ਬਚਾਉਣਾ ਬਹੁਤ ਜ਼ਰੂਰੀ-ਗਿਆਨੀ ਨਿਰਮਲੇ

ਅਹਿਮਦਗੜ੍ਹ, 21 ਅਕਤੂਬਰ (ਰਣਧੀਰ ਸਿੰਘ ਮਹੋਲੀ) - ਧਾਰਮਿਕ ਆਸਥਾ ਅਤੇ ਰੀਤੀ-ਰਿਵਾਜਾਂ ਦੇ ਨਾਂ ’ਤੇ ਜਿੱਥੇ ਲੋਕਾਂ ਵਲੋਂ ਪੂਜਾ-ਪਾਠ ਅਤੇ ਹੋਰ ਧਾਰਮਿਕ ਰਸਮਾਂ ਨਿਭਾਉਣ ਤੋਂ ਬਾਅਦ ਪੈਦਾ ਹੋਣ ਵਾਲੇ ਕੂੜੇ ਦਾ ਸਹੀ ਨਿਪਟਾਰਾ ਨਾ ਹੋਣ ਕਾਰਨ ਵਾਤਾਵਰਨ ਬਹੁਤ ਪਲੀਤ ਹੋ ਰਿਹਾ ਹੈ। ਨਹਿਰਾਂ ਦੇ ਪੁਲਾਂ ਅਤੇ ਪਾਣੀ ਦੇ ਹੋਰ ਸਰੋਤਾਂ ਨੇੜੇ ਪੂਜਾ ਸਮੱਗਰੀ ਦੇ ਨਾਲ ਪੋਲੀਥੀਨ ਲਿਫ਼ਾਫ਼ੇ, ਪਲਾਸਟਿਕ ਦੇ ਭਾਂਡੇ, ਥਰਮੋਕੋਲ ਅਤੇ ਹੋਰ ਗੈਰ-ਗਲਣਸ਼ੀਲ ਸਮੱਗਰੀ ਸੁੱਟਣ ਦੀ ਪ੍ਰਵਿਰਤੀ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ।

Ad Position 21
No active advertisement
ਅਜੀਤ ਡੈਸਕ 22-10-2026
ਅਹਿਮਦਗੜ੍ਹ, 21 ਅਕਤੂਬਰ (ਰਣਧੀਰ ਸਿੰਘ ਮਹੋਲੀ) - ਧਾਰਮਿਕ ਆਸਥਾ ਅਤੇ ਰੀਤੀ-ਰਿਵਾਜਾਂ ਦੇ ਨਾਂ ’ਤੇ ਜਿੱਥੇ ਲੋਕਾਂ ਵਲੋਂ ਪੂਜਾ-ਪਾਠ ਅਤੇ ਹੋਰ ਧਾਰਮਿਕ ਰਸਮਾਂ ਨਿਭਾਉਣ ਤੋਂ ਬਾਅਦ ਪੈਦਾ ਹੋਣ ਵਾਲੇ ਕੂੜੇ ਦਾ ਸਹੀ ਨਿਪਟਾਰਾ ਨਾ ਹੋਣ ਕਾਰਨ ਵਾਤਾਵਰਨ ਬਹੁਤ ਪਲੀਤ ਹੋ ਰਿਹਾ ਹੈ। ਨਹਿਰਾਂ ਦੇ ਪੁਲਾਂ ਅਤੇ ਪਾਣੀ ਦੇ ਹੋਰ ਸਰੋਤਾਂ ਨੇੜੇ ਪੂਜਾ ਸਮੱਗਰੀ ਦੇ ਨਾਲ ਪੋਲੀਥੀਨ ਲਿਫ਼ਾਫ਼ੇ, ਪਲਾਸਟਿਕ ਦੇ ਭਾਂਡੇ, ਥਰਮੋਕੋਲ ਅਤੇ ਹੋਰ ਗੈਰ-ਗਲਣਸ਼ੀਲ ਸਮੱਗਰੀ ਸੁੱਟਣ ਦੀ ਪ੍ਰਵਿਰਤੀ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ। ਇਸ ’ਤੇ ਗਹਿਰੀ ਚਿੰਤਾ ਵਿਅਕਤ ਕਰਦੇ ਹੋਏ ਵਾਤਾਵਰਨ ਪ੍ਰੇਮੀ, ਵਿਦਵਾਨ ਗਿਆਨੀ ਗਗਨਦੀਪ ਸਿੰਘ ਨਿਰਮਲੇ ਜੰਡਾਲੀ ਵਾਲਿਆਂ ਨੇ ਕਿਹਾ ਕਿ ਇਕ ਪਾਸੇ ਤਾਂ ਅਸੀਂ ਕੁਦਰਤੀ ਸਰੋਤਾਂ ਨੂੰ ਗੁਰਬਾਣੀ ਅਤੇ ਵੇਦਾਂ ਮੁਤਾਬਿਕ ਆਪਦੇ ਗੁਰੂ ਜਾਂ ਦੇਵੀ ਦੇਵਤੇ ਮੰਨਦੇ ਹਾਂ। ਦੂਜੇ ਪਾਸੇ ਦੁਸਹਿਰੇ ਅਤੇ ਹੋਰਨਾਂ ਧਾਰਮਿਕ ਰਸਮਾਂ ਦੌਰਾਨ ਪਲਾਸਟਿਕ, ਪੋਲੀਥੀਨ, ਥਰਮੋਕੋਲ , ਫੁੱਲਾਂ, ਪੂਜਾ ਸਮੱਗਰੀ ਅਤੇ ਹੋਰ ਵਸਤਾਂ ਨੂੰ ਨਹਿਰਾਂ ਵਿੱਚ ਵਹਾਉਣਾ ਜਾਂ ਕਿਨਾਰਿਆਂ ’ਤੇ ਸੁੱਟ ਦੇਣਾ ਕਿੱਥੋਂ ਦੀ ਸਿਆਣਪ ਹੈ । ਪਲਾਸਟਿਕ ਅਤੇ ਥਰਮੋਕੋਲ ਵਰਗੀਆਂ ਵਸਤਾਂ ਲੰਮੇ ਸਮੇਂ ਤੱਕ ਵਾਤਾਵਰਨ ’ਚ ਮੌਜੂਦ ਰਹਿਣ ਕਰਕੇ ਹੌਲੀ-ਹੌਲੀ ਛੋਟੇ ਕਣਾਂ ’ਚ ਟੁੱਟ ਕੇ ਪਾਣੀ ਅਤੇ ਮਿੱਟੀ ਨੂੰ ਦੂਸ਼ਿਤ ਕਰਦੀਆਂ ਜੋਂ ਜਲ-ਜੀਵਾਂ, ਜੀਵ-ਜੰਤੂਆਂ ਤੋ ਇਲਾਵਾ ਮਨੁੱਖ ਲਈ ਵੀ ਖ਼ਤਰਾ ਬਣ ਚੁੱਕੀਆਂ ਹਨ । ਨਹਿਰਾਂ ਦੇ ਪੁਲਾਂ ਅਤੇ ਕਿਨਾਰਿਆਂ ’ਤੇ ਇਕੱਠੇ ਹੋਏ ਕੂੜੇ ਨੂੰ ਖੁੱਲ੍ਹੇ ’ਚ ਸਾੜਨ ਨਾਲ ਪੈਦਾ ਜ਼ਹਿਰੀਲਾ ਧੂੰਆਂ ਹਵਾ ਨੂੰ ਪ੍ਰਦੂਸ਼ਿਤ ਅਤੇ ਲੋਕਾਂ ਦੀ ਸਿਹਤ ਲਈ ਬੇਹੱਦ ਗੰਭੀਰ ਬੀਮਾਰੀਆਂ ਪੈਦਾ ਕਰਦਾ ਹੈ। ਗਿਆਨੀ ਨਿਰਮਲੇ ਨੇ ਕਿਹਾ ਕਿ ਧਾਰਮਿਕ ਆਸਥਾ ਦੇ ਨਾਲ ਵਾਤਾਵਰਨ ਦੀ ਰੱਖਿਆ ਵੀ ਸਾਡੀ ਪਹਿਲੀ ਜ਼ਿੰਮੇਵਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਪਿੰਡਾਂ ਅੰਦਰ ਸੁੰਨੀਆਂ ਪਈਆਂ ਖੰਡਰ ਇਮਾਰਤਾਂ ਦੀ ਸਾਂਭ-ਸੰਭਾਲ ਦਾ ਕੰਮ ਤੇਜ਼ੀ ਨਾਲ ਸ਼ੁਰੂ ਅਗਲੀ ਖ਼ਬਰ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ
Ad Position 24