ਮਲੇਰਕੋਟਲਾ, 18 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ) - ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੀ ਯੋਗ ਅਗਵਾਈ ਹੇਠ ਕਣਕ ਦੇ ਸੀਜ਼ਨ ਨੂੰ ਲੈ ਕੇ ਮੰਡੀਆਂ ਅੰਦਰ ਕਿਸਾਨ ਵੀਰਾਂ, ਵਿਉਪਾਰੀਆਂ, ਆੜ੍ਹਤੀਆਂ ਅਤੇ ਪੱਲੇਦਾਰਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਸੱਦੋਪੁਰ ਅਨਾਜ ਮੰਡੀ ਵਿਖੇ ਹਰਪ੍ਰੀਤ ਸਿੰਘ ਹੈਪੀ ਨੰਗਲ ਚੇਅਰਮੈਨ ਮਾਰਕੀਟ ਕਮੇਟੀ ਅਮਰਗੜ੍ਹ ਅਤੇ ਅਭੀਜੋਤ ਸਿੰਘ ਨਾਗਰਾ (ਓ.ਐਸ.ਡੀ) ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਕਣਕ ਦੀ ਬੋਲੀ ਸ਼ੁਰੂ ਕਰਵਾਉਣ ਉਪਰੰਤ ਕੀਤਾ | ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਮਲੇਰਕੋਟਲਾ ਦੇ ਪ੍ਰਧਾਨ ਤੀਰਥ ਸਿੰਘ ਬੜੈਚ ਬੁਰਜ ਤੋਂ ਇਲਾਵਾ ਇੰਸਪੈਕਟਰ ਰਸਮਿੰਦਰ ਸਿੰਘ ਪਨਗਰੇਨ, ਜਸਪ੍ਰੀਤ ਸਿੰਘ, ਸ਼ਬੀਰ ਅਬਦਾਲੀ, ਅਸ਼ੋਕ ਕੁਮਾਰ, ਰਾਕੇਸ਼ ਕੁਮਾਰ ਰੌਕੀ, ਅਮਰਿੰਦਰ ਸਿੰਘ ਮੰਨਵੀਂ, ਸਰਪੰਚ ਹਾਕਮ ਸਿੰਘ ਟਿਵਾਣਾ ਸੱਦੋਪੁਰ ਮੌਜੂਦ ਸਨ |