ਮਲੇਰਕੋਟਲਾ, 16 ਅਪ੍ਰੈਲ (ਮਨਜਿੰਦਰ ਸਿੰਘ ਸਰੌਦ) - ਦਸਤਾਰਾਂ ਦੀ ਸੇਵਾ ਦੇ ਅੰਦਰ ਬੀਤੇ 18 ਸਾਲਾਂ ਤੋਂ ਸੇਵਾਵਾਂ ਨਿਭਾਉਣ ਵਾਲੀ ਇੰਟਰਨੈਸ਼ਨਲ ਸੰਸਥਾ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਸੀਨੀਅਰ ਮੈਂਬਰ ਤੇ ਮਲੇਸ਼ੀਆ ਇੰਚਾਰਜ ਸਰਬਜੀਤ ਸਿੰਘ ਐਹਨੋ ਦੀਆਂ ਲੰਮੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਨਿਰਸਵਾਰਥ ਸੇਵਾਵਾਂ ਨੂੰ ਦੇਖਦੇ ਹੋਏ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਸੰਸਥਾ ਦੇ ਕੌਮੀ ਪ੍ਰਧਾਨ ਭਾਈ ਮਨਦੀਪ ਸਿੰਘ ਖ਼ੁਰਦ ਨੇ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਹਮੇਸ਼ਾ ਹੀ ਚੜ੍ਹਦੀ ਕਲਾ ਨਾਲ ਸੇਵਾਵਾਂ ਨਿਭਾਉਣ ਵਾਲੇ ਨੌਜਵਾਨਾਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸਰਬਜੀਤ ਸਿੰਘ ਐਹਨੋ ਵੱਲੋਂ ਸੰਸਥਾ ਦੇ ਵਿੱਚ ਜਿੱਥੇ ਪੰਜਾਬ ਵਿੱਚ ਤਣੋ ਮਨੋਂ ਧਨੋ ਸੇਵਾ ਨਿਭਾਈ ਗਈ ਉਥੇ ਹੀ ਮਲੇਸ਼ੀਆ ਇੰਚਾਰਜ ਦੇ ਹੁੰਦੇ ਹੋਏ ਮਲੇਸ਼ੀਆ ਦੇ ਵੱਖ ਗੁਰਦੁਆਰਾ ਸਾਹਿਬਾਨਾਂ ਵਿਚ ਜਾ ਕੇ ਦਸਤਾਰ ਸਿਖਲਾਈ ਕੈਂਪ ਤੇ ਦਸਤਾਰ ਮੁਕਾਬਲੇ ਕਰਵਾਏ ਜਾਂਦੇ ਹਨ | ਇਸ ਮੌਕੇ ਸੰਸਥਾ ਦੇ ਚੀਫ਼ ਸੈਕਟਰੀ ਭਾਈ ਗੁਰਵਿੰਦਰ ਸਿੰਘ ਲਵਲੀ, ਚੀਫ਼ ਐਡਵਾਈਜ਼ਰ ਅਮਨਦੀਪ ਸਿੰਘ ਰਤਨ ਇੰਟਰਨੈਸ਼ਨਲ ਦਸਤਾਰ ਕੋਚ ਹਰਵਿੰਦਰ ਸਿੰਘ ਅਮਰਗੜ੍ਹ, ਸੁਖਚੈਨ ਸਿੰਘ ਭੈਣੀ, ਗੁਰਵਿੰਦਰ ਸਿੰਘ ਸਿਆੜ, ਹਰਪ੍ਰੀਤ ਸਿੰਘ ਚੀਮਾ ਪ੍ਰਭਪਿੰਦਰ ਸਿੰਘ ਬਾਠਾਂ ਜਸ਼ਨਦੀਪ ਸਿੰਘ ਤਾਜਪੁਰ, ਤਰਨਜੀਤ ਸਿੰਘ ਭੈਣੀ ਦਰੇੜਾ (ਸਾਰੇ ਦਸਤਾਰ ਕੋਚ) ਆਦਿ ਹਾਜ਼ਰ ਸਨ |