06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਵਿਖੇ ਸੀ.ਬੀ.ਐੱਸ.ਈ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਮਲੇਰਕੋਟਲਾ, 17 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ)-ਤਾਰਾ ਕਾਨਵੈਂਟ ਸਕੂਲ ਮਲੇਰਕੋਟਲਾ ਦੇ ਸੈਸ਼ਨ 2025-26 ਦੇ ਦਸਵੀਂ ਸੀ.ਬੀ.ਐੱਸ.ਈ ਜਮਾਤ ਦੇ ਨਤੀਜੇ ਬੇਹੱਦ ਸ਼ਾਨਦਾਰ ਰਹੇ | ਸਕੂਲ ਦੇ ਵਿਦਿਆਰਥੀਆਂ ਨੇ ਉੱਚ ਅੰਕ ਹਾਸਲ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਸਕੂਲ ਦੀ ਵਿਦਿਆਰਥਣ ਮੈਰਨਪ੍ਰੀਤ ਕੌਰ ਨੇ 98.8% ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ | ਸਾਹਿਲਪ੍ਰੀਤ ਸਿੰਘ ਨੇ 96.6% ਅੰਕ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਭਾਵਨਾ ਸ਼ਰਮਾ ਨੇ 95.6% ਨਾਲ ਤੀਜਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਸੁਖਮਨੀ ਕੌਰ ਨੇ 93.4%, ਤਮੰਨਾ ਨੇ 93%, ਹਰਨੂਰਬੀਰ ਸਿੰਘ ਨੇ 93% ਅਤੇ ਸਿਮਰਨਜੋਤ ਸਿੰਘ ਨੇ 92.8% ਅੰਕ ਪ੍ਰਾਪਤ ਕਰ ਕੇ ਉੱਚ ਸਥਾਨਾਂ ਵਿਚ ਆਪਣੀ ਜਗ੍ਹਾ ਬਣਾਈ | ਸਕੂਲ ਦੇ ਸਰਪ੍ਰਸਤ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਪਿ੍ੰਸੀਪਲ ਪਰਮਿੰਦਰ ਕੌਰ ਅਤੇ ਮੈਨੇਜਮੈਂਟ ਮੈਂਬਰ ਖੁਸ਼ਪ੍ਰੀਤ ਕੌਰ ਅਤੇ ਅਧਿਆਪਕਾਂ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਮਿਹਨਤ ਅਤੇ ਅਧਿਆਪਕਾਂ ਦੀ ਲਗਨ ਦਾ ਪਰਿਣਾਮ ਹਨ | ਮਾਪਿਆਂ ਵਿਚ ਵੀ ਖ਼ੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ਨੇ ਸਕੂਲ ਪ੍ਰਬੰਧਨ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ |
ਅਹਿਮਦਗੜ੍ਹ, (ਸੁਖਜੀਤ ਸਿੰਘ ਖੇੜਾ)-ਸੀ.ਬੀ.ਐੱਸ.ਈ ਦਿੱਲੀ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਗਰੀਨ ਵੈਲੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 30 ਤੋਂ ਵੱਧ ਵਿਦਿਆਰਥੀਆਂ ਨੇ ਮੈਰਿਟ ਵਿਚ ਨਾਮ ਦਰਜ ਕਰਵਾਇਆ | ਗੁਰਸੀਰਤ ਕੌਰ 97, ਅੰਸ਼ਿਕਾ 94.2, ਯਸ਼ਿਤਾ 94, ਜਸਲੀਨ ਕੌਰ 93.8, ਲਵਪ੍ਰੀਤ ਸਿੰਘ 93.6, ਅਭਿਜੋਤ ਸਿੰਘ 93, ਗੁਰਸਾਹਿਬ ਸਿੰਘ ਚੀਮਾ 92.2, ਯੁਵਰਾਜ ਸਿੰਘ ਹੁੰਜਣ 91.6, ਲਵਣਿਆ 91, ਸ਼ਿਵਿਕਾ ਜੈਨ 89.8, ਧਨਵੀ ਗਰਗ 89.4, ਭਵਿਆ 88.8, ਆਦਿ ਗੋਇਲ 88.8, ਅਹਿਮਦ ਅਲੀ 87.6, ਸਚਿਨ ਗੋਇਲ 87.2, ਮਾਨਵ 86.4, ਅਨੂਰੀਤ ਕੌਰ 86.2, ਜਸਲੀਨ ਕੌਰ 85.8, ਮਹਿਕ ਸਿੰਗਲਾ 85.4, ਜੇਨੀਆ ਗਰਗ 85.2, ਰਵਨੀਤ ਕੌਰ ਖੰਗੂੜਾ 85.2, ਰੀਵਾ ਗੋਇਲ 85.2, ਖੁਸ਼ਮੀਤ ਕੌਰ 84.2, ਅਸ਼ਮੀਤ ਸਿੰਘ 83.8, ਅਮਿਤ ਗੁਪਤਾ 83.2, ਮਨਪ੍ਰੀਤ ਕੌਰ 82.8, ਰੀਤੂ 82.6, ਹੇਮਲ ਕੁਮਾਰ 81.4, ਹਿਤੇਸ਼ ਭਾਰਦਵਾਜ 80.4, ਜਸਮੀਨ ਸ਼ਰਮਾ 80, ਸੁਖਜੋਤ ਕੌਰ ਚੌਹਾਨ 80 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਸਕੂਲ ਵਿਚ ਰੱਖੀ ਪ੍ਰੈੱਸ ਕਾਨਫਰੰਸ ਵਿਚ ਵਿਦਿਆਰਥੀਆਂ ਨੇ ਆਪਣੇ-ਆਪਣੇ ਜੀਵਨ ਦੇ ਮਨੋਰਥ ਬਾਰੇ ਦੱਸਿਆ ਜਿਸ ਵਿਚ ਲੋਕ ਸੇਵਾ ਨੂੰ ਸਮਰਪਿਤ ਡਾਕਟਰ, ਆਈ.ਏ.ਐੱਸ ਅਫਸਰ, ਸਾਇੰਸਟਿਸਟ, ਇੰਡਸਟਲਿਸਟ ਆਦਿ ਬਣਨ ਵਿਚ ਉਚੇਚੀ ਰੁਚੀ ਪ੍ਰਗਟ ਕੀਤੀ | ਦਸਵੀਂ ਪਾਸ ਹੋਏ ਵਿਦਿਆਰਥੀ ਆਪਣੇ ਆਪਣੇ ਮਾਪਿਆਂ ਨਾਲ ਸਕੂਲ ਵਿਚ ਆਏ, ਆਪਣੇ ਬੱਚਿਆਂ ਦੀ ਮਾਣਮੱਤੀ ਪ੍ਰਾਪਤੀ ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਮੈਨੇਜਿੰਗ ਡਾਇਰੈਕਟਰ ਯਸ਼ ਭੂਸ਼ਨ ਗੁਪਤਾ, ਡਾਇਰੈਕਟਰ ਸ਼ੁਭਮ ਗੁਪਤਾ, ਮੈਨੇਜਰ ਸੋਨੀਆ ਗੁਪਤਾ, ਵਾਈਸ ਪਿ੍ੰਸੀਪਲ ਇਨੂੰ ਭੱਲਾ ਅਤੇ ਕਾਬਿਲ ਅਧਿਆਪਕਾਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਸੰਸਥਾ ਦੇ ਪ੍ਰਧਾਨ ਤਰਸੇਮ ਲਾਲ ਗੁਪਤਾ ਨੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਵਚਨਵੱਧਤਾ ਜ਼ਾਹਿਰ ਕਰਦਿਆਂ ਕਿਹਾ ਕਿ ਸਕੂਲ ਮੈਨੇਜਮੈਂਟ ਬੱਚਿਆਂ ਦੇ ਉੱਜਵਲ ਭਵਿੱਖ ਲਈ ਸਦਾ ਹੀ ਤਤਪਰ ਰਹੇਗੀ | ਇਸ ਮੌਕੇ ਵਿਦਿਆਰਥੀਆਂ, ਮਾਪਿਆਂ ਅਤੇ ਟੀਚਰ ਸਾਹਿਬਾਨ ਨੂੰ ਚੰਗੇ ਨਤੀਜਿਆਂ ਲਈ ਮੁਬਾਰਕਬਾਦ ਦਿੱਤੀ |
ਦਿੜ੍ਹਬਾ ਮੰਡੀ, (ਜਸਵੀਰ ਸਿੰਘ ਅÏਜਲਾ)-ਇਲਾਕੇ ਦੀ ਸਿਰਮੌਰ ਸੰਸਥਾ ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਛਾਹੜ ਦਾ ਦਸਵੀਂ ਕਲਾਸ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਨਦਾਰ ਰਿਹਾ | ਸਕੂਲਾਂ ਮਨੈਜਰ ਮੈਡਮ ਗੁਰਮੀਤ ਕੌਰ ਨੇ ਦੱਸਿਆ ਕਿ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਮੈਡਮ ਗੁਰਮੀਤ ਕੌਰ ਨੇ ਕਿਹਾ ਕਿ ਇਸ ਪ੍ਰੀਖਿਆ ਵਿੱਚ ਹਰਮਨਪ੍ਰੀਤ ਕੌਰ ਨੇ 97 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਹਾਸਿਲ ਕੀਤਾ, ਅਮਨਪ੍ਰੀਤ ਕੌਰ ਨੇ 96.2% ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਦੂਜਾ ਸਥਾਨ ਅਤੇ ਪ੍ਰਭਜੋਤ ਨੇ 95.8 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਹਾਸਿਲ ਕੀਤਾ | ਇਸ ਤੋਂ ਇਲਾਵਾ ਹੋਰ ਵਿਦਿਆਰਥੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਨ੍ਹਾਂ ਵਿੱਚ ਸਗਨਪ੍ਰੀਤ ਕੌਰ 94.

Ad Position 22
No active advertisement
ਪਿਛਲੀ ਖ਼ਬਰ ਵਿਸਾਖੀ ਦਿਹਾੜੇ ਮੌਕੇ ਦਸਤਾਰ ਸਜਾਓ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਰੋਮੀ ਗੋਇਲ ਨੂੰ ਸੰਗਰੂਰ ਸ਼ਹਿਰੀ, ਘਰਾਚੋਂ ਤੋਂ ਪਰਮਜੀਤ ਸ਼ਰਮਾ ਅਤੇ ਭਵਾਨੀਗੜ੍ਹ ਤੋਂ ਲਛਮਣ ਦਾਸ ਸਚਦੇਵਾ ਨੂੰ ਮਿਲੀ ਸਰਕ...
Ad Position 24