06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਰਜਵਾਹੇ ਉੱਪਰ ਓਵਰ ਬਰਿੱਜ ਬਣਾਉਣ ਦੇ ਵਿਰੋਧ 'ਚ ਮੁਹੱਲਾ ਨਿਵਾਸੀਆਂ ਨੇ ਕੀਤੀ ਨਾਅਰੇਬਾਜ਼ੀ <br/>

Ad Position 21
No active advertisement
ਰਜਵਾਹੇ ਉੱਪਰ ਓਵਰ ਬਰਿੱਜ ਬਣਾਉਣ ਦੇ ਵਿਰੋਧ 'ਚ ਮੁਹੱਲਾ ਨਿਵਾਸੀ ਨਾਅਰੇਬਾਜ਼ੀ ਕਰਦੇ ਹੋਏ | ਤਸਵੀਰ : ਲਖਵੀਰ ਸਿੰਘ ਧਾਂਦਰਾ <br/> 19-04-2026
ਧੂਰੀ, 18 ਅਪ੍ਰੈਲ (ਲਖਵੀਰ ਸਿੰਘ ਧਾਂਦਰਾ)-ਰਜਵਾਹੇ ਦੇ ਉੱਪਰ ਬਰਿੱਜ ਬਣਾਉਣ ਦੇ ਵਿਰੋਧ 'ਚ ਅੱਜ ਪ੍ਰਵੀਨ ਸਿੰਗਲਾ, ਰਿੰਕੂ ਚੌਧਰੀ, ਰਵੀ ਸਿੰਗਲਾ, ਆਸ਼ੂ ਬਾਂਸਲ, ਮਿੱਠੂ ਸਿੰਘ, ਰਾਜੇਸ਼ ਕੁਮਾਰ, ਸਤੀਸ਼ ਕੁਮਾਰ ਸਮੇਤ ਦਰਜਨਾਂ ਮੁਹੱਲਾ ਨਿਵਾਸੀਆਂ ਨੇ ਕੀਤੀ ਨਾਅਰੇਬਾਜ਼ੀ ਉਨ੍ਹਾਂ ਧੂਰੀ ਸ਼ਹਿਰ ਦੇ ਰਿਹਾਇਸ਼ੀ ਖੇਤਰ 'ਚੋਂ ਲੰਘਦੇ ਸ਼ੇਰੋ ਰਜਵਾਹੇ 'ਤੇ ਓਵਰ ਬਰਿੱਜ ਬਣਾਉਣ ਦਾ ਵਿਰੋਧ ਕਰਦਿਆਂ ਦਲੀਲ ਦਿੱਤੀ ਕਿ ਪੁਲ ਦੇ ਨਿਰਮਾਣ ਕਾਰਨ ਜਿੱਥੇ 250 ਤੋਂ ਵਧੇਰੇ ਹਰੇ ਭਰੇ ਦਰਖਤਾਂ ਦਾ ਉਜਾੜਾ ਹੋਵੇਗਾ, ਉੱਥੇ ਓਵਰ ਬਰਿੱਜ ਦੀ ਉਸਾਰੀ ਦੀ ਲਾਗਤ ਪਹਿਲਾਂ ਤਜਵੀਜ਼ ਅਧੀਨ ਅੰਡਰ ਬਰਿੱਜ ਦੇ ਖ਼ਰਚ ਹੋਣ ਵਾਲੇ ਕਰੀਬ 11 ਕਰੋੜ ਦੇ ਮੁਕਾਬਲੇ ਕਰੀਬ 55 ਕਰੋੜ ਰੁਪੈ ਲਾਗਤ ਆਵੇਗੀ, ਜਦੋਂਕਿ ਲੋਹਾ ਬਾਜ਼ਾਰ ਵਾਲੇ ਪਾਸੇ ਰੇਲ ਕਰਾਸਿੰਗ 'ਤੇ ਪੁਲ ਦੀ ਤਜਵੀਜ਼ ਸਿਰਫ਼ ਦੁਕਾਨਦਾਰਾਂ ਨੂੰ ਖ਼ੁਸ਼ ਕਰਨ ਲਈ ਬਦਲੀ ਗਈ, ਜਿਨ੍ਹਾਂ ਵੱਲੋਂ ਲੋਹਾ ਬਾਜ਼ਾਰ ਅੰਦਰ ਕਥਿਤ ਤੌਰ 'ਤੇ ਸਰਕਾਰੀ ਜ਼ਮੀਨ 'ਤੇ ਨਜਾਇਜ਼ ਕਬਜਾ ਕੀਤਾ ਹੋਇਆ ਹੈ | ਪਟੀਸ਼ਨ ਕਰਤਾ ਨੇ ਕਿਹਾ ਕਿ ਰਜਵਾਹੇ ਤੇ ਪੁਲ ਬਣਾਉਣ ਦੀ ਸਰਕਾਰੀ ਤਜਵੀਜ਼ ਦਾ ਲੋਕਾਂ ਵੱਲੋਂ ਵਿਰੋਧ ਕਰਨ ਅਤੇ ਉੱਚ ਅਧਿਕਾਰੀਆਂ ਕੋਲ ਲਿਖਤੀ ਵਿਰੋਧ ਦਰਜ਼ ਕਰਵਾਉਣ ਦੇ ਬਾਵਜੂਦ ਰਜਵਾਹੇ ਉੱਪਰ ਓਵਰ ਬਰਿੱਜ ਬਣਨ ਨਾਲ ਸਟੇਅ ਹਾਈਵੇਅ ਤੇ ਸਥਿਤ ਰੇਲਵੇ ਕਰਾਸਿੰਗ ਉੱਪਰ ਟਰੈਫ਼ਿਕ ਸਮੱਸਿਆ ਦਾ ਹੱਲ ਸੰਭਵ ਨਹੀਂ, ਕਿਉਂਕਿ ਓਵਰ ਬਰਿੱਜ ਦੇ ਨਿਰਮਾਣ ਦੇ ਬਾਵਜੂਦ ਰੇਲ ਕਰਾਸਿੰਗ ਜਾਰੀ ਰਹੇਗੀ, ਜਿਸ ਕਰ ਕੇ ਸ਼ਹਿਰ ਦੇ ਲੋਹਾ ਬਾਜ਼ਾਰ ਵਾਲੀ ਰੇਲਵੇ ਕਰਾਸਿੰਗ 'ਤੇ ਤਜਵੀਜ਼ ਅਧੀਨ ਪੁਲ ਲੋਕ ਹਿੱਕ 'ਚ ਨਹੀਂ ਹੋਵੇਗਾ | ਪਟੀਸ਼ਨਰ ਨੇ ਰਜਵਾਹੇ 'ਤੇ ਓਵਰ ਬਰਿੱਜ ਦੇ ਨਿਰਮਾਣ ਦਾ ਵਿਰੋਧ ਕਰਦਿਆਂ ਕਿਹਾ ਕਿ ਰਜਵਾਹੇ 'ਤੇ ਪੁਲ ਬਣਨ ਨਾਲ ਰਿਹਾਇਸ਼ੀ ਖੇਤਰ 'ਚ ਪਾਣੀ ਭਰਨ ਦੇ ਖ਼ਦਸ਼ਿਆਂ ਨਾਲ ਲੋਕਾਂ ਨੂੰ ਅਨੇਕਾਂ ਦਿੱਕਤਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਵੇਗਾ |

Ad Position 22
No active advertisement
ਪਿਛਲੀ ਖ਼ਬਰ ਅਨਾਜ ਮੰਡੀ ਪਿੰਡ ਸੱਦੋਪੁਰ ਵਿਖੇ ਕਣਕ ਦੀ ਬੋਲੀ ਸ਼ੁਰੂਆਤ ਕਾਰਵਾਈ <br/> ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ 2 ਸ਼ੱਕੀ ਕਾਬੂ <br/>
Ad Position 24
No active advertisement