21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਵਿਧਾਇਕ ਇਆਲੀ ਨੂੰ 'ਪੰਥਕ ਏਕਤਾ ਤਾਲਮੇਲ ਕਮੇਟੀ' ਦਾ ਕਨਵੀਨਰ ਲਗਾਏ ਜਾਣ ਦਾ ਸਵਾਗਤ ਸਿੱਖ ਕੌਮ ਅਤੇ ਸੂਬੇ ਦੀ ਸਿਆਸੀ ਫ਼ਿਜ਼ਾ ਨੂੰ ਨਵੀਂ ਸੇਧ ਮਿਲਣ ਦੇ ਸੰਕੇਤ-ਬਿੱਟੂ ਡੇਹਲੋਂ

Ad Position 21
No active advertisement
ਅਜੀਤ ਡੈਸਕ 20-04-2026
ਡੇਹਲੋਂ, 19 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਅਕਾਲੀ ਦਲ 'ਵਾਰਿਸ ਪੰਜਾਬ' ਦਰਮਿਆਨ ਹੋਏ ਗੱਠਜੋੜ ਬਾਅਦ 'ਪੰਥਕ ਏਕਤਾ ਤਾਲਮੇਲ ਕਮੇਟੀ' ਲਈ ਹਲਕਾ ਦਾਖਾ ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ ਨੂੰ ਕਨਵੀਨਰ ਲਗਾਏ ਜਾਣ ਬਾਅਦ ਹਲਕਾ ਗਿੱਲ ਨਾਲ ਸੰਬੰਧਿਤ ਆਗੂਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਨੇ ਇਤਿਹਾਸਕ ਫ਼ੈਸਲਾ ਕਰ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਵੱਡਾ ਹੰਭਲਾ ਮਾਰਿਆ ਹੈ | ਇਸ ਸੰਬੰਧੀ ਡੇਹਲੋਂ ਤੋਂ ਸੀਨੀਅਰ ਆਗੂ ਅਤੇ ਮਿਲਕ ਪਲਾਂਟ ਲੁਧਿਆਣਾ ਦੇ ਸਾਬਕਾ ਡਾਇਰੈਕਟਰ ਜਗਦੀਪ ਸਿੰਘ ਬਿੱਟੂ ਡੇਹਲੋਂ ਨੇ ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ ਨੂੰ 'ਪੰਥਕ ਏਕਤਾ ਤਾਲਮੇਲ ਕਮੇਟੀ' ਦਾ ਕਨਵੀਨਰ ਲਗਾਏ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਦੇ ਫ਼ੈਸਲੇ ਨਾਲ ਜਿੱਥੇ ਪੰਥ ਨੂੰ ਨਵੀਂ ਸੇਧ ਮਿਲੇਗੀ, ਉਸ ਦੇ ਨਾਲ ਹੀ ਪੰਥਕ ਮਸਲਿਆਂ ਦੇ ਹੱਲ ਨੂੰ ਤਰਜ਼ੀਹ ਦਿੱਤੀ ਜਾਵੇਗੀ | ਸਾਬਕਾ ਡਾਇਰੈਕਟਰ ਬਿੱਟੂ ਡੇਹਲੋਂ ਦਾਅਵਾ ਪ੍ਰਗਟਾਇਆ ਕਿ ਮਨਪ੍ਰੀਤ ਇਆਲ਼ੀ ਸੂਝਵਾਨ ਆਗੂ ਵਜੋਂ ਜਿੱਥੇ ਸੂਬੇ ਅੰਦਰ ਵੱਸਦੇ ਹਰ ਧਰਮ ਦੇ ਲੋਕਾਂ ਨੂੰ ਬਰਾਬਰਤਾ ਦਾ ਦਰਜਾ ਦੇਣ ਵਾਲੀ ਸੋਚ ਰੱਖਦੇ ਹਨ | ਉਸ ਦੇ ਨਾਲ ਹੀ ਸੂਬੇ ਦੀ ਸਿਆਸੀ ਫ਼ਿਜ਼ਾ ਨੂੰ ਨਵੀਂ ਸੇਧ ਮਿਲ ਸਕੇਗੀ | ਬਿੱਟੂ ਡੇਹਲੋਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ 2 ਦਸੰਬਰ 2024 ਨੂੰ ਜਾਰੀ ਹੋਏ ਹੁਕਮਨਾਮਾ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ 'ਵਾਰਿਸ ਪੰਜਾਬ' ਅਤੇ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਗੱਠਜੋੜ ਉਪਰੰਤ ਮਨਪ੍ਰੀਤ ਸਿੰਘ ਇਆਲ਼ੀ ਨੂੰ ਪੰਥਕ ਏਕਤਾ ਤਾਲਮੇਲ ਕਮੇਟੀ ਦਾ ਸਰਬਸੰਮਤੀ ਨਾਲ ਕਨਵੀਨਰ ਚੁਣੇ ਜਾਣ ਬਾਅਦ ਬੂਰ ਪਿਆ | ਉਨ੍ਹਾਂ ਕਿਹਾ ਕਿ ਵਿਧਾਇਕ ਇਆਲ਼ੀ ਇੱਕ ਸੂਝਵਾਨ, ਅਗਾਂਹਵਧੂ ਸੋਚ ਦੇ ਮਾਲਕ ਹਨ, ਜੋ ਲੰਮੇ ਸਮੇਂ ਤੋਂ ਪੰਥਕ ਏਕਤਾ ਕਰਵਾਉਣ ਲਈ ਯਤਨਾਂ ਵਿਚ ਸਨ | ਬਿੱਟੂ ਡੇਹਲੋਂ ਨੇ ਕਿਹਾ ਕਿ ਅਜਿਹਾ ਹੋਣ ਨਾਲ ਪੰਥ ਇੱਕ ਪਲੇਟਫ਼ਾਰਮ ਉੱਤੇ ਇਕੱਠਾ ਹੋਵੇਗਾ ਅਤੇ ਪੰਜਾਬ ਦੁਬਾਰਾ ਤਰੱਕੀ ਦੀਆਂ ਮੰਜ਼ਲਾਂ ਨੂੰ ਸਰ ਕਰੇਗਾ | ਬਿੱਟੂ ਡੇਹਲੋਂ ਨੇ ਦਾਅਵਾ ਕਰਦਿਆਂ ਕਿਹਾ ਕਿ ਹੁਣ ਸਿੱਖ ਕੌਮ ਦੀਆਂ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ ਅਤੇ ਭਾਈ ਅੰਮਿ੍ਤਪਾਲ ਸਿੰਘ ਸਮੇਤ ਲੰਮੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਇਆ ਜਾ ਸਕੇਗਾ | ਉਨ੍ਹਾਂ ਕਿਹਾ ਇਸ ਏਕਤਾ ਦੀ ਉਡੀਕ ਸਿੱਖ ਕੌਮ ਲੰਮੇ ਸਮੇਂ ਤੋਂ ਕਰ ਰਹੀ ਸੀ, ਜਿਸ ਨੂੰ ਹੁਣ ਬੂਰ ਪੈ ਚੁੱਕਾ ਹੈ | ਜਦਕਿ ਭਾਈ ਅੰਮਿ੍ਤਪਾਲ ਸਿੰਘ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ ਦੀ ਦੇਖਰੇਖ ਹੇਠ ਆਗਾਮੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਹੋਵੇਗੀ ਕਿਉਂਕਿ ਸਮੁੱਚੇ ਪੰਜਾਬ ਵਿਚ ਨੌਜਵਾਨ ਵਰਗ ਅੰਦਰ ਨਵੀਂ ਇੱਕ ਲਹਿਰ ਪੈਦਾ ਹੋਵੇਗੀ, ਜਿਸ ਅੱਗੇ ਬਾਕੀ ਪਾਰਟੀਆਂ ਟਿਕ ਨਹੀਂ ਸਕਣਗੀਆਂ | ਇਸ ਸਮੇਂ ਸੈਂਟਰਲ ਕੋਆਪਰੇਟਿਵ ਬੈਂਕ ਲੁਧਿਆਣਾ ਦੇ ਵਾਈਸ ਚੇਅਰਮੈਨ ਪਰਮਜੀਤ ਸਿੰਘ ਨੀਟੂ ਸਰੀਂਹ, ਸਾਬਕਾ ਸਰਪੰਚ ਦੁਪਿੰਦਰ ਸਿੰਘ ਡਿੰਪੀ ਜਰਖੜ, ਸਾਬਕਾ ਪ੍ਰਧਾਨ ਕਰਮ ਸਿੰਘ ਰੁੜਕਾ, ਮਨਜਿੰਦਰ ਸਿੰਘ ਲਲਤੋਂ, ਸਾਬਕਾ ਸਰਪੰਚ ਹੈਪੀ ਠੱਕਰਵਾਲ, ਬਚਿੱਤਰ ਸਿੰਘ ਸਾਇਆਂ, ਸੇਵਕਲਾਲ ਸਿੰਘ ਲਾਲੀ ਪ੍ਰਧਾਨ ਨੰਬਰਦਾਰਾ ਯੂਨੀਅਨ, ਗੁਰਜੀਤ ਸਿੰਘ ਵਿਰਕ ਰੁੜਕਾ, ਚਤਰਪਾਲ ਸਿੰਘ ਵਿਰਕ ਰੁੜਕਾ, ਸ਼ਮਸ਼ੇਰ ਸਿੰਘ ਭੋਲਾ ਰੁੜਕਾ, ਖੇਤੀਬਾੜੀ ਸਭਾ ਡੇਹਲੋਂ ਦੇ ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਕਾਕਾ ਡੇਹਲੋਂ, ਤਲਵਿੰਦਰ ਸਿੰਘ ਆਲਮਗੀਰ, ਸੁਖਚੈਨ ਸਿੰਘ ਚੈਨਾ ਆਲਮਗੀਰ, ਗੁਰਮੁਖ ਸਿੰਘ ਆਲਮਗੀਰ, ਜਗਜੀਤ ਸਿੰਘ ਜੱਗੀ ਗੋਪਾਲਪੁਰ, ਸੁਖਵਿੰਦਰ ਸਿੰਘ ਸੁੱਖਾ ਗੋਪਾਲਪੁਰ, ਬਾਬਾ ਭਰਪੂਰ ਸਿੰਘ ਗੋਪਾਲਪੁਰ, ਮਨਜੋਤ ਸਿੰਘ ਗਿੱਲ ਡੇਹਲੋਂ, ਜੱਸਾ ਰੰਗੀਆਂ, ਹਰਜੀਤ ਸਿੰਘ ਰੰਗੀਆਂ, ਫ਼ੌਜੀ ਰੁਪਿੰਦਰ ਸਿੰਘ ਰੰਗੀਆਂ, ਮਨਪ੍ਰੀਤ ਸਿੰਘ ਪੋਹੀੜ, ਮਨਜਿੰਦਰ ਸਿੰਘ ਪੋਹੀੜ, ਨਿਰਮਲ ਸਿੰਘ ਖੇੜਾ, ਪ੍ਰਦੀਪ ਸਿੰਘ ਲਹਿਰਾ, ਰਾਵਲ ਸਿੰਘ ਭੁੱਟਾ, ਗੁਰਦੀਪ ਸਿੰਘ ਸਾਇਆਂ ਕਲਾਂ, ਅਮਨਦੀਪ ਸਿੰਘ ਡੇਹਲੋਂ, ਗਗਨਦੀਪ ਸਿੰਘ ਗਗਨ ਡੇਹਲੋਂ, ਚਰਨਜੀਤ ਸਿੰਘ ਚੰਨੀ ਡੇਹਲੋਂ, ਜਸਕੀਰਤ ਸਿੰਘ ਮਾਨ ਨੰਗਲ, ਗਗਨਦੀਪ ਸਿੰਘ ਨੰਗਲ, ਅਵਨੀਤ ਸਿੰਘ ਮਾਨ ਨੰਗਲ, ਨਵਜੋਤ ਸਿੰਘ ਨੰਗਲ, ਹਰਵਿੰਦਰ ਸਿੰਘ, ਵਰਿੰਦਰਪਾਲ ਸਿੰਘ ਵਿਰਕ ਨੰਗਲ ਸਮੇਤ ਵਲੋਂ ਮਨਪ੍ਰੀਤ ਸਿੰਘ ਇਆਲ਼ੀ ਦੇ ਕਨਵੀਨਰ ਬਣਾਏ ਜਾਣ ਦਾ ਸਵਾਗਤ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਬਿਰਧ ਆਸ਼ਰਮ ਵਿੱਚ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਪੁਸਤਕ 'ਕਾਵਿ ਕੈਨਵਸ' ਲੋਕ ਅਰਪਣ <br/>
Ad Position 24