06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਅਕਾਲੀ ਦਲ ਵਲੋਂ ਕਣਕ ਖ਼ਰੀਦ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਸਰਕਾਰ ਨੂੰ ਚੇਤਾਵਨੀ <br/>

Ad Position 21
No active advertisement
ਅਜੀਤ ਡੈਸਕ 19-04-2026
ਸ਼ੇਰਪੁਰ, 18 ਅਪ੍ਰੈਲ (ਦਰਸ਼ਨ ਸਿੰਘ ਖੇੜੀ)-ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵੱਲੋਂ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਦੀ ਅਗਵਾਈ ਹੇਠ ਅਨਾਜ ਮੰਡੀ ਸ਼ੇਰਪੁਰ ਦਾ ਦੌਰਾ ਕੀਤਾ ਗਿਆ | ਜਥੇਦਾਰ ਨਾਥ ਸਿੰਘ ਹਮੀਦੀ ਨੇ ਕਿਹਾ ਕਿ ਖ਼ਰੀਦ ਕੇਂਦਰਾਂ ਅੰਦਰ ਕਣਕ ਦੀ ਫ਼ਸਲ ਦੀ ਖ਼ਰੀਦ ਨਹੀ ਕੀਤੀ ਜਾ ਰਹੀ ਹੈ | ਕਿਸਾਨ 10-10 ਦਿਨਾਂ ਤੋਂ ਅਨਾਜ ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿਚ ਖੱਜਲ ਖ਼ੁਆਰ ਹੋ ਰਹੇ ਹਨ | ਜਿਸ ਲਈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ | ਇਸ ਮੌਕੇ ਸੀਨੀਅਰ ਅਕਾਲੀ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਕਿਹਾ ਕਿ ਇੱਕ ਤਾਂ ਕਿਸਾਨ ਬੇ-ਮੌਸਮੀ ਬਰਸਾਤ ਦੀ ਮਾਰ ਝੱਲ ਰਿਹਾ ਹੈ, ਉੱਪਰੋਂ ਸਰਕਾਰ ਦੇ ਮਾੜੇ ਖ਼ਰੀਦ ਪ੍ਰਬੰਧਾਂ ਕਾਰਨ ਜਿੱਥੇ ਕਿਸਾਨ ਕਈ-ਕਈ ਦਿਨ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਹੈ ਉੱਥੇ ਮੰਡੀ ਵਿੱਚ ਮਜ਼ਦੂਰਾਂ ਨੂੰ ਵੀ ਵਿਹਲੇ ਬੈਠਕੇ ਮੁੜਨਾ ਪੈ ਰਿਹਾ ਹੈ | ਜਥੇਦਾਰ ਹਮੀਦੀ ਨੇ ਸੂਬਾ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦ ਤੋਂ ਜਲਦ ਕਣਕ ਦੀ ਫ਼ਸਲ ਦੀ ਖ਼ਰੀਦ ਨਹੀ ਕਰਵਾਈ ਜਾਂਦੀ ਤਾਂ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਹੋਰ ਭਰਾਤਰੀ ਜਥੇਬੰਦੀਆਂ ਦੇ ਨਾਲ ਮਿਲ ਕੇ ਤਿੱਖਾ ਸੰਘਰਸ਼ ਸ਼ੁਰੂ ਕਰਕੇ ਰੋਸ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਸੀਨੀਅਰ ਅਕਾਲੀ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਜਸਵਿੰਦਰ ਸਿੰਘ ਦੀਦਾਰਗੜ ਪ੍ਰਧਾਨ ਸਰਕਲ ਸ਼ੇਰਪੁਰ, ਸਾਬਕਾ ਸਰਪੰਚ ਗ਼ਰੀਬ ਸਿੰਘ ਛੰਨਾਂ, ਯੂਥ ਆਗੂ ਲੱਖੀ ਗਰੇਵਾਲ, ਕੁਲਵੰਤ ਸਿੰਘ ਜਗਦੇ, ਜਥੇਦਾਰ ਜਗਦੇਵ ਸਿੰਘ ਬਦੇਸ਼ਾ, ਬਲਜੀਤ ਸਿੰਘ, ਸੁਭਾਸ਼ ਕੁਮਾਰ, ਦਰਸਨ ਸਿੰਘ, ਹਰਜਿੰਦਰ ਸਿੰਘ ਮਾਂਗੇਵਾਲ, ਡਾਕਟਰ ਕਰਨਵੀਰ ਸਿੰਘ ਆਦਿ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਦੇਸ਼ ਭਗਤ ਪੋਲੀਟੈਕਨਿਕ ਕਾਲਜ ਬਰੜਵਾਲ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਕੀਤੇ ਹਾਸਿਲ <br/> ਅਗਲੀ ਖ਼ਬਰ ਅਨਾਜ ਮੰਡੀ ਪਿੰਡ ਸੱਦੋਪੁਰ ਵਿਖੇ ਕਣਕ ਦੀ ਬੋਲੀ ਸ਼ੁਰੂਆਤ ਕਾਰਵਾਈ <br/>
Ad Position 24
No active advertisement