06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪੰਜਾਬ ਸਰਕਾਰ ਦੀ ਨਾਲਾਇਕੀ ਕਾਰਨ ਕਣਕ ਦੀ ਖ਼ਰੀਦ ਹੋਈ ਲੇਟ-ਗਗਨਦੀਪ ਸਿੰਘ ਖੰਡੇਬਾਦ <br/>

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਮੂਨਕ, 17 ਅਪ੍ਰੈਲ (ਪ੍ਰਵੀਨ ਮਦਾਨ, ਕੇਵਲ ਸਿੰਗਲਾ)-ਭਾਵੇਂ ਕਿ ਪੰਜਾਬ ਸਰਕਾਰ ਵਲੋਂ 1 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਕਰਨ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ ਦੇ ਵੱਡੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਗਏ ਸੀ ਪਰ ਅੱਜ 16 ਅਪ੍ਰੈਲ ਤੱਕ ਕਿਸੇ ਵੀ ਖ਼ਰੀਦ ਕੇਂਦਰ ਵਿਚ ਕਣਕ ਦੀ ਖ਼ਰੀਦ ਸ਼ੁਰੂ ਨਹੀਂ ਹੋਈ ਜਦੋਂ ਕਿ ਮੰਡੀਆਂ ਨੱਕੋਂ ਨੱਕ ਭਰੀਆਂ ਪਈਆਂ ਹਨ, ਕਿਸਾਨ ਮੰਡੀਆਂ ਵਿਚ ਰੁਲ ਰਿਹਾ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਲਹਿਰਾ ਦੇ ਇੰਚਾਰਜ ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ ਨੇ ਖ਼ਰੀਦ ਕੇਂਦਰ, ਬਾਦਲਗੜ੍ਹ, ਮਕੋਰੜ ਸਾਹਿਬ, ਮੂਨਕ ਆਦਿ ਦਾ ਦੌਰਾ ਕਰਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੀਤਾ | ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਨੇ ਦੱਸਿਆ ਕਿ ਕਰੀਬ ਪਿਛਲੇ ਇੱਕ ਹਫ਼ਤੇ ਤੋਂ ਮੰਡੀਆਂ 'ਚ ਕਣਕ ਸੁੱਟਣ ਲਈ ਕਿਤੇ ਥਾਂ ਨਹੀਂ ਹੈ, ਆੜ੍ਹਤੀਆਂ ਦੇ ਪ੍ਰਾਈਵੇਟ ਫੜ, ਸੈਲਰ ਆਦਿ ਵੀ ਪੂਰੀ ਤਰ੍ਹਾਂ ਭਰੇ ਪਏ ਹਨ ਤੇ ਹੁਣ ਕਿਸਾਨ ਖੇਤਾਂ, ਘਰਾਂ ਚ ਕਣਕ ਸੁੱਟਣ ਲਈ ਮਜਬੂਰ ਹੋ ਗਏ ਹਨ | ਉਨ੍ਹਾਂ ਕਿਹਾ ਕਿ ਕਣਕ ਦੀ ਖ਼ਰੀਦ ਲੇਟ ਹੋਣ ਦਾ ਅਸਲ ਕਾਰਨ ਪੰਜਾਬ ਸਰਕਾਰ ਦੀ ਨਲਾਇਕੀ ਹੈ ਕਿਉਂਕਿ ਸਰਕਾਰ ਵਲੋਂ ਬਰਸਾਤਾਂ, ਗੜੇਮਾਰੀ ਜਾਂ ਅਗੇਤੀ ਪਈ ਗਰਮੀ ਦੇ ਚਲਦਿਆਂ ਕਣਕ ਦਾ ਕਮਜ਼ੋਰ ਜਾਂ ਬਦਰੰਗ ਹੋਣ ਸਬੰਧੀ ਖ਼ਰੀਦ ਪ੍ਰਬੰਧਾਂ 'ਚ ਛੂਟ ਲੈਣ ਲਈ ਡੀਓ ਲੈਟਰ ਲਿਖਣ 'ਚ ਦੇਰੀ ਕੀਤੀ ਹੈ, ਜਿਸ ਕਰ ਕੇ ਕੇਂਦਰ ਸਰਕਾਰ ਵਲੋਂ ਛੂਟ ਦੇਣ 'ਚ ਦੇਰੀ ਹੋ ਰਹੀ ਹੈ | ਇਸ ਮੌਕੇ ਨਿਰਮਲ ਸਿੰਘ ਕੜੈਲ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ, ਸਰਕਲ ਪ੍ਰਧਾਨ ਕੇਵਲ ਸਿੰਘ ਰਾਏਧਰਾਣਾ, ਗੁਰਵਿੰਦਰ ਸਿੰਘ ਸ਼ੇਰਗੜ੍ਹ ਯੂਥ ਆਗੂ, ਸਰਬਜੀਤ ਸਿੰਘ ਸੁਰਜਨ ਭੈਣੀ, ਮਨਜੀਤ ਸਿੰਘ ਸੁਰਜਨ ਭੈਣੀ, ਰਵੀਸ਼ੇਰ ਸਿੰਘ ਯੂਥ ਆਗੂ, ਨਵਜੋਤ ਸਿੰਘ ਕੁਦਨੀ, ਜਗਰਾਜ ਸਿੰਘ ਬਾਗੜੀ ਸਰਕਲ ਪ੍ਰਧਾਨ, ਗੁਰਲਾਲ ਸਿੰਘ ਬਾਦਲਗੜ, ਟਹਿਲ ਸਿੰਘ ਮੰਡਵੀ, ਗੁਰਜੰਟ ਸਿੰਘ ਬਾਗੜੀ, ਮਲਕੀਤ ਮਾਨ, ਰਾਜਵੀਰ ਰਾਏਧਰਾਣਾ, ਗੁਰਦੀਪ ਢਿੱਲੋਂ, ਜਸਵੰਤ ਸਿੰਘ ਮੰਡਲੀ, ਜਸਵੀਰ ਬਾਹਮਣੀ ਵਾਲਾ, ਸੁਰਜੀਤ ਸਿੰਘ ਮੂਨਕ, ਪਰਮਜੀਤ ਸਿੰਘ ਜੰਮੂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਜੀਵ ਸਿੰਗਲਾ ਬਣੇ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਅਗਲੀ ਖ਼ਬਰ ਸਲਾਈਟ ਲੌਂਗੋਵਾਲ ਦਾ ਸਰਟੀਫ਼ਿਕੇਟ ਅਤੇ ਡਿਪਲੋਮਾ ਵੰਡ ਸਮਾਰੋਹ ਕਰਵਾਇਆ <br/>
Ad Position 24