21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਭਗਵਾਨ ਸ੍ਰੀ ਪਰਸ਼ੂਰਾਮ ਜੈਅੰਤੀ ਮੌਕੇ ਲਗਾਇਆ ਵਿਸ਼ਾਲ ਖ਼ੂਨਦਾਨ ਕੈਂਪ

Ad Position 21
No active advertisement
ਅਜੀਤ ਡੈਸਕ 20-04-2026
ਲਹਿਰਾਗਾਗਾ , 19 ਅਪ੍ਰੈਲ (ਅਸ਼ੋਕ ਗਰਗ)-ਭਗਵਾਨ ਸ੍ਰੀ ਪਰਸ਼ੂਰਾਮ ਜੈਅੰਤੀ ਦੇ ਮੌਕੇ 'ਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਆਪਣੇ ਵਿਧਾਨ ਸਭਾ ਹਲਕੇ ਵਿੱਚ ਆਯੋਜਿਤ ਵੱਖ-ਵੱਖ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਗਈ | ਇਸ ਮੌਕੇ ਉਨ੍ਹਾਂ ਨੇ ਸ਼ਰਧਾਲੂਆਂ ਨਾਲ ਮਿਲ ਕੇ ਮੱਥਾ ਟੇਕਿਆ ਅਤੇ ਇਲਾਕੇ ਦੀ ਖ਼ੁਸ਼ਹਾਲੀ ਲਈ ਅਰਦਾਸ ਕੀਤੀ | ਸ਼੍ਰੀ ਪ੍ਰਾਚੀਨ ਦੁਰਗਾ ਸ਼ਿਵ ਮੰਦਿਰ ਲਹਿਰਾਗਾਗਾ ਵਿਖੇ ਭਗਵਾਨ ਸ੍ਰੀ ਪਰਸ਼ੂਰਾਮ ਜੈਅੰਤੀ ਮੌਕੇ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਰਦਿਆਂ ਕਿਹਾ ਕਿ ਮਾਨਵਤਾ ਤੋਂ ਵੱਡਾ ਕੋਈ ਧਰਮ ਨਹੀਂ ਹੁੰਦਾ ਅਤੇ ਮਨੁੱਖਤਾ ਦੀ ਸੇਵਾ ਕਰਨਾ ਸਭ ਤੋਂ ਉੱਚਾ ਫ਼ਰਜ਼ ਹੈ | ਉਨ੍ਹਾਂ ਭਗਵਾਨ ਸ੍ਰੀ ਪਰਸ਼ੂਰਾਮ ਜੀ ਨੂੰ ਭਗਤੀ ਅਤੇ ਸ਼ਕਤੀ ਦਾ ਦੈਵੀ ਸੁਮੇਲ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਅਨਿਆਂ ਵਿਰੁੱਧ ਖੜ੍ਹੇ ਹੋਣ ਦਾ ਸੰਦੇਸ਼ ਅੱਜ ਦੇ ਸਮੇਂ ਵਿੱਚ ਹੋਰ ਵੀ ਵੱਧ ਪ੍ਰਸੰਗਕ ਹੈ | ਖ਼ੂਨਦਾਨ ਕੈਂਪ ਵਿੱਚ 49 ਵਿਅਕਤੀਆਂ ਨੇ ਆਪਣਾ ਖ਼ੂਨ ਦਾਨ ਕੀਤਾ | ਖ਼ੂਨਦਾਨੀਆਂ ਤੋਂ ਸਿਵਲ ਹਸਪਤਾਲ ਸੰਗਰੂਰ ਦੀ ਟੀਮ ਵੱਲੋਂ ਖ਼ੂਨ ਇਕੱਤਰ ਕੀਤਾ ਗਿਆ | ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੈਂਬਰ ਸਨਮੀਕ ਹੈਨਰੀ, ਨਗਰ ਕੌਂਸਲ ਲਹਿਰਾਗਾਗਾ ਦੇ ਪ੍ਰਧਾਨ ਕਾਂਤਾ ਗੋਇਲ, ਮਾਰਕੀਟ ਕਮੇਟੀ ਲਹਿਰਾਗਾਗਾ ਦੇ ਚੇਅਰਮੈਨ ਡਾਕਟਰ ਸ਼ੀਸ਼ਪਾਲ ਆਨੰਦ, ਕੌਂਸਲਰ ਰਜਨੀਸ਼ ਰਾਜੂ, ਮਹੇਸ਼ ਨੀਟੂ, ਰਤਨ ਸ਼ਰਮਾ, ਗਰੀਬ ਪਰਿਵਾਰ ਫ਼ੰਡ ਦੇ ਪ੍ਰਧਾਨ ਸੰਜੀਵ ਕੁਮਾਰ ਰੋਡਾ, ਸਮਾਜ ਸੇਵੀ ਸਤੀਸ਼ ਗੋਇਲ ਡੇਅਰੀ ਵਾਲੇ, ਗੌਰਵ ਵਿੱਕੀ, ਗੁਰੂ ਗੋਬਿੰਦ ਕਾਲਜ ਦੇ ਰਾਕੇਸ਼ ਸ਼ਰਮਾ, ਮੰਦਰ ਕਮੇਟੀ ਦੇ ਅਸ਼ਵਨੀ ਅੱਛੀ ਪ੍ਰਧਾਨ, ਸੁਦਰਸ਼ਨ ਸ਼ਰਮਾ ਚੇਅਰਮੈਨ, ਮੋਨੂੰ ਸ਼ਰਮਾ ਮੁੱਖ ਸੇਵਕ, ਗਗਨਦੀਪ ਕੌਸ਼ਿਕ, ਸਾਹਿਲ ਜਿੰਦਲ,ਅਸ਼ੋਕ ਸ਼ਰਮਾ, ਦੀਪਕ ਛਾਬੜਾ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕਬੱਡੀ ਕੱਪ ਦੇ ਜੇਤੂ ਮਨਦੀਪ ਸਿੰਘ ਬੱਲਰਾਂ ਦਾ ਪਰਮਿੰਦਰ ਸਿੰਘ ਢੀਂਡਸਾ ਵਲੋਂ ਸਨਮਾਨ <br/> ਅਗਲੀ ਖ਼ਬਰ ਥਾਣੇਦਾਰ ਅਵਤਾਰ ਸਿੰਘ ਨੇ ਥਾਣਾ ਸਦਰ ਦੇ ਮੁਖੀ ਵਜੋਂ ਸੰਭਾਲਿਆ ਅਹੁਦਾ <br/>
Ad Position 24